ਕਦੇ ਕਦੇ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਈ ਕਿਉਂਕਿ ਦੁਨੀਆ ਤੇ ਕਬਜ਼ਾ ਤਾਂ ਮਤਲਬੀ ਤੇ ਬੇਗੇਰਤ ਲੋਕਾਂ ਨੇ ਕਰ ਰੱਖਿਆ, ਅਸੀ ਕਿਸੇ ਨੂੰ ਕੀ ਕਹੀਏ ਮਾਰ ਤਾਂ ਅਸੀਂ ਆਪਣਿਆਂ ਤੋਂ ਖਾਂਦੀ ਆ
ਇਹਨਾਂ ਕਰਕੇ ਵੀ ਇਹ ਸੁਣਿਆ ਕਿ ਤੂੰ ਕੀਤਾ ਹੀ ਕੀ ਆ ਸਾਡੇ ਲਈ…ਸ਼ੀਸ਼ੇ
ਵਿੱਚ ਖੜ੍ਹ ਕੇ ਇੱਕ ਮਿੰਟ ਵੀ ਸ਼ਕਲ ਦੇਖਲਾ ਨਾ ਆਪਣੀ …ਸੁੰਹ ਲੱਗੇ ਤਰਸ ਆਉਂਦਾ ਕਿ ਕੀ ਹਾਲ ਬਣ ਚੁੱਕਿਆ ਮੇਰਾ …ਕੁਝ ਨਾ ਮਹਿਸੂਸ ਹੋਣਾ ਵੀ ਮਹਿਸੂਸ ਹੁੰਦਾ ।
ਕੋਈ ਦਰਦ ਸੁਣਨ ਵਾਲਾ ਵੀ ਤਾਂ ਨਈ….ਲੋਕ ਮੇਰਾ ਇਹ ਹਾਲ ਦੇਖ ਕੇ ਹੱਸਦੇ ਨੇ ਕਿ ਮੈਂ ਡਰਾਮੇ ਕਰਦੀ ਆ __ਮੈਂ ਕੁਝ ਜ਼ਿਆਦਾ ਨੀ ਸਿਰਫ਼ ਇੱਕ ਗੱਲ ਕਹਿਣਾ ਚਾਹੁੰਗੀ ਕਈ ਵੀ ਇਨਸਾਨ ਕਦੇ ਵੀ ਜਾਣ ਬੁੱਝ ਕੇ ਆਪਣਾ ਏਦਾਂ ਦਾ ਹਾਲ ਨਹੀਂ ਕਰਦਾ… ਇਹ ਤਾਂ ਉਹਨਾਂ ਲੋਕਾਂ ਦੀਆ ਮਿਹਰ- ਬਾਨੀਆ ਨੇ ਜੋ ਹਾਲ ਪੁੱਛਣ ਨੂੰ ਵੀ ਟਿੱਚਰ ਦੱਸਦੇ ਨੇ….
ਮੇਰਾ ਕਿਸੇ ਨਾਲ ਗੱਲ ਕਰਨ ਦਾ ਦਿਲ ਨਈ ਕਰਦਾ ਅਪਣਾ-ਆਪ ਚੰਗਾ ਲੱਗਦਾ … ਹੁਣ ਨਾ ਕਿਸੇ ਨੂੰ ਮਨਾਉਣ ਦਾ ਡਰ, ਨਾ ਕਿਸੇ ਦੇ ਪਿੱਛੇ ਛੁੱਟ ਜਾਣ ਦਾ…ਠੀਕ ਏ ਚੱਲ ਰਹੀ ਆ ਜ਼ਿੰਦਗੀ ਅੱਗੇ ਵੀ ਚੱਲ ਰਹੀ ਸੀ ਤੇ ਹੁਣ ਵੀ….॥
ਹਰਪ੍ਰੀਤ ਗਰੇਵਾਲ਼
nice