ਅੱਜ ਦੇ ਰੁਝਾਨ ਵਿੱਚ ਦੁਪੱਟਿਆਂ ਦਾ ਸ਼ੌਂਕ ਬਿਲਕੁੱਲ ਹੀ ਘੱਟ ਗਿਆ ਆ ਵੇਖੀਏ ਤਾਂ ਇੱਕ ਓਹ ਵੇਲ਼ਾ ਸੀ ਜਦ ਕੁੜੀਆਂ ਮੁਟਿਆਰਾਂ ਨੂੰ ਦੁਪੱਟਿਆਂ ਦਾ ਸ਼ੌਂਕ ਸੀ ਸ਼ੀਸ਼ਿਆਂ ਵਾਲੇ ਦੁੱਪਟੇ ,ਮੋਰ ਦੇ ਖੰਭ ਆਲੇ ਦੁਪੱਟੇ,ਖਰੋਸ਼ੀਏ ਦੀ ਕਢਾਈ ਆਲੇ ਦੁਪੱਟੇ ,ਰੰਗ ਬਿਰੰਗੇ ਦੁਪੱਟੇ ਕਈ ਵੱਖਰੇ ਵੱਖਰੇ ਪ੍ਰਕਾਰ ਦੇ ਨਮੂਨਿਆਂ ਆਲੇ ਦੁਪੱਟੇ ਕੁੜੀਆਂ ਮੁਟਿਆਰਾਂ ਨੂੰ ਬਹੁਤ ਹੀ ਪਸੰਦ ਹੁੰਦੇ ਸੀ ਤੇ ਅੱਜ ਵੇਖੀਏ ਤਾਂ ਅੱਜ ਕੱਲ੍ਹ ਕੁੜੀਆਂ ਦੇ ਨਾਂ ਤੇ ਸਿਰ ਤੇ ਚੁੰਨੀ ਹੁੰਦੀ ਆ ਤੇ ਨਾਹੀਂ ਓਹਨਾਂ ਨੂੰ ਦੁਪੱਟਿਆਂ ਦਾ ਕੋਈ ਸ਼ੌਂਕ ਹੁੰਦਾ। ਓਹਨਾਂ ਦੇ ਤੇ ਬਸ ਸਲਵਾਰ ਸੂਟ ਦੀ ਜਗ੍ਹਾ ਤੇ ਜੀਨਜ਼ ਟੀ ਸ਼ਾਰਟ ਪਈਆਂ ਹੁੰਦੀਆਂ ਅਤੇ ਚੁੰਨੀ ਤੇ ਦੁਪੱਟਿਆਂ ਦੀ ਥਾਂ ਤੇ ਓਹਨਾਂ ਦੇ ਗਲ਼ ਵਿੱਚ ਛੋਟਾ ਜਿਹਾ ਸਕਾਪ ਹੁੰਦਾ। ਪੰਜਾਬੀ ਤਿੱਲੇਦਾਰ ਜੁੱਤੀ ਦੀ ਜਗ੍ਹਾ ਤੇ ਕੁੜੀਆਂ ਦੇ ਪੈਰਾਂ ਵਿੱਚ ਉੱਚੀ ਅੱਡੀ ਆਲੀ ਹੀਲਜ਼ ਪਈਆਂ ਹੁੰਦੀਆਂ ਨੇ। ਪਹਿਲਾਂ ਵੇਲ਼ੇ ਤਾਂ ਮੁਟਿਆਰਾਂ ਨੂੰ ਕਿੰਨਾ ਚਾਅ ਹੁੰਦਾ ਸੀ ਰੰਗ ਬਿਰੰਗੇ ਦੁਪੱਟੇ ਲੈਣ ਦਾ ਫੁਲਕਾਰੀ ਲੈਣ ਦਾ ਪਰ ਅੱਜ ਵੇਖੀਏ ਤਾਂ ਇਹ ਸਭ ਸਾਲ ਵਿੱਚ ਇੱਕ ਵਾਰੀ ਹੀ ਨਜ਼ਰ ਆਉਂਦਾ ਆ ਜਦੋਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਚ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਜਾਂਦਾ ਆ। ਬਾਕੀ ਵੇਖੀਏ ਤਾਂ ਅੱਜ ਕੱਲ੍ਹ ਪੰਜਾਬ ਚ ਇਹ ਚੀਜ਼ ਅਲੋਪ ਹੁੰਦੀ ਜਾ ਰਹੀ ਆ ਨਾਲ਼ੇ ਆਹ ਹਲਕੇ- ਭਾਰੀ ਰੰਗ -ਬਿਰੰਗੇ ਕਢਾਈ ਆਲੇ ਦੁਪੱਟਿਆਂ ਦਾ ਮੁਕਾਬਲਾ ਅੱਜ ਕੱਲ ਦੇ ਛੋਟੇ ਜਿਹੇ ਬਰੈਂਡਡ ਸਕਾਪ ਨੀ ਕਰ ਸਕਦੇ।
ਮਾਹੀ