ਰਮੇਸ਼ ਤੇ ਬਿਮਲਾ ਆਪਣੀ ਜਿੰਦਗੀ ਆਖਰੀ ਪੜਾ ਤੇ ਸਨ ਦੋਨਾਂ ਦੀ ਉਮਰ 80 ਸਾਲਾਂ ਦੇ ਆਸੇ ਪਾਸੇ ਸੀ ਸਰੀਰਕ ਸ਼ਕਤੀ ਨਾਮਾਤਰ ਹੀ ਰਹਿ ਗਈ ਸੀI ਉਮਰ ਅਨੁਸਾਰ ਦੋਨੋਂ ਆਪਣੇ ਬੱਚਿਆਂ ਤੇ ਨਿਰਭਰ ਸਨ I ਉਹਨਾਂ ਦਾ ਇਕਲੌਤਾ ਪੁੱਤ ਕੰਮ ਕਾਰ ਵਿਚ ਵਿਅਸਤ ਸੀ ਨੂੰਹ ਉਹਨਾਂ ਨੂੰ ਸਿੱਧੇ ਮੂੰਹ ਬੁਲਾਉਂਦੀ ਨੀ ਸੀ I ਕੰਮ ਵਾਲੀ ਸ਼ੀਲਾ ਬਾਈ ਹੀ ਉਹਨਾਂ ਨੂੰ ਦੇਖਦੀ ਸੀ I ਰੋਟੀ ਪਾਣੀ ਵੀ ਚੰਗੀ ਤਾਰਾਂ ਉਹਨਾਂ ਨੂੰ ਨਸਿਬ ਨਾ ਹੁੰਦਾ I ਇਕ ਦਿਨ ਸਵੇਰ ਤੋਂ ਹੀ ਘਰ ਵਿਚ ਤਰਾਂ ਤਰਾਂ ਦੇ ਪਕਵਾਨ ਬਣ ਰਹੇ ਸਨ ਕਿਉਂਕਿ ਅੱਜ ਘਰ ਵਿਚ ਵੱਡ ਵਡੇਰਿਆਂ ਦੇ ਸ਼ਰਾਧ ਜੋ ਕਰਨੇ ਸਨ I ਸਾਰਾ ਕੁੱਝ ਚੰਗੀ ਤਰਾਂ ਨਿਬੜ ਗਿਆ ਸ਼ਾਮ ਨੂੰ ਰਮੇਸ਼ ਤੇ ਬਿਮਲਾ ਨੇ ਆਪਣੇ ਬੱਚਿਆਂ ਨੂੰ ਕੋਲ ਬੁੱਲਾ ਕੇ ਕਿਹਾ ਵੀ ਸਾਡੀ ਇਕ ਆਖਰੀ ਖਵਾਇਸ਼ ਹੈ ਉਹ ਪੂਰੀ ਕਰ ਦਿਓ I ਨੂੰਹ ਨੂੰ ਇਹ ਸੁਣ ਕੇ ਟੇਂਸ਼ਨ ਹੋ ਗਈ ਵੀ ਪਤਾ ਨੀ ਇਹਨਾਂ ਨੇ ਕਿ ਮੰਗ ਲੈਣਾ ਹੈ ਪਰ ਉਹ ਇਹ ਸੁਣ ਕੇ ਹੈਰਾਨ ਰਹਿ ਗਈ ਜਦੋਂ ਰਮੇਸ਼ ਨੇ ਕਿਹਾ ਵੀ ਸਾਡੇ ਮਾਰਨ ਤੋਂ ਬਾਅਦ ਸਾਡੇ ਸ਼ਰਾਧ ਨਾ ਕਿਤੇ ਜਾਣ ਕਿਉਂਕਿ ਸਾਨੂੰ ਰੋਟੀ ਪਾਣੀ ਦੀ ਹੁਣ ਲੋੜ ਹੈ ਨਾ ਕਿ ਮਰਨ ਪਿੱਛੋਂ ਇਹ ਸੁਣ ਕੇ ਨੂੰਹ ਦੰਗ ਰਹਿ ਗਏ ਤੇ ਉਸ ਦਿਨ ਤੋਂ ਉਹਨਾਂ ਦਾ ਪੂਰਾ ਖ਼ਿਆਲ ਰੱਖਣ ਲੱਗ ਗਏ I
ਡਾ :ਕਿਰਨ ਨਿਮਾਣੀ