ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ, ਗਰਮੀਆਂ ਦੇ ਦਿਨ ਸਨ, ਮੇਰੇ ਘਰਵਾਲੀ ਦੇ ਰਿਸ਼ਤੇਦਾਰੀ ਚੋਂ ਚਾਰ ਪ੍ਰਾਹੁਣੇ ਆ ਗਏ, ਦੋਨੋਂ ਆਪ ਅਤੇ ਦੋ ਉਨ੍ਹਾਂ ਦੇ ਨਿਆਣੇ, ਏ.ਸੀ ਸਾਡੇ ਹੈਨੀ ਸੀ ਤੇ ਕੂਲਰ ਮੂਹਰੇ ਤਿੰਨ ਬਿਸਤਰੇ ਸਾਡੇ ਤੇ ਤਿੰਨ ਬਿਸਤਰੇ ਉਨ੍ਹਾਂ ਦੇ, ਟੋਟਲ ਛੇ ਮੰਜੇ, ਉਨ੍ਹਾਂ ਦੇ ਮੰਜੇ ਕੂਲਰ ਅੱਗੇ ਡਾਹ ਦਿੱਤੇ। ਅਸੀਂ ਤੀਵੀਂ ਆਦਮੀ ਨੇ ਸਾਰਾ ਸਮਾਨ ਸਣੇ ਕੂਲਰ ਕੋਠੇ ਚਾੜਿਆ। ਪਹਿਲਾ ਦਿਨ ਕਰਕੇ ਥੋੜ੍ਹਾ ਗੁੱਸਾ ਵੀ ਘੱਟ ਸੀ ਕਿ ਚਲੋ ਇਕ ਰਾਤ ਦਾ ਕੀ ਹੁੰਦਾ ਔਖੇ ਸੌਖੇ ਕੱਢ ਲਵਾਂਗੇ, ਪਰ ਹੱਦ ਤਾਂ ਉਦੋਂ ਹੋ ਗਈ ਜਦ ਦੂਜੇ ਦਿਨ ਤੀਜੇ ਦਿਨ ਤੇ ਉਹ ਚੌਥੇ ਦਿਨ ਵੀ ਪੈਰ ਅੜਾਉਣ ਨੂੰ ਫਿਰਦੇ ਸੀ, ਬਹੁਤ ਔਖੇ ਕੀਤਾ ਸਾਨੂੰ ਉਨ੍ਹਾਂ ਨੇ, ਉਨ੍ਹਾਂ ਦੇ ਨਿਆਣੇ ਕਦੇ ਔਹ ਖਾਣਾ ਕਦੇ ਆਹ ਖਾਣਾ, ਗਰਮੀਆਂ ਦੇ ਦਿਨਾਂ ਵਿੱਚ ਮੱਤਮਾਰ ਲਈ ਉਨ੍ਹਾਂ ਨੇ, ਅਖੀਰ ਮੈਂ ਏਨੂੰ (ਘਰਦੀ ਨੂੰ ) ਪੜਦੇ ਨਾਲ ਕਿਹਾ ਪਈ ਇਹ ਬਰਿਆਂਦ ਨੂੰ ਤੋਰ ਕਿਸੇ ਤਰ੍ਹਾਂ, ਉਹ ਕਹੇ ਮੈਂ ਕੀ ਕਹਾਂ, ਮੈਂ ਕਿਹਾ ਥੋੜ੍ਹੀ ਜਿਹੀ ਅੱਖ ਕੌੜੀ ਕਰ ਫੇ ਗੱਲ ਬਣਨੀ ਆ, ਪਕਵਾਨ ਬਣਾਉਣੇ ਬੰਦ ਕਰ ਤੇ ਕੱਲ੍ਹ ਵਾਲੇ ਚੌਲ ਰੱਖ ਮੂਹਰੇ ਇਨ੍ਹਾਂ ਦੇ, ਪਰ ਉਹ ਸਿਰੇ ਦੇ ਢੀਠ ਖਾ ਕੇ ਫਿਰ ਲੰਮੇ ਪੈ ਗਏ, ਅਸੀਂ ਅੰਦਰ ਜਾ ਕੇ ਫਿਰ ਸੋਚੀਏ ਹੁਣ ਕਿਵੇਂ ਕੱਢੀਏ ਇਨ੍ਹਾਂ ਨੂੰ, ਮੈਂ ਕਿਹਾ ਤੂੰ ਬਾਹਰ ਜਾ ਕੇ ਬੈਠ ਇਨ੍ਹਾਂ ਕੋਲ ਮੈਂ ਆ ਕੇ ਦੱਸਦਾ ਕੀ ਕਰਨਾ, ਕੋਲ ਜਾ ਕੇ ਮੈਂ ਕਿਹਾ ਆਹ ਜਿਹੜੀ ਸਬਜੀ ਬਣੀ ਹੋਈ ਏ ਏਨੀ ਸਾਰੀ ਇਹ ਤਾਂ ਖਰਾਬ ਹੋ ਜਾਣੀ ਆ, ਤੇ ਭੈਣ ਹੋਣੀ ਵੀ ਅੱਜ ਚਲੇ ਜਾਣਗੇ ਤੂੰ ਇਹ ਲਿਫਾਫੇ ਵਿਚ ਪਾ ਕੇ ਭੈਣ ਹੋਣਾ ਦੀ ਸਕੂਟਰੀ ਚ ਰੱਖਦੇ ਰਾਤ ਨੂੰ ਜਾ ਕੇ ਖਾ ਲੈਣਗੇ ਇਕੋ ਸਾੜ੍ਹੇ ਮੈਂ ਬੋਲਿਆ ਕਿ ਚੌਲ ਵੀ ਬਚੇ ਹੋਣੇ ਆ ਉਹ ਵੀ ਪਾ ਦੇ ਚੱਲ ਨਿਆਣੇ ਖਾ ਲੈਣਗੇ, ਸਾਡੇ ਕਿਹਨੇ ਖਾਣੇ ਹੁਣ, ਫਿਰ ਪੰਜਾਂ ਕੁ ਮਿੰਟਾਂ ਬਾਅਦ ਹੌਲੀ-ਹੌਲੀ ਹਿਲਜੁਲ ਕਰਨ ਲੱਗੇ ਤੇ ਉਹਨੂੰ (ਘਰਦੀ) ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਕਿਤੇ ਇਹ ਨਾ ਕਹਿ ਦੇਈਂ ਕਿ ਸਵੇਰੇ ਚਲੇ ਜਾਇਓ, ਰੱਬ ਦਾ ਸ਼ੁਕਰ ਰਿਸ਼ਤੇਦਾਰ ਓਹਦੇ ਸੀ…………!
✍🏻ਜਿੰਦਰ ਸਿੰਘ।