ਰਿਸ਼ਤਿਆਂ ਦੀ ਘੁੱਟਣ | rishtean di ghuttan

ਅਰਮਾਨ ਪੀ.ਆਰ ਹੋ ਚੁੱਕਿਆ ਸੀ।ਪਿੱਛੋਂ ਚੰਗੇ ਘਰ ਦਾ ਮੁੰਡਾ ਸੀ।ਉਮਰ ਨਾਲੋਂ ਕਿਤੇ ਸਿਆਣੀਆਂ ਗੱਲਾਂ ਕਰਦਾ,,ਦੋਸਤਾਂ ਦਾ ਚੰਗਾ ਸਲਾਹਕਾਰ ਸੀ।ਸਾਰਾ ਪਰਿਵਾਰ ਸਰਕਾਰੀ ਨੌਕਰੀਆਂ ਕਰਨ ਵਾਲਾ,ਆਲੀਸ਼ਾਨ ਘਰ,,ਚੰਗੀ ਜ਼ਮੀਨ ਜਾਇਦਾਦ ਜਿਹਦੀ ਹਰ ਆਮ ਇਨਸਾਨ ਚਾਹਣਾ ਕਰਦਾ ਹੁੰਦਾ,ਓਹ ਸਭ ਸੀ ਉਸ ਕੋਲ।ਅੱਜ ਓਹਨੇ ਨਵੀਂ ਗੱਡੀ ਕਢਵਾਈ ਸੀ,ਦੋਸਤ ਪਾਰਟੀ ਕਰ ਰਹੇ ਸਨ, ਇੱਕ ਦੋਸਤ ਕਹਿੰਦਾ ਆਵਦਾ ਗੋਤ ਲਿਖਵਾ ਗੱਡੀ ਤੇ ਪਤਾ ਲੱਗੇ ਵੀ ਕਿੰਨਾ ਦਾ ਮੁੰਡਾ ਤੂੰ,,ਕਹਿੰਦਾ ਨਹੀਂ,,,””ਨਿਰਭਓ ਨਿਰਵੈਰ “”ਲਿਖਵਾ ਲਿਆ ਗੱਡੀ ਤੇ ਬਸ ਮੈਂ ਬਾਬਾ ਜੀ ਦਾ ਸਿੱਖ ਤੇ ਆਵਦੀ ਮਾਂ ਦਾ ਪੁੱਤ ਆ।ਸਾਰੇ ਹੈਰਾਨ ਕਿ ਕਿਹੋ ਜਿਹੀ ਗੱਲ ਕਰਦਾ ਤੂੰ,,
ਤਾਂ ਦੱਸਣ ਲੱਗਾ ਕਿ ਜੌ ਹਾਲਤ ਮੇਰੀ ਮਾਂ ਦੀ ਸਾਡੇ ਪੜੇ ਲਿਖੇ ਅਨਪੜ੍ਹ ਪਰਿਵਾਰ ਚ ਹੋਈ ਸਿਰਫ ਮੈਨੂੰ ਪਾਲਣ ਖਾਤਿਰ ਜੋ ਬੇਕਦਰੀ ਹੋਈ,,ਮੈਨੂੰ ਆਵਦੇ ਪਰਿਵਾਰ ਤੇ ਮਾਣ ਨੀ ਸ਼ਰਮਿੰਦਗੀ ਮਹਿਸੂਸ ਹੁੰਦੀ।ਬਸ ਓਹਦਾ ਇਕੋ ਕਸੂਰ ਸੀ ਕਿ ਓਹਦਾ ਪਿਓ ਸ਼ਰਾਬੀ ਸੀ ,ਓਹਦੇ ਪਿੱਛੇ ਬੋਲਣ ਵਾਲਾ ਕੋਈ ਨੀ ਸੀ।ਜਿਹੋ ਜਿਹੀ ਔਰਤ ਮੇਰੀ ਮਾਂ,,ਹਰ ਕਿਸੇ ਦਾ ਸੁਪਨਾ ਹੁੰਦਾ ਤੇ ਮੇਰਾ ਵੀ ਅ,ਐਨੀ ਸੋਹਣੀ ,ਸਮਝਦਾਰ,ਸਲੀਕੇਦਾਰ , ਕਮਾਊ,ਦਲੇਰ ਔਰਤ ਜਿੰਦਗੀ ਦਾ ਹਿੱਸਾ ਹੋਵੇ। ਮੈਂ ਆਵਦੀ ਮਾਂ ਨੂੰ ਨਰਕ ਚੋ ਕੱਢਣ ਖਾਤਰ ਬਾਹਰ ਆਇਆ।ਓਹਦਾ ਗੁਜ਼ਾਰਾ ਤਨਖਾਹ ਪੈਨਸ਼ਨ ਨਾਲ ਹੋ ਸਕਦਾ ਮੈਨੂੰ ਠੇਕਾ ਨੀ ਮੁੱਕਣਾ ਸੀ ਜ਼ਮੀਨ ਦਾ ,,ਪਰ ਓਹਦੀ ਉਮਰ ਘਟਦੀ ਓਥੇ ਰਹਿ ਕਿ ਰਾਖਸ਼ਸ ਲੋਕਾਂ ਚ। ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਇਹੋ ਜੇ ਪਰਿਵਾਰ ਦਾ ਪੁੱਤ ਹੋਣ ਤੇ। ਮੈਂ ਆਵਦੀ ਮਾਂ ਨੂੰ ਆਵਦੇ ਆਪ ਨੂੰ “ਰਿਸ਼ਤਿਆਂ ਦੀ ਘੁੱਟਣ “ਤੋ ਬਹੁਤ ਦੂਰ ਕਰਨਾ।ਸਾਰੇ ਹੈਰਾਨ ਸੀ ਕਿ ਕਿੰਨਾ ਦਰਦ ਆ ਇਹਦੇ ਸੀਨੇ ਚ,,ਕਿੰਨੀ ਨਫਰਤ ਵੀ ਰਿਸ਼ਤਿਆਂ ਲਈ,ਤੇ ਕਿੰਨਾ ਪਿਆਰ ਵੀ “ਮਾਂ “ਲਈ।
ਅਮਨਪ੍ਰੀਤ ਕੌਰ

Leave a Reply

Your email address will not be published. Required fields are marked *