ਰੱਬਾ ਸੁੱਕ ਗਈ ਸੀ ਉਹ ਟਾਹਲੀ
ਜਿਹੜੀ ਦਾਦੀ ਨੇ ਪੇਕਿਆਂ ਤੋਂ ਲਿਆ ਕੇ ਲਾਈ ਸੀ, ਪੱਤਾ ਕੋਈ ਲੱਭਦਾ ਨਹੀਂ, ਛੋਟੀਆਂ ਟਾਹਣੀਆਂ ਵੀ ਗਈਆਂ, ਵੱਡੇ ਟਾਹਣੇ ਜਿਵੇਂ ਆਪਣੇ ਗਿਆ ਦੇ ਸੰਤਾਪ ਹੰਢਾ ਰਹੇ ਹੋਣ
ਦਾਦੀ ਵੀ ਤਾ ਇੰਜ ਹੀ ਆਪਣਿਆ ਦੇ ਜਾਣ ਪਿੱਛੋਂ ਦੁੱਖੀ ਰਹਿੰਦੀ ਸੀ, ਪੁੱਤ, ਪੋਤਰੇ, ਫਿਰ ਪਤੀ ਸਭ ਤੋਰ ਦਿੱਤੇ ਸੀ ਇਸ ਟਾਹਲੀ ਵਾਂਗੂ ਬਿਲਕੁੱਲ
ਅੱਜ ਇਸ ਟਾਹਲੀ ਨੂੰ ਦੇਖ ਕੇ ਦਾਦੀ ਦੀ ਯਾਦ ਆਈ,,,, ਜਦੋਂ ਸੁੱਕੀ ਟਾਹਲੀ ਨੂੰ ਟਰੈਕਟਰ ਨਾਲ ਪੁੱਟਿਆ ਸੀ, ਇੰਜ ਲੱਗਾ ਜਿਵੇਂ ਅੱਜ ਸੱਚਮੁੱਚ ਦਾਦੀ ਇਹ ਘਰ ਛੱਡ ਗਈ ਭਾਵੇਂ ਕੇ ਉਸਨੂੰ ਗਿਆ 10 ਸਾਲ ਹੋ ਗਏ,,,
ਟਾਹਲੀ ਪੁੱਟ ਕੇ ਦਿਹਾੜੀ ਵਾਲਾ ਕਹਿਣ ਲੱਗਾ ਬਾਲਣ ਕਿੱਥੇ ਲਾਵਾ,,,, ਅੱਗੋਂ ਜਵਾਬ ਆਇਆ ਕੀ ਕਰਨਾ ਬਾਲਣ ਹੁਣ ਤੇ ਇਸ ਘਰੋਂ ਕੋਈ ਸਿਵਾ ਵੀ ਨਹੀਂ ਉੱਠਣਾ,,,,,,,,
ਸਾਰਾ ਬਾਲਣ ਗੁਰੂਦਵਾਰਾ ਸਾਹਿਬ ਛੱਡ ਆਉਣਾ,,,,,, ਛੋਟੇ ਸਾਹਿਬਜਾਦਿਆ ਦੇ ਸ਼ਹੀਦੀ ਦਿਹਾੜੇ ਆ ਰਹੇ,, ਲੰਗਰਾ ਚ ਹਿੱਸਾ ਪੈ ਜਾਉ ਦਾਦੀ ਗੁਰਚਰਨ ਕੌਰ ਦੇ ਨਾਮ ਦਾ,,,,
ਅੱਜ ਸੱਚੀ ਉਹ ਬਹੁਤ ਉਦਾਸ ਸੀ, ਲੱਗ ਰਿਹਾ ਸੀ ਪੇਕਿਆਂ ਦੀ ਆਖਰੀ ਨਿਸ਼ਾਨੀ ਵੀ ਗੁਆਚ ਗਈ,,,,,
ਸ਼ਾਮ ਨੂੰ ਰੱਬ ਦੇ ਘਰ ਜਾ ਕੇ ਅਰਦਾਸ ਕਰਦੀ ਰੱਬਾ ਕਿਸੇ ਧੀ ਦੇ ਪੇਕਿਆਂ ਦੇ ਮਹਿਲ ਸੁੰਝੇ ਨਾ ਕਰੀ,,,, ਉਸ ਧੀ ਦਾ ਵੱਸਦੀ ਰੱਸਦੀ ਦਾ ਦਿਲ ਹਮੇਸ਼ਾ ਰੋਂਦਾ ਰਹਿੰਦਾ ਈ ਰੱਬਾ,,,,,,,,,
ਰਮਨਦੀਪ ਕੌਰ
ਬਟਾਲਾ