ਬਹੁਤ ਪੁਰਾਣੀ ਗੱਲ ਹੈ ਸਾਡੇ ਸਕੂਲ ਵਿਚ ਇੱਕ ਚੇਤ ਰਾਮ ਨਾ ਦਾ ਮਾਲੀ ਹੁੰਦਾ ਸੀ। ਦਰਅਸਲ ਓਹ ਕਿਸੇ ਵਾਟਰ ਵਰਕਸ ਤੇ ਲਗਿਆ ਪੱਕਾ ਮਾਲੀ ਸੀ ਤੇ ਪਤਾ ਨਹੀ ਕਿਓ ਉਸ ਨੂ ਹਟਾ ਦਿੱਤਾ ਸੀ। ਓਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਕ ਦਿਨ ਉਸਨੁ ਮੈ ਕੁਝ ਪੈਸੇ ਦਿੱਤੇ ਤਾਂ ਕੀ ਓਹ ਗਿਦੜਬਾਹਾ ਮੰਡੀ ਤੋਂ ਕੁਝ ਫੁਲਦਾਰ ਬੂਟਿਆਂ ਦੇ ਬੀਜ ਅਤੇ ਪਨੀਰੀ ਲੈ ਆਵੇ। ਮੈ ਉਸ ਨੂ ਤਾਕੀਦ ਕੀਤੀ ਕਿ ਪੱਕਾ ਬਿਲ ਜਰੁਰ ਲੈ ਕੇ ਅਉਣਾ ਹੈ ਤੇ ਬਿਲ ਤੇ ਸਕੂਲ ਦਾ ਨਾਮ ਦਸਮੇਸ਼ ਸਕੂਲ ਲਿਖੋਨਾ ਹੈ। ਜਦੋ ਓਹ ਅਗਲੇ ਦਿਨ ਬਿਲ ਲੈ ਕੇ ਆਇਆ ਤਾਂ ਬਿਲ ਦੇਖ ਕੇ ਮੇਰੀ ਹੱਸੀ ਨਾ ਬੰਦ ਹੋਵੇ। ਓਹ ਹੈਰਾਨ ਹੋਈ ਜਾਵੇ। ਪਰ ਮੈ ਹੱਸੀ ਜਾਵਾਂ। ਚੇਤ ਰਾਮ ਮਾਲੀ ਪਰੇਸ਼ਾਨ ਹੋ ਗਿਆ ਕਿ ਅਖੀਰ ਗੱਲ ਕੀ ਹੋਈ। ਮੈ ਪੁਛਿਆ ਚੇਤ ਰਾਮ ਤੂਨੇ ਦੁਕਾਨ ਦਾਰ ਕੋ ਕਿਸ ਨਾਮ ਸੇ ਬਿਲ ਬਣਾਨੇ ਕੋ ਬੋਲਾ ਥਾ। ਜਿਸ ਨਾਮ ਸੇ ਆਪ ਨੇ ਮੁਝ ਕੋ ਬੋਲਾ ਥਾ। ਮੈ ਆਖਿਆ ਕਿਆ ਨਾਮ। ਬੋਲਾ ਬਾਬੂ ਜੀ ਆਪ ਨੇ ਮੁਝੇ ਡਸਮੇਸ ਸਕੂਲ ਕੇ ਨਾਮ ਸੇ ਬੋਲਾ ਥਾ। ਮੈ ਵੇਖਿਆ ਕੀ ਦੁਕਾਨਦਾਰ ਨੇ ਡਿਸਮਿਸ ਸਕੂਲ ਦੇ ਨਾਮ ਤੇ ਬਿਲ ਬਣਾਇਆ ਹੋਇਆ ਸੀ।
#ਰਮੇਸ਼ਸੇਠੀਬਾਦਲ