ਭਗਵਾਨ ਸ੍ਰੀ ਰਾਮ ਚੰਦਰ ਜੀ ਇੱਕ ਰਾਜਾ ਵੀ ਸਨ ਉਹਨਾਂ ਨੇ ਆਪਣਾ ਪੱਖ ਰੱਖਣ ਲਈ ਆਪਣੇ ਅਨੁਸਾਰ ਇਤਿਹਾਸ ਲਿਖਵਾਇਆ। ਇਸ ਮਾਮਲੇ ਵਿੱਚ ਰਾਵਣ ਆਪਣਾ ਪੱਖ ਨਹੀਂ ਰੱਖ ਸਕਿਆ।ਜਿਸ ਨਾਲ ਉਹ ਬਦੀ ਦਾ ਪ੍ਰਤੀਕ ਬਣ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਵੀ ਇੱਕ ਰਾਜਾ ਸੀ। ਪਾਂਡਵਾਂ ਦਾ ਸਾਥੀ ਸੀ ਤੇ ਇਤਿਹਾਸ ਵੀ ਉਸਦੇ ਪੱਖ ਵਿੱਚ ਲਿਖਿਆ ਗਿਆ। ਇਤਿਹਾਸ ਨਾਲ ਕੁਝ ਮਿਤਿਹਾਸ ਵੀ ਲਿਖਿਆ ਗਿਆ। ਮੌਜੂਦਾ ਦੌਰ ਵਿੱਚ ਸੰਜੇ ਦੱਤ ਤੇ ਕਈ ਇਲਜ਼ਾਮ ਲੱਗੇ। ਉਸ ਨੂੰ ਜੇਲ ਵੀ ਹੋਈ। ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਉਸਦੀ ਰਜ਼ਾ ਮਰਜ਼ੀ ਨਾਲ ਸੰਜੂ ਫਿਲਮ ਬਣੀ। ਜਿਸ ਵਿਚ ਉਸ ਤੇ ਲੱਗੇ ਇਲਜ਼ਾਮਾਂ ਤੇ ਸਫਾਈ ਦਿੱਤੀ ਗਈ। ਇਸ ਤਰਾਂ ਨਾਲ ਉਸਨੇ ਪਾਕ ਸਾਫ ਦਿਖਣ ਦੀ ਕੋਸ਼ਿਸ਼ ਕੀਤੀ। ਇਹੀ ਇਤਿਹਾਸ ਉਸਨੂੰ ਦੋਸ਼ ਰਹਿਤ ਦਿਖਾਵੇਗਾ।
ਮੇਰੀ ਜਿੰਦਗੀ ਵਿੱਚ ਵੀ ਇੱਕ ਕਾਲਾ ਅਧਿਆਇ ਆਇਆ। ਮੈਨੂੰ ਸਮਾਜ ਨਾਲ ਅਤੇ ਆਪਣੇ ਸਕਿਆ ਨਾਲ ਟੱਕਰ ਲੈਣੀ ਪਈ। ਜਿਸ ਨਾਲ ਮੇਰੀ ਇਮੇਜ਼ ਵਿਲਨ ਵਰਗੀ ਬਣ ਗਈ। ਰਿਸ਼ਤੇਦਾਰ ਤਾਂ ਖਿਲਾਫ ਹੀ ਸਨ ਮੇਰੇ ਘਰ ਵਿਚ ਵੀ ਹਾਲਾਤ ਖਰਾਬ ਹੋ ਗਏ। ਜਦੋਂ ਮੁਖਾਲਫਤ ਵੱਧ ਜਾਵੇ।ਤਾਂ ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ ਔਖਾ ਹੋ ਜਾਂਦਾ ਹੈ। ਤੁਸੀਂ ਆਪਣਾ ਪੱਖ ਕਿਸ ਕੋਲ ਰੱਖੋਗੇ। ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ। ਫਿਰ ਜਦੋ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਾ ਹੋਇਆ ਤਾਂ ਮੈਂ ਕਲਮ ਚੁੱਕ ਲਈ। ਮਨ ਦੀ ਵੇਦਨਾ ਨੂੰ ਕਾਗਜ਼ ਤੇ ਉਲੀਕਿਆ। ਕਹਾਣੀ ਨੂੰ ਜਨਮ ਦਿੱਤਾ। ਇੱਕ ਦੋ ਤਿੰਨ ਨਹੀਂ ਡੇਢ ਸੋ ਦੇ ਕਰੀਬ ਕਹਾਣੀਆਂ ਲਿਖੀਆਂ। ਓਹਨਾ ਨੂ ਤਿੰਨ ਕਿਤਾਬਾਂ ਵਿੱਚ ਪਿਰੋਇਆ। ਇਸ਼ਾਰੇ ਨਾਲ ਨਾਲ ਸਪਸ਼ਟ ਰੂਪ ਵਿਚ ਆਪਣੇ ਮਨ ਦੀ ਗੱਲ ਕਹੀ। ਹਰ ਇੱਕ ਤੱਕ ਆਪਣਾ ਪੱਖ ਪਹੁੰਚਾਣ ਦੀ ਕੋਸ਼ਿਸ਼ ਕੀਤੀ। ਗੱਲ ਪਹੁੰਚੀ ਵੀ। ਕਿਉਕਿ ਇਹ ਸੱਚ ਸੀ ਮਿਰਚਾਂ ਲਗਣੀਆਂ ਸੁਭਾਵਿਕ ਸੀ।
ਹੁਣ ਇਤਿਹਾਸ ਵਿਚ ਦਰਜ ਇਹ ਗੱਲਾਂ ਮੇਰਾ ਪੱਖ ਪੂਰਦੀਆਂ ਰਹਿਣ ਗੀਆਂ। ਪਰ ਕੋਈ ਸਮਝੇ ਨਾ ਸਮਝੇ ਇਹ ਅਗਲੇ ਦੀ ਮਰਜ਼ੀ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
#ਸਾਬਕਾ ਸੁਪਰਡੈਂਟ