ਕੇਂਦਰ ਬਾਦਲ 1 ਵਿਖੇ ਡਿਊਟੀ ਦੇਣ ਵਾਲੇ ਸੁਪਰਡੈਂਟਾਂ ਦੀ ਲਿਸਟ ਬਹੁਤ ਲੰਬੀ ਹੈ। ਅਜੇ ਸੈਂਟਰ ਬਣੇ ਨੂੰ ਕੁਝ ਕ਼ੁ ਸਾਲ ਹੀ ਹੋਏ ਸਨ ਕਿ ਗੁਆਂਢੀ ਪਿੰਡ ਸਿੰਘੇਵਾਲੇ ਲੱਗਿਆ ਸਾਇੰਸ ਦਾ ਲੈਕਚਰਰ Kamlash Chander Sharma ਸੁਪਰਡੈਂਟ ਬਣਕੇ ਆ ਗਿਆ। ਆਇਆ ਆਇਆ ਬੜੀ ਫੂੰ ਫ਼ਾਂ ਕਰੇ। ਅਖੇ ਜੀ ਮੈਂ ਨਕਲ ਦੇ ਖਿਲਾਫ ਹਾਂ। ਮੈਂ ਕਿਸੇ ਨੂੰ ਕੁਸਕਣ ਨਹੀਂ ਦੇਣਾ। ਸੁਪਰਡੈਂਟ ਤੋਂ ਨਹੀਂ ਬੱਚੇ ਉਸਦੀ ਸੁਪਰਡੈਂਟੀਂ ਤੋਂ ਡਰਨ। ਪਰ ਜਦੋ ਉਸਨੇ ਵੇਖਿਆ ਕਿ ਸੈਂਟਰ ਸ਼ਾਂਤਮਈ ਹੈ। ਕੋਈ ਬਾਹਰੀ ਯ ਸਕੂਲ ਵੱਲੋਂ ਦਖਲ ਅੰਦਾਜ਼ੀ ਨਹੀਂ।ਹੁਸ਼ਿਆਰ ਬੱਚੇ ਚਾਹੁਂਦੇ ਸਨ ਕਿ ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ। ਸ਼ਰਮਾ ਜੀ ਆਪਣੇ ਅਸਲੀ ਰੂਪ ਵਿਚ ਆ ਗਏ। ਬੱਚਿਆਂ ਨਾਲ ਦੋਸਤਾਨਾਂ ਸਬੰਧ ਬਣਾ ਲਏ। ਤੇ ਮੇਰੇ ਨਾਲ ਵੀ ਲਿਹਾਜ਼ ਪੈ ਗਈ। ਸੈਂਟਰ ਵਧੀਆ ਚੱਲ ਪਿਆ। ਪਬਲਿਕ ਸਕੂਲ ਦੇ ਨਵੇਂ ਤੋਰ ਤਰੀਕੇ ਵੇਖਕੇ ਬਹੁਤ ਖੁਸ਼। ਗੱਲਾਂ ਗੱਲਾਂ ਵਿਚ ਪਤਾ ਲੱਗਿਆ ਕਿ ਬਠਿੰਡੇ ਦਾ ਹੋਣ ਕਰਕੇ ਉਹ ਮੇਰੇ ਮਜੀਠੀਏ ਦਾ ਖਾਸ ਦੋਸਤ ਹੈ। ਸਾਲੀ ਰਿਸ਼ਤੇਦਾਰੀ ਵੀ ਕਸੂਤੀ ਨਿਕਲ ਆਈ। ਅਸੂਲ ਅਸੂਲ ਹੀ ਹੁੰਦੇ ਹਨ। ਇੱਕ ਵੈਸ਼ਨੂੰ ਤੇ ਦੂਜਾ ਕੋਈ ਲਾਲਚ ਨਹੀਂ। ਸਾਡੀ ਆਪਿਸ ਵਿਚ ਗਹਿਰੀ ਦੋਸਤੀ ਹੋ ਗਈ। ਫ਼ਿਰ ਉਹ ਦੋ ਵਾਰੀ ਸੁਪਰਡੈਂਟ ਇੱਕ ਵਾਰੀ ਕੰਟਰੋਲਰ ਬਣ ਕੇ ਆਇਆ। ਉਡਨ ਦਸਤੇ ਵਿੱਚ ਵੀ ਕਈ ਵਾਰ ਆਇਆ। ਉਸਨੂੰ ਸਕੂਲ ਨਾਲ ਤੇ ਮੇਰੇ ਨਾਲ ਲਗਾਵ ਜਿਹਾ ਹੋ ਗਿਆ।
ਕਮਲੇਸ਼ ਸੁਪਰਡੈਂਟ ਤੋਂ ਮੇਰਾ ਜਿਗਰੀ ਯਾਰ ਬਣ ਗਿਆ। ਠੇਠ ਪੰਜਾਬੀ ਵਿਚ ਗੱਲਬਾਤ ਕਰਨ ਦਾ ਦੇਸੀ ਲਹਿਜਾ। ਬੱਚਿਆਂ ਨੂੰ ਕੁੜੀਓ ਕੁੜੀਓ ਆਖਦਾ। ਹਮੇਸ਼ਾ ਅਪਣੱਤ ਨਾਲ ਵਰਤਦਾ। ਸੇਵਾ ਮੁਕਤੀ ਤੋਂ ਬਾਦ ਵੀ ਮੇਰੇ ਨਾਲ ਜੁੜਿਆ ਹੋਇਆ ਹੈ।
#ਰਮੇਸ਼ਸੇਠੀਬਾਦਲ