ਇੱਕ ਵਾਰ ਅਨੰਦ ਪੁਰ ਸਾਹਿਬ ਤੋਂ ਗੜ੍ਹਸ਼ੰਕਰ ਸੜਕ ‘ਤੇ ਸਫ਼ਰ ਕਰਦਿਆਂ ਅਸੀਂ ਇਕ ਢਾਬੇ ‘ਤੇ ਰੁਕ ਗਏ। ਬੋਤਲ ਸਾਡੇ ਕੋਲ ਸੀ। ਢਾਬੇ ਦੇ ਬਜ਼ੁਰਗ ਮਾਲਕ ਨੂੰ ਅੱਧਾ ਕਿੱਲੋ ਮੱਛੀ ਤਲਣ ਨੂੰ ਕਹਿ ਅਸੀਂ ਪੈਗ ਪਾਉਣ ਲੱਗ ਪਏ।
ਕੋਲ ਬੈਠੇ ਚਾਰ ਕਾਲਜੀਏਟ ਮੁੰਡੇ ਮੁਸ਼ਕੜੀਆ ‘ਚ ਹੱਸਦੇ ਹੱਸਦੇ ਢਾਬੇ ਦੇ ਮਾਲਕ ਨੂੰ ਕਹਿਣ ਲੱਗੇ, “ਬਾਬਾ ਮੱਛੀ ਯੋਗੇ ਪੈਸੇ ਤਾਂ ਹੈਨੀ, ਗਰੀਬਾਂ ਨੂੰ ਚਾਰ ਕੁ ਉਬਲ਼ੇ ਹੋਏ ਆਂਡੇ ਹੀ ਦੇਦੇ।”
ਅੱਗਿਓ ਜੋ ਬਾਬੇ ਨੇ ਜੋ ਕਿਹਾ ਸਾਡੀਆਂ ਹੱਸਦਿਆਂ ਦੀਆਂ ਵੱਖੀਆਂ ਛਿੱਲੀਆਂ ਗਈਆਂ।
ਬਾਬਾ ਕਹਿੰਦਾ, “ਓਏ ਕਮਲ਼ਿਓ ਬਾਬਾ ਤਾਂ ਕੱਚਾ ਆਂਡਾ ਨੀ ਦੇ ਸਕਦਾ। ਤੁਸੀਂ ਕਮਲ਼ਿਓ ਉਬਲਿਓ ਮੰਗੀ ਜਾਨੇ ਓ। ਅਤੇ ਉਹ ਵੀ ਚਾਰ ਚਾਰ।”
ਅਵਤਾਰ ਸਿੰਘ ਰਾਏ ਮੋਰਾਂਵਾਲੀ॥
nice