ਕਲੋਨੀ ਰੋਡ ਵਾਲਾ ਫਾਟਕ ਬੰਦ ਸੀ। ਫਾਟਕ ਦੇ ਦੋਂਨੋ ਪਾਸੇ ਸਕੂਟਰਾਂ ਸਕੂਟੀਆਂ ਮੋਟਰ ਸਾਈਕਲਾਂ ਦੀ ਭੀੜ ਸੀ। ਹਰ ਪਾਸੇ ਪੂਰੀ ਸੜਕ ਮੱਲੀ ਹੋਈ ਸੀ। ਇੱਕ ਸਾਈਕਲ ਵਾਲਾ ਫਾਟਕ ਕਰਾਸ ਕਰਕੇ ਦੂੱਜੇ ਪਾਸੇ ਆ ਗਿਆ। ਪਰ ਉਸ ਗਰੀਬ ਜੁਆਕ ਨੂੰ ਕੋਈ ਲੰਘਣ ਲਈ ਰਾਹ ਹੀ ਨਾ ਦੇਵੇ। ਹਰ ਕੋਈ ਅਵਾ ਤਵਾ ਬੋਲੇ। ਹਾਲਾਂਕਿ ਅੱਧੇ ਲੋਕ ਗਲਤ ਸਾਈਡ ਤੇ ਖੜੇ ਸਨ। ਲੋਕਾਂ ਦੀਆਂ ਝਿੜਕਾਂ ਸਹਿੰਦਾ ਉਹ ਮੇਰੇ ਕੋਲ ਦੀ ਡਰਦਾ ਜਿਹਾ ਲੰਘਣ ਦੀ ਕੋਸ਼ਿਸ਼ ਕਰਨ ਲੱਗਾ। ਰੁੱਕ ਜਾ ਪੁੱਤਰ ਮੈਂ ਸਕੂਟੀ ਪਿੱਛੇ ਕਰ ਲੈਂਦਾ ਹਾਂ। ਮੈਂ ਉਸਦੀ ਤਕਲੀਫ ਵੇਖ ਕੇ ਕਿਹਾ। ਨਹੀਂ ਅੰਕਲ ਜੀ ਮੈਂ ਲੰਘ ਜਾਊਗਾ।ਦੁੱਜਿਆ ਤੋਂ ਡਰੇ ਹੋਏ ਨੇ ਝੀਫਦੇ ਹੋਏ ਕਿਹਾ। ਨਹੀਂ ਪੁੱਤਰ ਤੈਨੂੰ ਤਕਲੀਫ ਹੋਵੇਗੀ। ਜਗ੍ਹਾ ਘੱਟ ਹੈ। ਤੇਰੇ ਸਾਈਕਲ ਵੱਜੂ। ਨਹੀਂ ਨਹੀਂ ਅੰਕਲ ਕੋਈ ਗੱਲ ਨਹੀਂ। ਤੇ ਉਹ ਮੇਰੀਂ ਸਕੂਟੀ ਜਰਾ ਪਿੱਛੇ ਕਰਨ ਨਾਲ ਸੌਖਾ ਲੰਘ ਗਿਆ। ਲੋਕਾਂ ਦੀਆਂ ਝਿੜਕਾਂ ਤੇ ਬੋਲੇ ਸ਼ਬਦਾਂ ਨੂੰ ਭੁੱਲ ਕੇ ਓਹ ਹੱਸ ਪਿਆ। ਮਸਤੀ ਵਿੱਚ ਜਾਂਦੇ ਨੂੰ ਮੈਂ ਕਾਫੀ ਦੇਰ ਪਿੱਛੇ ਮੁੜ ਕੇ ਦੇਖਦਾ ਰਿਹਾ।
ਆ ਹੁਣੇ ਹੁਣੇ ਦੀ ਗੱਲ ਹੈ।
#ਰਮੇਸ਼ਸੇਠੀਬਾਦਲ