ਅਜ ਐਤਵਾਰ ਸੀ ਛੋਟੇ ਪੁਤਰ ਦੇ ਵਾਲ ਸੁਖ ਨਾਲ ਭਾਰੇ ਨੇ 1 ਉਹ ਖੁਦ ਨਹੀ ਧੋ ਸਕਦਾ 1 ਇਸ ਲਈ ਉਸ ਨੇ ਮੈੈਨੂੰ ਅਵਾਜ ਮਾਰੀ ਮਾਤਾ ਜੀ ਸਿਰ ਮਲ ਦੋ,ਮੈ ਵੀ ਕੋਈ ਕੰਮ ਚ ਵਿਅਸਤ ਸੀ ਕਿਹਾ ਆ ਰਹੀ ਆ |
ਸ ਮੈੈ ਅਪਣਾ ਕੰਮ ਖਤਮ ਕਰ ਉਸਦਾ ਸਿਰ ਧੋਣ ਲਈ ਆ ਗਈ |
ਮੇਰੀ ਇੱਕ ਆਦਤ ਸੀ ਜਦ ਬੱਚੇ ਛੋਟੇ ਸੀ ਉਦੋ ਵੀ ਤੇ ਹੁਣ ਵੀ ,ਹੁਣ ਤੇ ਸੁੱਖ ਨਾਲ ਮੇਰੇ ਬਰਾਬਰ ਦੇ ਨੇ ,ਜਦ ਵੀ ਉਹ ਮੇਰੇ ਕੋਲ ਹੋਣ ਮੈ ਆਨੀ ਬਹਾਨੀ ਉਹਨਾ ਦੇ ਕੰਮ ਬਾਰੇ ਪੁੱਛਦੀ ਹੁੰਦੀ ਆ ਕਿ ਸਭ ਠੀਕ ਚਲ ਰਿਹਾ ਹੈ |
ਉਸ ਦਿਨ ਵੀ ਅਪਣੇ ਬੇਟੇ ਨੂੰ ਗੱਲਾਂ ਗੱਲਾਂ ਚ ਪੁੱਛਣਾਂ ਸ਼ੁਰੂ ਕੀਤਾ ,ਉਸਨੇ ਦੱਸਿਆ ਕਿ ਹਾਂ ਜੀ ਸਭ ਠੀਕ ਚਲ ਰਿਹਾ |
ਥੋੜੀ ਦੇਰ ਬਾਅਦ ਬੇਟਾ ਹੱਸਣ ਲੱਗ ਪਿਆ ,ਮੈ ਪੁੱਛਿਆ ਕਿ ਕੀ ਹੋਇਆ ,ਬੋਲਿਆ ਇਸਨੂੰ ਸਿਰ ਧੋਣਾ ਨੀ ਦੁਖਾਉਣਾ ਕਹਿੰਦੇ ਨੇ ,ਮੇਰਾ ਵੀ ਹਾਸਾ ਨਿਕਲ ਗਿਆ ਤੇ ਸੋਚਿਆ ਹੁਣ ਪਹਿਲਾ ਵਾਲਾ ਤਰੀਕਾ ਨੀ ਚੱਲਣਾ ,ਹੁਣ ਇਹ ਵੱਡੇ ਹੋ ਗਏ ,ਟੌਫ਼ੀਆ ਦੇ ਲਾਲਚ ਚ ਸਭ ਕੁੱਝ ਦੱਸਣ ਵਾਲਾ ਸਮਾ ਗਿਆ |
ਧੰਨਵਾਦ ਜੀ