ਬਹੁਤ ਪਹਿਲਾ ਇਹ ਆਮ ਰਿਵਾਜ਼ ਸੀ ਕੇ ਕਿਸੇ ਲੜਕੀ ਦੇ ਵਿਆਹ ਵਿਚ ਰਿਸ਼ਤੇਦਾਰ ਦਹੇਜ ਦੀ ਇੱਕ ਇੱਕ ਚੀਜ਼ ਦਿੰਦੇ। ਜਿਵੇ ਕਿਸੇ ਨੇ ਬੈਡ , ਕਿਸੇ ਨੇ ਘੜੀ ਕਿਸੇ ਨੇ ਸਿਲਾਈ ਮਸ਼ੀਨ।ਤੇ ਕੋਈ ਰੇਡੀਓ ਕੋਈ ਸਾਇਕਲ। ਇਸ ਤਰਾਂ ਦਾਜ ਪੂਰਾ ਹੋ ਜਾਂਦਾ ਸੀ। ਖਾਸ਼੍ਕਰ ਲੜਕੀ ਦੀਆਂ ਭੈਣਾ ਭੂਆ ਮਾਸੀਆਂ ਵਗੇਰਾ। ਤੇ ਇਹ ਵੀ ਆਮ ਰਿਵਾਜ ਸੀ ਆਮ ਔਰਤਾਂ ਪੁਛਦੀਆਂ ਕਿ ਫ੍ਲਾਨਾਂ ਕੀ ਲਿਆਇਆ। ਕਿਸ ਨੇ ਕੀ ਦਿੱਤਾ।
ਸਾਡੇ ਤਾਈ ਜੀ ਦੀ ਭੈਣ ਦਾ ਵਿਆਹ ਸੀ। ਤਾਈ ਜੀ ਹੁਰੀਆਂ ਕਈ ਭੈਣ ਸਨ. ਤੇ ਤਾਈ ਜੀ ਸਬ ਤੋਂ ਵੱਡੇ ਸਨ। ਜਦੋ ਤਾਈ ਜੀ ਦੀ ਛੋਟੀ ਭੈਣ ਦਾ ਵਿਆਹ ਹੋਇਆ ਤਾਂ ਕੁਸ਼ ਸਮੇ ਬਾਅਦ ਤੈ ਜੀ ਦਾ ਛੋਟਾ ਭਰਾ ਮੋਹਨਾ ਸਾਡੇ ਪਿੰਡ ਆਇਆ। ਓਹ ਥੋੜਾ ਸਿਧਰਾ ਸੀ ਪਰ ਸੀ ਬੜਾ ਹਾਜ਼ਿਰ ਜਬਾਬ ।
ਹੈਂ ਵੇ ਮੋਹਨਿਆ ਤੇ ਤੇਰੀ ਭੈਣ ਸ਼ਿੰਦਰ ਕੀ ਲਿਆਈ ਸੀ ਵਿਆਹ ਚ ? ਮੇਰੀ ਮਾਂ ਨੇ ਬੜੀ ਉਤਸੁਕਤਾ ਨਾਲ ਪੁਛਿਆ। ਕਿਓਕੇ ਉਸ ਨੂ ਬੜੀ ਅਚਵੀ ਜਿਹੀ ਸੀ ਤੇ ਪਤਾ ਨਹੀ ਸੀ ਲਗਿਆ
ਸ਼ਿੰਦਰ ਲਿਆਈ ਸੀ ਭੱਪ ਤੇ ਸੰਜੂ। ਮੋਹਨੇ ਨੇ ਇੱਕ ਦਮ ਆਖਿਆ। ਭੱਪ ਤੇ ਸੰਜੂ ਉਸਦੀ ਵੱਡੀ ਭੈਣ ਦੇ ਮੁੰਡਿਆਂ ਦਾ ਨਾਮ ਸੀ।
ਰਮੇਸਸੇਠੀ ਬਾਦਲ