ਦੋਸਤੋ ਅੱਜ਼ ਗੱਲ ਕਰਦੇ ਹਾਂ ਮਾਂ ਬੋਲੀ ਪੰਜ਼ਾਬੀ ਦੀ ਜਿਸਨੂੰ ਅਸੀ ਛੱਡਦੇ ਜਾ ਰਹੇ ਹਾਂ।ਅਤੇ ਅੰਗਰੇਜੀ ਬੋਲਣਾ ਆਪਣੇ ਬੱਚਿਆ ਨੂੰ ਸਿਖਾ ਰਹੇ ਹਾਂ।ਅੱਜ਼ ਸਾਡੇ ਨਾਲ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋ ਰਹੀ ਹੈ।ਖੁੰਬਾ ਵਾਂਗ ਇੰਗਲਿਸ਼ ਸਕੂਲ ਅਤੇ ਆਈਲੈਟਸ ਸੈਟਰ ਖੜੇ ਕੀਤੇ ਜਾ ਰਹੇ ਹਨ।ਅਤੇ ਸਕੂਲ ਵਿੱਚ ਪੰਜ਼ਾਬੀ ਬੋਲਣ ਵਾਲੇ ਬੱਚਿਆ ਨੂੰ500ਰੁਪਏ ਜੁਰਮਾਨਾ ਕਰ ਦਿੱਤਾ ਜਾਦਾ ਹੈ।ਮਾਪੇ ਵੀ ਆਪਣੇ ਬੱਚੇ ਨੂੰ ਪੂਰੇ ਜੋਰਾਂ ਸ਼ੋਰਾਂ ਤੇ ਅੰਗਰੇਜੀ ਦੇ ਰੱਟੇ ਲਵਾ ਕੇ ਦੱਸਦੇ ਹਨ ਕਿ ਸਾਡਾ ਬੱਚਾ ਬਹੁਤ ਇੰਨਟੈਲੀਜਿੰਟ ਹੈ ਕੀ ਇਹ ਸਾਡੀ ਮਾਂ ਬੋਲੀ ਪੰਜ਼ਾਬੀ ਨਾਲ ਧੱਕਾ ਨਹੀ ਹੋ ਰਿਹਾ ਜੀ?
ਮੇਰਾ ਆਪਣਾ ਤਜਰਬਾ ਹੈ ਜੀ ਮੇਰੇ ਦੋ ਬੱਚੇ ਹਨ ਅਤੇ ਪੰਜ਼ਾਬੀ ਸਕੂਲ ਵਿੱਚ ਪੜਾਈ ਕੀਤੀ ਹੈ ਦੋਨਾ ਬੱਚਿਆ ਨੇ ਅਤੇ ਹਰ ਥਾਂ ਕਿਸੇ ਵੱਡੇ ਤੋ ਵੱਡੇ ਅਫਸਰ ਨਾਲ ਗੱਲ ਕਰਨੀ ਹੋਵੇ ਤਾਂ ਵੀ ਸਾਰੀ ਗੱਲਬਾਤ ਪੰਜ਼ਾਬੀ ਵਿੱਚ ਹੀ ਕਰਦੇ ਹਨ ਅਤੇ ਅੱਜ਼ ਦੇ ਟਾਇਮ ਕਾਮਯਾਬ ਇਨਸਾਨ ਵੀ ਹਨ।ਪਰ ਮੇਰੀ ਸਿੱਖਿਆ ਨਿੱਕੇ ਹੁੰਦਿਆ ਤੋ ਹੀ ਇਹ ਸੀ ਕਿ ਆਪਣੀ ਮਾਂ ਬੋਲੀ ਪੰਜ਼ਾਬੀ ਨੂੰ ਪਹਿਲ ਦਿਓ ਅਤੇ ਇਸ ਵਿੱਚ ਹੀ ਆਪਣੀ ਪਹਿਚਾਣ ਬਣਾਓ।ਕਿਉਕਿ ਕੋਇਲ ਆਪਣੀ ਭਾਸ਼ਾ ਬੋਲਦੀ ਹੈ ਇਸ ਲਈ ਅਜ਼ਾਦ ਰਹਿੰਦੀ ਹੈ।ਔਰ ਤੋਤਾ ਹੋਰ ਕਿਸੇ ਦੀ ਭਾਸ਼ਾ ਬੋਲਦਾ ਇਸ ਲਈ ਪਿੰਜਰੇ ਵਿੱਚ ਜਿੰਦਗੀ ਭਰ ਗੁਲਾਮ ਰਹਿੰਦਾ ਹੈ।ਸੋ ਦੋਸਤੋ ਜੇਕਰ ਅਜਾਦ ਸੋਚ ਦੇ ਮਾਲਿਕ ਬਣਕੇ ਖੁੱਲੇ ਆਸਮਾਨ ਵਿੱਚ ਉੱਚੀਆਂ ਉਡਾਨਾ ਭਰਨਾ ਚੁੰਹਦੇ ਹੋ ਤਾਂ ਡੁਪਲੀਕੇਟ ਨਾ ਬਣੋ ਅਰਜਿਨਲ ਹੀ ਰਹੋ ਅਤੇ ਮਾਖਿਓ ਮਿੱਠੀ ਸਾਡੀ ਆਪਣੀ ਮਾਂ ਬੋਲੀ ਪੰਜ਼ਾਬੀ ਨੂੰ ਦਿਲੋ ਪਿਆਰ ਕਰੋ।ਪੰਜ਼ਾਬੀ ਬੋਲੋ,ਪੰਜਾਬੀ ਪੜੋ ਅਤੇ ਸਾਡੀ ਆਪਣੀ ਮਾਂ ਬੋਲੀ ਪੰਜ਼ਾਬੀ ਨਾਲ ਦਿਲੋ ਪਿਆਰ ਕਰੋ।
ਪਰਮਜੀਤ ਕੌਰ ਸੋਢੀ