ਆਮ ਬੋਲਚਾਲ ਚ ਸਾਡੀ ਭਾਸਾ ਕਾਫੀ ਸੰਕੇਤਕ ਜਿਹੀ ਹੋ ਜਾਂਦੀ ਹੈ ਜਿਵੇਂ ਕਿ ਅਕਸਰ ਹੀ ਬੱਸ ਚ ਚੜ੍ਹਨ ਤੋਂ ਪਹਿਲਾਂ ਬਹੁਤੇ ਬੰਦੇ ਤਾਕੀ ਕੋਲ ਬੈਠੇ ਬੰਦੇ ਨੂੰ ਹੀ ਪੁੱਛਦੇ ਹੁੰਦੇ ਨੇ ਕਿ “ਚੰਡੀਗੜ੍ਹ ਆ , ਮਰਿੰਡਾ ਆ , ਫਰੀਦਕੋਟ ਆ ,ਜੈਤੋ ਆ ਅਤੇ ਅੰਦਰ ਬੈਠਾ ਬੰਦਾ ਹਾਂ ਜਾਂ ਨਾਂਹ ਚ ਜਵਾਬ ਦੇ ਦਿੰਦਾ , ਏਵੇਂ ਜਿਵੇਂ ਇੱਕ ਵਾਰੀ ਇੱਕ ਮੀਰ ਆਲਮ ਤਲਵੰਡੀ ਸਾਬੋ ਤੋਂ ਵਿਸਾਖੀ ਆਲਾ ਮੇਲਾ ਵੇਖ ਕੇ ਵਾਪਸ ਬੱਸ ਚ ਆ ਰਿਹਾ ਸੀ , ਬੱਸ ਬਠਿੰਡੇ ਅੱਡੇ ਚ ਖੜ੍ਹੀ ਤਾਂ ਉਸਨੇ ਕੇਲੇ ਲੈਕੇ ਖਾਣੇ ਸ਼ੁਰੂ ਕਰ ਦਿਤੇ , ਏਨੇ ਨੂੰ ਇੱਕ ਮਾਈ ਨੇ ਤਾਕੀ ਵਿੱਚਦੀ ਧੌਣ ਜਿਹੀ ਕੱਢ ਕੇ ਪੁਛਿਆ
“ ਵੇ ਭਾਈ , ਬਾਜਾਖਾਨੈਂ “
ਕੇਲਾ ਲੰਘਾਕੇ ਤੇ ਖਾਲੀ ਛਿਲਕਾ ਵਿਖਾਕੇ ਕਹਿੰਦਾ
“ਨਾ ਬੇਬੇ ਕੇਲਾ ਖਾਨੈਂ “
ਬਾਜਾ ਤਾਂ ਜਵਾਕ ਦੇ ਵਜਾਉਣ ਲਈ ਲਿਆਂਦੈ ਮੇਲੇ ਤੋਂ…….!
ਕੁਲਵਿੰਦਰ ਸਿੱਧੂ ਕਾਮੇ ਕਾ