ਸਵੇਰ ਦਾ ਨੱਕ ਮੱਚੀ ਜਾਂਦਾ ਹੈ। ਗਲੇ ਵਿੱਚ ਜਲਣ ਜਿਹੀ ਹੋਈ ਜਾਂਦੀ ਹੈ। ਯਾਨੀ ਗਲਾਂ ਖਰਾਬ ਹੈ। ਡਾਕਟਰ ਮਹੇਸ਼ ਤੋਂ ਦੋ ਖੁਰਾਕਾਂ ਵੀ ਲਿਆਂਦੀਆਂ। ਦਾਲ ਸ਼ਬਜ਼ੀ ਦੀਆਂ ਮਿਰਚਾਂ ਵੀ ਤੇਜ਼ ਲਗੀਆਂ। ਤਿੰਨ ਫੁਲਕੇ ਰਗੜ ਤੇ, ਪਰ ਗੱਲ ਨਹੀਂ ਬਣੀ। ਆਈਸ ਕ੍ਰੀਮ ਘਰੇ ਪਈ ਸੀ। ਪਰ ਕੋਈ ਖਾਣ ਨੂੰ ਤਿਆਰ ਨਹੀਂ ਹੋਇਆ। ਖੋਰੇ ਆਈਸ ਕ੍ਰੀਮ ਨਾਲ ਗਲਾ ਠੀਕ ਹੀ ਹੋ ਜਾਂਦਾ। ਪਰ ਕਿਸੇ ਨੇ ਹਾਂ ਨਹੀਂ ਭਰੀ । ਅੱਖਾਂ ਵਿੱਚ ਜਲਣ ਹੋਈ ਜਾਂਦੀ ਹੈ। ਪਾਣੀ ਆਈ ਜਾਂਦਾ ਹੈ। ਪਰ ਫਿਰ ਵੀ ਆਈਸ ਕ੍ਰੀਮ ਜੋ ਹੁਣ ਫ੍ਰਿਜ ਵਿੱਚ ਬਿਰਾਜਮਾਨ ਹੈ ਨਹੀਂ ਭੁਲਦੀ। ਦੇਖੋ ਕਦੋਂ ਮਨ ਫਰਿੱਜ ਦਾ ਬੂਹਾ ਖੋਲਣ ਲਈ ਮਜਬੂਰ ਕਰ ਦੇਵੇ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ