ਜਿੰਦਲ ਹਾਰਟ ਹਸਪਤਾਲ ਦੇ ਆਈ ਸੀ ਯੂ ਵਾਰਡ ਚ ਪਈ ਨੂੰ ਅੱਜ ਉਸ ਦਾ ਚੋਥਾ ਦਿਨ ਸੀ।ਤਕਲੀਫ ਘੱਟਣ ਦਾ ਨਾ ਨਹੀ ਸੀ ਲੈ ਰਹੀ। ਸਾਰੀਆਂ ਰਿਪੋਟਾ ਵੀ ਸਹੀ ਸਨ।ਵੱਡਾ ਮੁੰਡਾ ਸਵੇਰੇ ਸ਼ਾਮ ਅੰਦਰ ਗੇੜਾ ਮਾਰਦਾ ਤੇ ਖਿਚੜੀ ਦਲੀਆ ਆਪਣੇ ਹੱਥੀ ਖੁਆ ਜਾਂਦਾ। ਦੂਜੇ ਦੋਨੇ ਆਉਂਦੇ ਬਸ ਕੀ ਹਾਲ ਹੈ ਪੁੱਛ ਕੇ ਚਲੇ ਜਾਂਦੇ। ਚੋਥਾ ਤਾਂ ਸੁੱਖ ਨਾਲ ਬਾਹਰ ਰਹਿੰਦਾ ਸੀ। ਨੂੰਹਾਂ ਕੋਲੇ ਹਾਲ ਚਾਲ ਪੁੱਛਣ ਦਾ ਟਾਇਮ ਕਿੱਥੇ? ਵੱਡੀ ਤਾਂ ਘਰੇ ਆਏ ਗਏ ਨੂੰ ਸੰਭਾਲਦੀ ਤੇ ਘਰੇ ਹੀ ਉਲਝੀ ਰਹਿੰਦੀ। ਬਾਕੀ ਕਿਸੇ ਦੇ ਗੋਡੇ ਦਰਦ ਤੇ ਕਿਸੇ ਦਾ ਕੋਈ ਬਹਾਨਾ।
ਕਲ੍ਹ ਹੀ ਇੱਕ ਨਰਸ ਗੁਣਗੁਣਾਉਦੀ ਫਿਰਦੀ ਸੀ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।ਇੰਨਾ ਸੁਣ ਕੇ ਉਸ ਦੀਆ ਅੱਖਾਂ ਭਰ ਆਈਆਂ ਸਨ।ਅੱਜ ਜਦੋਂ ਉਸਦੀ ਧੀ ਆਈ ।ਪਹਿਲਾਂ ਉਹ ਸੋ ਮੀਲ ਤੇ ਨੌਕਰੀ ਜਾ ਕੇ ਆਈ ਤੇ ਫਿਰ ਸਾਮ ਨੂੰ ਪਤਾ ਲੈਣ ਆ ਗਈ। ਜਦੋਂ ਧੀ ਨੇ ਆਕੇ ਸਾਰਾ ਹਾਲਚਾਲ ਪੁੱਛਿਆ। ਮਨ ਨੂੰ ਤਸੱਲੀ ਜਿਹੀ ਹੋਈ। ਜਦੋਂ ਚਾਰ ਮੁੰਡਿਆਂ ਮਗਰੋਂ ਉਸ ਦੇ ਧੀ ਹੋਈ ਸੀ ਤਾਂ ਸਾਰੇ ਹੀ ਉਸ ਨੂੰ ਮੂਰਖ ਆਖਦੇ ਸਨ । ਪਰ ਉਹ ਸਮਝਦੀ ਸੀ ਕਿ ਉਸਦਾ ਦੁੱਖ ਦਰਦ ਸਮਝਣ ਵਾਲੀ ਆਈ ਹੈ। ਹੁਣ ਉਸਨੂੰ ਲੱਗਿਆ ਕਿ ਉਹ ਭਲੀ ਚੰਗੀ ਹੋ ਗਈ ਹੋਵੇ।ਉਸਨੂੰ ਕੋਈ ਤਕਲੀਫ ਨਹੀ ਸੀ।ਉਸ ਦੇ ਮੂੰਹੋ ਵੀ ਨਿਕਲ ਗਿਆ ਧੀਆਂ ਦੁੱਖ ਵੰਡਾਉਦੀਆਂ ਪੁੱਤ ਵੰਡਾਉਣ ਜਮੀਨਾਂ।
ਰਮੇਸ ਸੇਠੀ ਬਾਦਲ
ਮੌ 98 766 27 233