ਮੈਡਮ ਮੈਂ ਦਫਤਰ ਵਿੱਚ ਏ ਸੀ ਲਗਾਉਣਾ ਹੈ। ਬਿਜਲੀ ਦਾ ਜੋ ਬਿੱਲ ਰੇਸੀਡੈਂਟ ਟੀਚਰ ਦਿੰਦੇ ਹਨ ਮੈਂ ਪੇ ਕਰ ਦੇਵਾਂਗਾ। ਹੁਣ ਏ ਸੀ ਜਰੂਰੀ ਹੈ। ਕੁਰਸੀ ਤੇ ਬੈਠਦੇ ਹੀ ਮੈਂ ਇੱਕੋ ਸਾਂਹ ਸਾਰਾ ਕੁੱਝ ਮੌਕੇ ਦੀ ਬੌਸ ਨੂੰ ਕਿਹਾ।
ਲਗਵਾ ਲਵੋ। ਤੁਹਾਡੇ ਦਫਤਰ ਵਿੱਚ ਏ ਸੀ ਜਰੂਰੀ ਹੈ। ਕਿਉਂਕਿ ਹਰ ਗੈਸਟ ਪੇਰੈਂਟਸ ਸਭ ਪਹਿਲਾ ਓਥੇ ਹੀ ਆਉਂਦੇ ਹਨ। ਬਾਕੀ ਤੂੰ ਇੰਨਾ ਸੀਨੀਅਰ ਹੈ ਇਹ ਮੇਰਾ ਵੀ ਫਟਜ਼ ਹੈ। ਬਿੱਲ ਤੂੰ ਨਹੀਂ ਸੰਸਥਾ ਦੇਵੇਗੀ। 35 ਸਾਲ ਦੀ ਸੇਵਾ ਦਾ ਮੁੱਲ ਨਹੀਂ ਚੁਕਾਇਆ ਜ਼ਾ ਸਕਦਾ। ਮੈਡਮ ਨੇ ਹੌਸਲਾ ਦਿੱਤਾ ਤੇ ਨਾਲ ਏ ਸੀ ਲਾਉਣ ਦੀ ਮਨਜ਼ੂਰੀ ਵੀ।
ਸਹਿਕਰਮੀ ਦੀ ਸਹਾਇਤਾ ਨਾਲ ਅਗਲੇ ਦਿਨ ਹੀ ਏ ਸੀ ਚਾਲੂ ਹੋ ਗਿਆ।
ਮੈਡਮ ਜੀ ਮੇਰੀ ਬੈੱਲ ਖਰਾਬ ਹੋ ਗਈ। ਇਲੈਕਟ੍ਰਿਕ ਬੈੱਲ ਲਗਵਾਉਣੀ ਹੈ। ਇੱਕ ਦਿਨ ਮੈਂ ਕਿਹਾ। ਮੈਂ ਡੇਢ਼ ਸੋ ਦੀ ਬੈੱਲ ਵੀ ਮੰਗਵਾ ਲਈ। ਪਰ ਇਲੈਕਟ੍ਰਿਸ਼ਿਅਨ ਨੇ ਕਈ ਦਿਨ ਬੈੱਲ ਨਾ ਲਗਾਈ। ਸ਼ਾਇਦ ਉਸਨੂੰ ਉਪਰੋਂ ਵਰਜ ਦਿੱਤਾ ਗਿਆ ਸੀ।
ਖੋਰੇ ਕੀ ਬਦਲ ਗਿਆ ਸੀ ਨੀਤੀ ਯ ਨੀਅਤ ਮੈਂ ਯ ਮੇਰੀ ਸੀਨੀਅਰਿਟੀ ਕੁਰਸੀ ਯ ਹੁਕਮਰਾਨ ਮੇਰਾ ਸਮਾਂ ਯ ਵਫ਼ਾਦਾਰੀ ਮੈਨੂੰ ਸਮਝ ਨਹੀਂ ਸੀ ਆ ਰਿਹਾ। ਦਰਅਸਲ ਸਰਕਾਰ ਬਦਲ ਗਈ ਸੀ।
ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ