ਕੁੱਝ ਦਿਨ ਪਹਿਲਾਂ ਦਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਪੰਜਾਬੀ ਫ਼ਿਲਮ ਜੋੜੀ ਦੇਖ ਕੇ ਆਇਆ ਫ਼ਿਲਮ ਦਾ ਅੰਤ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ ਸੱਚੀ ਇੱਕ ਵਾਰ ਤਾਂ ਭੁੱਬ ਨਿੱਕਲ ਗਈ ਸਾਰਿਆਂ ਨੂੰ ਪਤਾ ਕਿ ਇਹ ਕਹਾਣੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਜੀਵਨ ਤੇ ਅਧਾਰਿਤ ਹੈ ਫ਼ਿਲਮ ਵੇਖ ਕਿ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਚਮਕੀਲਾ ਇਨ੍ਹਾਂ ਮਾੜਾ ਤਾਂ ਨਹੀਂ ਸੀ ਜਿੰਨੀ ਵੱਡੀ ਉਹਨੂੰ ਸਜਾ ਦਿੱਤੀ ਗਈ ਵੇਖਿਆ ਜਾਵੇ ਤਾਂ ਗੁਣ ਅਤੇ ਔਗੁਣ ਹਰ ਇਨਸਾਨ ਵਿੱਚ ਹੁੰਦੇ ਹਨ ਫਿਰ ਉਹ ਵੀ ਤਾਂ ਇੱਕ ਇਨਸਾਨ ਹੀ ਸੀ ਉਹਨੂੰ ਗਲਤੀ ਸੁਧਾਰਨ ਦਾ ਇੱਕ ਮੌਕਾ ਵੀ ਨਹੀਂ ਦਿੱਤਾ ਗਿਆ ਉਹਨੂੰ ਬਿਨਾਂ ਕਿਸੇ ਅਪੀਲ ਦਲੀਲ ਤੋਂ ਮੌਤ ਦੀ ਸਜ਼ਾ ਦੇ ਦਿੱਤੀ ਗਈ ਉਹਦੇ ਤੇ ਅਸਮਾਜਿਕ ਗੀਤ ਗਾਉਣ ਦਾ ਠੱਪਾ ਲੱਗਾ ਕੇ ਬਦਨਾਮ ਹੀ ਨਹੀਂ ਕੀਤਾ ਗਿਆ ਸਗੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਕੀ ਇਹ ਸਹੀ ਸੀ ?
ਚਮਕੀਲੇ ਵਿੱਚ ਗੁਣਾਂ ਦੇ ਤਾਂ ਭੰਡਾਰ ਭਰੇ ਹੋਏ ਸਨ ਉਹ ਪੰਜਾਬੀ ਸੰਗੀਤ, ਲੇਖਣੀ, ਗਾਇਕੀ, ਅਤੇ ਕਲਾਕਾਰੀ ਦਾ ਖ਼ਜਾਨਾ ਸੀ ਜੋ ਉਹਨੇ ਆਪਣੀ ਮਿਹਨਤ ਅਤੇ ਲਗਨ ਨਾਲ ਹਾਸਲ ਕੀਤਾ ਸੀ ਬਚਪਨ ਵਿੱਚ ਮਾਂ ਦਾ ਦਿਹਾਂਤ ਹੋ ਜਾਣਾ, ਘਰ ਚ ਗਰੀਬੀ, ਛੋਟੇ ਪੜ੍ਹਾਈ ਦਾ ਛੁੱਟ ਜਾਣਾ, ਏਨੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਇੱਕ ਕੋਹਿਨੂਰ ਹੀਰਾ ਬਣਕੇ ਚਮਕਿਆਂ ਸੀ ਚਮਕੀਲਾ, ਮੈਨੂੰ ਲਗਦਾ ਉਹਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਉਹਦੇ ਨਾਲ ਕਿਸੇ ਨੂੰ ਐਨੀ ਈਰਖਾ ਜਾਂ ਜਲਣ ਹੋਵੇਗੀ ਜੋ ਓਸਦੀ ਜਾਨ ਦੀ ਵੈਰਨ ਬਣ ਜਾਵੇਗੀ ਉਹ ਤਾਂ ਬਸ ਆਪਣੇ ਕੰਮ ਪ੍ਰਤੀ ਵਫਾਦਾਰ ਸੀ ਉਸ ਦੇ ਗੀਤਾਂ ਦਾ ਵਿਰੋਧ ਕਰਨ ਵਾਲੇ ਹੀ ਉਸ ਦੇ ਗੀਤਾਂ ਨੂੰ ਵੱਧ ਸੁਣਦੇ ਸੀ, ਥੋੜ੍ਹੇ ਦਿਨ ਪਹਿਲਾਂ ਫ਼ੇਸਬੁਕ ਤੇ ਦੇਖ ਰਿਹਾ ਸੀ ਕਿ ਦੋ ਰਾਗੀ ਸਿੰਘ ਉਸ ਦਾ ਗਾਇਆ ਧਾਰਮਿਕ ਗੀਤ, ਤਾਰਿਆਂ ਦੀ ਲੋਏ ਲੋਏ ਲੋਏ, ਤੁਰ ਦੇ ਮਟਕ ਨਾਲ ਜਾਂਦੇ ਦਸਮੇਸ਼ ਜੀ ਦੇ ਲਾਲ, ਗਾ ਰਹੇ ਸਨ ਸੁਣ ਕੇ ਮੈਂ ਭਾਵੁਕ ਹੋ ਗਿਆ ਸੀ ਫਿਰ ਉਹੀ ਗੀਤ ਮੈਂ ਚਮਕੀਲੇ ਦੀ ਅਵਾਜ਼ ਵਿੱਚ ਸੁਣਿਆ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੋਇਆ ਜੇਕਰ ਕੁੱਝ ਲੋਕਾਂ ਦੀ ਸੋਚ ਅਨੁਸਾਰ ਗੰਦੇ ਗੀਤ ਗਾਉਣ ਦੀ ਸਜਾ ਮੌਤ ਸੀ ਤਾਂ ਧਾਰਮਿਕ ਗੀਤਾਂ ਦਾ ਵੀ ਕੋਈ ਮੁੱਲ ਪੈਣਾ ਚਾਹੀਦਾ ਸੀ ਜੋ ਉਹ ਲੋਕ ਨਹੀਂ ਪਾ ਸਕੇ ਪਰ ਉਸ ਪ੍ਰਮਾਤਮਾ ਨੇ ਅਮਰ ਸਿੰਘ ਚਮਕੀਲੇ ਅਤੇ ਬੀਬਾ ਅਮਰਜੋਤ ਅਤੇ ਉਹਨਾਂ ਵਲੋਂ ਗਾਏ ਗੀਤਾਂ ਨੂੰ ਸਦਾ ਲਈ ਅਮਰ ਕਰਕੇ ਮੋੜਿਆ ਅੱਜ ਵੀ ਉਹਨਾਂ ਨੂੰ ਸੱਭ ਤੋਂ ਵੱਧ ਸੁਣਿਆ ਜਾਂਦਾ ਹੈ ਇਹ ਵੀ ਕੋਈ ਛੋਟੀ ਗੱਲ ਨਹੀਂ ਕਿ ਉਹਨਾਂ ਦੀ ਜਿੰਦਗੀ ਤੇ ਅਧਾਰਿਤ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਕਲਾਕਾਰ ਵੀ ਇੰਨਸਾਨ ਹੀ ਹੁੰਦੇ ਹਨ ਉਹਨਾਂ ਤੋਂ ਵੀ ਗ਼ਲਤੀ ਹੋ ਸਕਦੀ ਹੈ ਪਰ ਸਜਾ ਮੌਤ ਨਹੀਂ ਹੋਣੀ ਚਾਹੀਦੀ।
ਦਵਿੰਦਰ ਸਿੰਘ ਰਿੰਕੂ,