ਦਿੱਲੀ ਦੇ ਧੌਲਾ ਕੂਆਂ ਇਲਾਕੇ ਦੇ ਨੇੜੇ ਕੋਈਂ ਦੇਸੀ ਹਕੀਮ ਹਾਰਟ ਅਤੇ ਹੋਰ ਬਿਮਾਰੀਆਂ ਦੀ ਦਵਾਈ ਦਿੰਦਾ ਸੀ। ਉਸਦੇ ਦਵਾਖਾਨੇ ਮੂਹਰੇ ਚਾਰ ਵਜੇ ਹੀ ਲਾਈਨਾਂ ਲੱਗ ਜਾਂਦੀਆਂ। ਉਹ ਕਈ ਤਰਾਂ ਦੇ ਪਰਹੇਜ਼ ਦੱਸਦਾ। ਛੇ ਸੱਤ ਸੌ ਦੀ ਦਵਾਈ ਹੁੰਦੀ ਸੀ ਮਹੀਨੇ ਦੀ। ਉਸਦੀ ਦਵਾਈ ਕਾਰਗਰ ਸੀ। ਪਰ ਮਰੀਜ਼ ਪਰਹੇਜ਼ ਕੰਨਿਓ ਗਲਤੀ ਕਰ ਜਾਂਦੇ। ਸਾਡੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਹਰਬੰਸ ਸਿੰਘ ਸੈਣੀ ਵੀ ਉਸ ਕੋਲੋਂ ਦਵਾਈ ਲੈਣ ਗਏ। ਦਵਾਈ ਲੈਣੀ ਸ਼ੁਰੂ ਕਰ ਦਿੱਤੀ। ਸੈਣੀ ਸਾਹਿਬ ਪੂਰਾ ਪਰਹੇਜ਼ ਰੱਖਦੇ। ਕਿਉਂਕਿ ਉਹ ਆਪਣੇ ਅਸੂਲਾਂ ਦੇ ਪੱਕੇ ਧਾਰਨੀ ਸਨ। ਕਿਸੇ ਕੰਮ, ਪਰਹੇਜ਼ ਵਿੱਚ ਅਣਗਹਿਲੀ ਨਹੀਂ ਸੀ ਕਰਦੇ। “ਆਪ ਨੇ ਮਿੱਠਾ ਔਰ ਘਿਉ ਖਾਇਆ?” ਜਦੋਂ ਉਹ ਦੂਜੀ ਯ ਤੀਜੀ ਵਾਰੀ ਦਵਾਈ ਲੈਣ ਗਏ ਤਾਂ ਹਕੀਮ ਜੀ ਨੇ ਪੁੱਛਿਆ।
ਸੈਣੀ ਸਾਹਿਬ ਨੇ ਨਾਂਹ ਵਿੱਚ ਸਿਰ ਹਿਲਾਇਆ। ਪਰ ਹਕੀਮ ਆਪਣੀ ਗੱਲ ਤੇ ਅੜ ਗਿਆ। ਉਧਰ ਸੈਣੀ ਸਾਹਿਬ ਵੀ ਝੁਕਣ ਨੂੰ ਤਿਆਰ ਨਾ। ਇੱਕ ਪਾਸੇ ਹਕੀਮ ਦੀ ਨਾੜੀ ਵਿਗਿਆਨ ਅਤੇ ਦੂਜੇ ਪਾਸੇ ਸੈਣੀ ਸਾਹਿਬ ਦਾ ਦ੍ਰਿੜ ਸੰਕਲਪ। “ਆਪ ਯਾਦ ਕੀਜੀਐ।” ਹਕੀਮ ਜੀ ਨੇ ਫਿਰ ਪੁਛਿਆ। ਸੈਣੀ ਸਾਹਿਬ ਨੇ ਚਾਹੇ ਇਨਕਾਰ ਕਰ ਦਿੱਤਾ ਤੇ ਫਿਰ ਆਪਣੇ ਪਿਛਲੇ ਦਿਨ ਦੇ ਰੁਟੀਨ ਨੂੰ ਯਾਦ ਕਰਨ ਲੱਗੇ।
ਹਾਂਜੀ ਆਪ ਨੇ ਠੀਕ ਕਹਾ। ਮੈਨੇ ਕੱਲ੍ਹ ਬੰਗਲਾ ਸਾਹਿਬ ਗੁਰੂਦਵਾਰੇ ਨੇ ਕੁਨਕਾ ਖਾਇਆ ਥਾ।”
“ਕੁਨਕਾ?”
ਦੇਗ ਕੜਾਹ ਪ੍ਰਸ਼ਾਦ ਲੀਆ ਥਾ ਗੁਰਦੁਆਰਾ ਸ਼ੇ।” ਸੈਣੀ ਸਾਹਿਬ ਦੇ ਚੇਹਰੇ ਤੇ ਮੁਸਕਾਨ ਸੀ ਤੇ ਹਕੀਮ ਜੀ ਆਪਣੀ ਵਿੱਦਿਆ ਤੇ ਖੁਸ਼ ਸੀ।
ਪਰਹੇਜ਼ ਤਾਂ ਪਰਹੇਜ਼ ਹੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ