ਪਾਤਰ ਤੇ ਘਟਨਾਮਾਂ ਕਪਨਿਕ
ਦਸੰਬਰ ਮਹੀਨੇ ਦੀ ਕੜਾਕੇ ਦੀ ਸਰਦੀ ਦੀ ਸਵੇਰ ਹੋਰ ਲੋਕਾਂ ਲਈ ਭਾਂ ਵੇ ਗਰਮ ਕਪੜਿਆਂ ਵਿਚ ਅਨੰਦ ਮਈ ਹੋਵੇ ਪਰ ਬੀਰੋ ਲਈ ਹਰ ਸਵੇਰ ਦਾ ਪੋਹ ਫਟਾਲੇ ਦਾ ਸਮਾਂ ਦਾਬੜਾ,ਝਾੜੂ ਤੇ ਪਾਟੇ ਜਗੇ ਕਪੜਿਆਂ ਤੋੰ ਬਣੇ ਈਨੂੰ ਨੂੰ ਚੁਕਣ ਤੋਂ ਵਾਧ ਹੀ ਸੁਰੂ ਹੁੰਦਾ ਦਿਨ ਚੜਦੇ ਤੱਕ ਉਹ ਜਿੰਮੀਦਾਰਾਂ ਦੇ ਘਰਾਂ ਚ ਗੋਹਾ ਕੁੜਾ ਕਰ ਕੇ ਆਪਣਾ ਤੇ ਆਪਣੀ ਤਿੰਨ ਕੂ ਸਾਲਾਂ ਦੀ ਧੀ ਦਾ ਪੇਟ ਪਾਲ ਰਹੀ ਸੀ। ਉਹ ਆਪਣੀ ਧੀ ਨੂੰ ਘੁਗੀ ਆਖਦੀ,ਜਦੋਂ ਉਸ ਅੱਗੇ ਧੀ ਦਾ ਪਿਆਰ ਬਾਛਾਂ ਆ ਖਿਲਾਰਦਾ ਉਸ ਦੇ ਅੱਥਰੂ ਅੱਖਾਂ ਦੀਆਂ ਪੁਤਲੀਆਂ ਨੂੰ ਗਿਲਾ ਕਰ ਜਾਂਦੇ।
ਅੱਜ ਉਹ ਹੋਰ ਦਿਨਾਂ ਨਾਲੋਂ ਵੱਧ ਉਦਾਸ ਸੀ। ਚੜਦੇ ਸੂਰਜ ਦੀ ਲਾਲੀ ਵਿੱਚ ਮੋਤੀਆਂ ਵਾਂਗ ਚਮਕਦੇ ਤਰੇਲ ਦੇ ਤੁਪਕੇ ਉਸ ਨੂੰ ਉਦਾਸ ਕਰ ਰਹੇ ਸਨ । ਜਿਨਾਂ ਬਾਰੇ ਅਕਸਰ ਊਹ ਸੋਚਦੀ ਹੁੰਦੀ ਕਿ ਇਹ ਕਿਨੇਂ ਪਿਆਰੇ ਲਗਦੇ ਨੇ ਪਰ ਉਹੀ ਸੁਰਜ ਉਹਨਾ ਦਾ ਵੈਰੀ ਬਣ ਕੇ ਉਹਨਾਂ ਦਾ ਨਾਮੋ ਨਿਸਾਨ ਮਿਟਾ ਦਿਦਾ ਹੈ। ਅੱਜ ਉਹ ਆਪੇ ਨੂੰ ਤਰੇਲ ਦੇ ਤੁਪਕਿਆਂ ਨਾਲ ਜੋੜ ਬੈਠੀ। ਸੋਚਿਆ ਕਦੇ ਉਹ ਵੀ ਤਾਂ ਪਿਆਰੇ ਲੱਗ ਰਹੇ ਇਨਾਂ ਮੋਤੀਆਂ ਤੋ ਘੱਟ ਨਹੀ ਸੀ। ਪਰ ਸਮੇ ਦੀ ਮਾਰ ਨੇ ਉਸ ਨੂੰ ਕਿਥੋਂ ਦਾ ਕਿਥੋਂ ਲਿਆ ਸੁਟਿਆ। ਵੀਰੋ ਨੇ ਆਪਣੇ ਜਿਸਮ ਨੂੰ ਪੂਰੀ ਤਰਾਂ ਢਕਣ ਲਈ ਕੁੜਤੀ ਨੂੰ ਕਈ ਥਾਂਈ ਟਾਕੀਆਂ ਲਾ ਕੇ ਕੰਮ ਸਾਰਿਆ ਹੋਇਆ ਸੀ। ਉਹ ਉਦਾਸ ਅੱਖਾਂ ਵਿੱਚ ਜਹਾਨ ਦੀ ਨਮੋਸੀ ਲਈ ਸਵੇਰ ਦੀ ਆਹਰੇ ਲੱਗੀ ਹੋਈ ਸੀ।
ਬੀਰੋ ਨੇ ਤੰਗ ਗਲੀ ਦਾ ਮੋੜ ਮੁੜ ਕੇ ਸਰਪੰਚ ਦੇ ਪਸੂਆਂ ਵਾਲੇ ਖਲਵਾੜੇ ਅਪਣਾ ਦਾਬੜਾ ਅੱਧਾ ਧਰਤੀ ਨਾਲ ਜਾ ਮਾਰਿਆ ਤਾਂ ਕਿ ਭਾਂਤ ਭਾਂਤ ਦੇ ਲੱਗੇ ਗੋਹੇ ਦੀ ਤਹਿ ਥੱਲੇ ਨਾਲੋ ਲੱਥ ਜਾਵੇ। ਆਪ ਉਹ ਸਰਪੰਚ ਦੇ ਸੀਰੀਆਂ ਪਾਲੀਆਂ ਵੱਲੋਂ ਬਾਲੀ ਸਿਟੀਆਂ ਦੀ ਅੱਗ ਤੇ ਹੱਥ ਸੇਕਣ ਲੱਗੀ। ਕੁਝ ਸਮੇ ਵਾਅਦ ਮਾਲਕਣ ਵੀ ਖਲਵਾੜੇ ਆ ਗਈ। ਸੀਰੀ ਪਾਲੀ ਡੰਗਰ ਵੱਛਾ ਖੋਲ ਕੇ ਜਾ ਚੁਕੇ ਸਨ। ਅੱਗ ਸੇਕਦਿਆਂ ਸਰਦਾਰਨੀ ਨੇ ਜਦੋਂ ਬੀਰੋ ਵੱਲ ਵੇਖਿਆ ਉਸ ਨੂੰ ਲੱਗਿਆ ਜਿਵੇਂ ਬੀਰੋ ਮਹੀਨਿਆਂ ਦੀ ਬਿਮਾਰ ਹੋਵੇ। ਉਸ ਨੇ ਸੋਚਿਆ ਵਿਚਾਰੀ ਨੂੰ ਕਿਤੇ ਨਮੂਨੀਆ ਹੀ ਨਾ ਹੋ ਜਾਵੇ। “ਬੀਰੋ ਅੱਜ ਜਦੋਂ ਘਰ ਰੋਟੀ ਲੈਣ ਆਵੇਗੀ ਮੈ ਤੈਨੂੰ ਕੰਬਲ ਦੇਵਾਂਗੀ,ਤੈਨੰ ਸਰਦੀ ਤੋਂ ਅਰਾਮ ਮਿਲੇਗਾ”,ਵੇਖ ਸਰਦੀ ਕਰਕੇ ਅੱਖਾਂ ਕਿਵੇਂ ਵਗੀ ਜਾਂਦੀਆਂ ਨੇ , ਤੇ ਬੁਲ ਵੀ ਨੀਲੇ ਹੋ ਗਏ ਨੇ।”ਸਰਦਾਰਨੀ ਹਮਦਰਦੀ ਵਿਚ ਪਸੀਜ਼ ਕੇ ਮਨ ਦੇ ਹੱਥੋਂ ਮਜਬੂਰ ਬੀਰੋ ਦੀ ਹਰ ਤਰਾਂ ਮਦਦ ਕਰਨਾ ਚਾਹੁੰਦੀ ਸੀ। “ਬੀਬੀ ਜੀ ਸਾਡਾ ਗਰੀਬਾਂ ਦਾ ਤਾਂ ਰੱਬ ਵੀ ਨਹੀਂ ਰਿਹਾ ਜਿਸ ਤੇ ਗਿਲ੍ਹਾ ਤਰ ਸਕੀਏ। ਕਈ ਵਾਰ ਸੋਚਦੀਆਂ ਰਬ ਮੇਰੇ ਨਾਲ ਕਿਊਂ ਨਰਾਜ ਐ। ਕੀ ਦਿਤੈ ਉਸ ਦੁਨੀਆ ਦੇ ਦਾਤੇ ਨੇ? ਬੀਰੋ ਨੇ ਦੋਵੇੰ ਹੱਥ ਜੋੜ ਕੇ ਅਸਮਾਨ ਵੱਲ ਚੁਕੇ ਤੇ ਮੱਥੇ ਨਾਲ ਲਾ ਬੁੜਬੜਾਈ।
” ਨਹੀੰ ਬੀਰੋ ਰੱਬ ਲਈ ਸਭ ਬਰਾਬਰ ਨੇ ਇਹ ਤਾਂ ਕਰਮਾੰ ਦੇ ਲੇਖ ਨੇ”ਸਰਦਾਰਨੀ ਨੇ ਸੰਜੀਦਗੀ ਨਾਲ ਕਿਹਾ।” ਹਾਂ ਨਾਲੇ ਇਹ ਦੱਸ ਤੂੰ ਉਦਾਸ ਕਿਊੰ ਐ”? ਕਿਊੰ ਸਵੇਰੇ ਰੱਬ ਨੂੰ ਕੋਸ ਰਹੀ ਐ।” ” ਮੈੰ ਤਾਂ ਕਰਮਾਂ ਨੂੰ ਕੋਸ ਰਹੀ ਆੰ ਬੀਬੀ ਜੀ” ਬੀਰੋ ਨੇ ਹੱਥਾਂ ਤੇ ਲੱਗਾ ਗੋਹਾ ਜੋ ਅੱਗ ਦੇ ਸੇਕ ਨਾਲ ਆਠਰ ਚੁੱਕਾ ਸੀ ਝਾੜਿਆ। ਛੋਟੀ ਜਹੀ ਚੁੰਨੀ ਦਾ ਲੜ੍ਹ ਸਿਰ ਤੇ ਕਰਦਿਆਂ ਦਾਬੜਾ ਚੁੱਕ ਲਿਆ। ” ਬੀਬੀ ਜੀ ਅੱਜ ਦਾ ਦਿਨ ਤੇ ਤਰੀਕ ਮੇਰੇ ਦਿਲ ਦਾ ਅਹਿਮ ਹਿਸਾ ਨੇ, 17 ਪੋਹ ਦਿਨ ਸੁਕਰਵਾਰ ਨੂੰ ਮੈਂ ਜੰਮੀ ਤੇ ਇਸੇ ਦਿਨ ਤਾਰੀਕ ਨੂੰ ਮੈੰ ਵਿਆਹ ਕੀਤਾ 17ਤਰੀਕ ਨੂੰ ਘੂਗੀ ਜੰਮੀ ਤੇ ਇਸੇ ਤਰੀਕ ਦਿਨ ਨੂੰ ਘੁਗੀ ਦਾ ਪਿਉ ਸਾਨੂੰ ਛੱਡ ਕੇ ਗਿਆ ਜੋ ਕਦੇ ਬੌਹੜਿਆ ਨਹੀ, ਸਰਦਾਰਨੀ ਜੀ ਮੈਂ ਦਸ ਜਮਾਤਾਂ ਪਾਸ ਆਂ ਤੇ ਘੁਗੀ ਦਾ ਪਿਉ ਸਕੂਲ ਮਾਸਟਰ ਸੀ”।
ਆਹ ਚੀਥੜੇ ਪਹਿਨੀ ਬੀਰੋ ਅੱਜ ਲੋਕਾਂ ਦਾ ਗੋਹਾ ਕੁੜਾ ਕਰਕੇ ਰੋਟੀ ਦਾ ਆਹਰ ਕਰਦੀ ਐ । ਸੋਚਦੀ ਸਰਦਾਰਨੀ ਦੀਆੰ ਅੱਖਾੰ ਪਥਰਾ ਗਈਆਂ ਤੇ ਸੁੰਨ ਹੋ ਗਈ ਜਿਵੇ ਖੂਨ ਜਮ ਗਿਆ ਹੋਵੇ। ਉਹ ਹੋਰ ਸਵਾਲ ਕਰਨ ਹੀ ਵਾਲੀ ਸੀ ਪਰ ਉਹਨਾਂ ਦੀ ਵੱਡੀ ਬੇਟੀ ਰਾਜ਼ ਅਪਣੱ ਸਾਲ ਕੂ ਦੇ ਬੱਚੇ ਨੂੰ ਕੁਛੜ ਚੁਕ ਕੇ ਖਲਵਾੜੇ ਆ ਗਈ। ਸਰਦਾਰਨੀ ਨੇ ਬੱਚੇ ਨੂੰ ਚੁਕ ਲਿਆ। ਰਾਜ਼ ਨੇ ਵੀਰੋ ਨੂੰ ਸੰਬੋਧਨ ਹੋ ਕਿਹਾ,” ਕੀ ਹਾਲ ਐ ਤੇਰੀ ਘੁਗੀ ਦਾ , ਭਲ੍ਹਾਂ ਘੂਗੀ ਵੀ ਕੋਈ ਨਾ ਹੂੰਦੈ ?” ਰਾਜ ਨੇ ਸਵਾਲ ਕਰਿਆ। ” ਹਾਂ ਬੀਬੀ ਜੀ ਸਾਡੇ ਗਰੀਬਾਂ ਦੇ ਤਾਂ ਇਸ ਤਰਾਂ ਦੇ ਨਾੰਮ ਨਾਂ ਵੀ ਹੋਣ ਤਾਂ ਵੀ ਬਣ ਜਾਂਦੇ ਨੇ,ਮੇਰਾ ਨਾਂ ਵੀ ਮੇਰੀ ਮਾਂ ਨੇ ਗਿਬ ਕੇ ਬਲਵੀਰ ਕੌਰ ਰੱਖਿਆ ਸੀ, ਪਰ ਬਣ ਬੀਰੋ ਗਈ।”
“ਅੱਛਾ ਬੀਰੋ ਤੂੰ ਪਿਛਲੇ ਪਹਿਰ ਘਰ ਆਵੀਂ ਤੈਨੂੰ ਦੁਧ ਪਿਆਵਾਂਗੀ ਨਾਲੇ ਤੇਰੀ ਵਿਥਿਆ ਵੀ ਸੁਣਾਗੀ” ਕਹਿ ਕੇਸਰਦਾਰਨੀ ਤੇ ਰਾਜ਼ ਗੱਲਾਂ ਕਰਦੀਆਂ ਬਾਹਰ ਨੂੰ ਹੋ ਤੁਰੀਆਂ ।ਪਤਾ ਨੀ ਕਿਊਂ ਅੱਜ ਬੀਰੋ ਵੂੰ ਅਪਣਾ ਅਤੀਤ ਰਹਿ ਰਹਿ ਕੇ ਯਾਦ ਆ ਰਿਹਾ ਸੀ।
ਠੰਢ ਵੀ ਜੋਬਨ ਤੇ ਸੀ ਸ਼ਾਮ ਤਿੰਨ ਕੂ ਵਜੇ ਦਾ ਸਮਾਂ ਸੀ ਜਦੋਂ ਬੀਰੋ ਸਰਦਾਰਨੀ ਦੇ ਘਰ ਪਹੁੰਚੀ ਇਕ ਬਾਲ ਪੰਗੂੜੀ ਵਿਚੱ ਰਾਜ ਬੱਚੇ ਨੂੰ ਵਰਚਾ ਰਹੀ ਸੀ।ਬੀਰੋ ਜਾ ਕੇ ਕੰਧ ਨਾਲ ਧੁਪੇ ਬੈਠ ਗਈ। ਰਾਜ ਬੀਰੋ ਵੱਲ ਇਕ ਟੱਕ ਨੀਝ ਲਾ ਕੇ ਤੱਕ ਰਹੀ ਸੀ ਤੇ ਸੋਚ ਰਹੀ ਸੀ , ਲੱਗਦੈ ਇਸ ਨੂੰ ਜਿੰਦਗੀ ਦੇ ਕਸੀਦੇ ਰਾਸ ਨਹੀ ਆਏ ਉਸ ਦੇ ਚੇਹਰੇ ਤੋਂ ਤੁਸਟੀਆਂ ਸਾਫ ਨਜਰ ਆਰਹੀਆਂ ਸਨ , ਜਿਵੇ ਚਿਟੀ ਕੱਢੀ ਦਸੂਤੀ ਵਿਚੋਂ ਬਗੌੜ ਸਾਫ ਝਲਕਦੀ ਹੁੰਦੀ ਆ। ਰਾਜ ਨੇ ਅਪਣੀ ਸਰਦਾਰੀ ਦੀ ਝਿਝਕ ਪਾਸੇ ਰਖਦਿਆਂ ਪੁਛ ਹੀ ਲਿਆ,” ਬੀਰੋ ਤੇਰੇ ਤੇ ਇਨੀ ਗਰੀਬੀ ਕਿਊੰ ਐ, ਜਦੋਂ ਤੇਰੇ ਘਰ ਵਾਲਾ ਤਾ ਮਾਸਟਰ ਸੀ? ਉਹ ਬੀਰੋ ਦੀ ਦਾਸਤਾਂ ਵਿੱਚ ਖੁਭ ਜਾਣਾ ਚਾਹੁੰਦੀ ਸੀ, ਉਹ ਸਮਝ ਰਹੀ ਸੀ ਬੀਰੋ ਨਾਲ ਜਰੂਰ ਕੋਈ ਅਣਹੋਣੀ ਵਾਪਰੀ ਹੈ। ਕੁਝ ਸਮੇਂ ਲਈ ਉਥੇ ਚੁਪ ਪਸਰ ਗਈ। ਰਾਜ ਦੇ ਵਿਸ਼ਵਾਸ ਅਨੂਸਾਰ ਔਕੜਾਂ ਤੇ ਮਜਬੂਰੀਆਂ ਸਿਰਫ ਟਿਡੀਆੰ ਪਪਲੀਹੀਆਂ ਹੁੰਦੀਆਂ ਨੇ ਜਿਨਾ ਨੂੰ ਮਿੱਧ ਕ ਮੱਲ੍ਹਾਂ ਮਾਰੀਆਂ ਜਾ ਸਰਦੀਆਂ ਨੇ। ਉਹ ਵੇਖ ਰਹੀ ਸੀ ਇਸ ਚੁਪ ਵੱਟੀ ਹਾਲਤ ਵਿਚ ਬੀਰੋ ਦੀਆਂ ਅੱਖਾਂ ਵਿਚੋਂ ਹਝੂੰਆਂ ਦੀਆਂ ਧਾਰਾਂ ਵਰਿ ਤੁਰੀਆਂ । ਰਾਜ ਬੀਰੋ ਨੂੰ ਕੁਝ ਕਹਿਣਾ ਚਾਹੁੰਦੀ ਸੀ। ਠੀਕ ਉਸੇ ਵਕਤ ਸਰਦਾਰਨੀ ਦੋ ਬਾਟੀਆਂ ਵਿਚ ਕਾੜਨੀ ਦਾ ਦੁਧ ਲੈ ਕੇ ਆ ਗਈ। ਦੁਧ ਪੀਣ ਤੋਂ ਵਾਧ ਬੀਰੋ ਦਾ ਮਨ ਕੁਝ ਸਾਵੇਂ ਹੋ ਗਿਆ । ਬੀਰੋ ਨੇ ਰਾਜ ਨੂੰ ਮੁਖਾਤਿਬ ਹੋ ਕੇ ਕਿਹਾ ।” ਬੀਬੀ ਜੀ ਅਨਪੜ੍ਹ ਮਾਪੇ ਵੀ ਕਿਸੇ ਦੇ ਨਾਂ ਹੋਣ ਜੋ ਅਪਣੇ ਬੱਚਿਆਂ ਨਾਲ ਉਹਨਾਂ ਦੀਆਂ ਵਧਦੀਆਂ ਉਮਰਾਂ ਨਾਲ ਬਦਲਦੇ ਹਾਲਾਤਾ ਚ ਵੀ ਕੋਈ ਗੱਲ੍ਹ ਸਾਂਝੀ ਨਾਂ ਕਰਨ। ਮੈ ਵੀ ਇਸ ਸਮਾਜ ਦੇ ਅਣਪੜ੍ਹ ਮਾਪਿਆਂ ਦੀ ਅਣਪੜਤਾ ਦਾ ਬੁਰੀ ਤਰਾਂ ਸ਼ਿਕਾਰ ਹੋਈਆਂ—–
ਚਲਦੀ —- ਬਾਕੀ ਪਾਰਟ ੨ਵਿਚ
ਸਰਬਜੀਤ ਸਿੰਘ ਨਰੈਣ