#ਕੌਫ਼ੀ_ਵਿਦ_ਗੁਰਵਿੰਦਰ_ਸ਼ਰਮਾ।
ਮੇਰੀ ਨਵੀਂ ਰਿਹਾਇਸ਼ #114ਸ਼ੀਸ਼_ਮਹਿਲ ਤੇ ਮੇਰੀ #ਕੌਫੀ ਦਾ ਪਹਿਲਾ ਸ਼ਿਕਾਰ ਬਠਿੰਡੇ ਆਲਾ Gurvinder Sharma
9501811001ਅਤੇ ਉਸਦਾ ਸਾਥੀ #ਰਮਨਦੀਪ_ਢਿੱਲੋਂ ਸੀ। #ਸਹਿਯੋਗ ਸੰਸਥਾ ਦੇ ਮੁੱਖ ਸੇਵਾਦਾਰ ਗੁਰਵਿੰਦਰ ਨੂੰ ਸੱਪ ਫੜਨ ਵਾਲਾ ਵੀ ਕਹਿੰਦੇ ਹਨ। ਕਿਤੇ ਵੀ ਸੱਪ ਗੋਹ ਕੋਬਰਾ ਹੋਵੇ ਤਾਂ ਡਰੇ ਹੋਏ ਲੋਕ ਪਹਿਲਾਂ ਇਸਨੂੰ ਹੀ ਫੋਨ ਕਰਦੇ ਹਨ। ਕਿਉਂਕਿ ਸ਼ਰਮਾ ਜੀ ਉਸ ਸੱਪ ਆਦਿ ਨੂੰ ਫੜ੍ਹਕੇ ਦੂਰ ਜੰਗਲ ਵਿੱਚ ਛੱਡ ਆਉਂਦੇ ਹਨ। ਇਹ ਜੀਵ ਨੂੰ ਮਾਰਦੇ ਨਹੀਂ। ਕਿਉਂਕਿ ਇਹ ‘ਜੀਓ ਤੇ ਜੀਨੇ ਦੋ’ ਦੇ ਸਿਧਾਂਤ ਤੇ ਅਮਲ ਕਰਦੇ ਹਨ। ਇੱਥੇ ਹੀ ਬੱਸ ਨਹੀਂ ਗੁਰਵਿੰਦਰ ਹਰ ਗਰੀਬ ਤੇ ਲੋੜਵੰਦ ਮਰੀਜ਼ ਲਈ ਮਸੀਹਾ ਬਣ ਬਹੁੜਦਾ ਹੈ। ਮਰਨ ਕਿਨਾਰੇ ਮਰੀਜ਼ ਦਾ ਇਲਾਜ ਕਰਾਉਣ ਲਈ ਮਾਲੀ ਮਦਦ ਦਾ ਪ੍ਰਬੰਧ ਕਰਦਾ ਹੈ। ਸ਼ਹਿਰ ਦੇ ਬਹੁਤੇ ਡਾਕਟਰ ਇਸਦੀ ਇਸ ਸੇਵਾ ਤੋਂ ਚੰਗੀ ਤਰਾਂ ਵਾਕਿਫ ਹਨ ਤੇ ਲੱਖਾਂ ਰੁਪਏ ਦੀ ਲਾਗਤ ਵਾਲਾ ਇਲਾਜ ਕੁਝ ਕੁ ਹਜ਼ਾਰਾਂ ਵਿੱਚ ਕਰ ਦਿੰਦੇ ਹਨ। ਸ਼ੋਸ਼ਲ ਮੀਡੀਆ ਤੇ ਵੀ ਗੁਰਵਿੰਦਰ ਬਹੁਤ ਐਕਟਿਵ ਰਹਿੰਦਾ ਹੈ। ਮਾਲੀ ਇਮਦਾਦ ਲਈ ਇਹ ਆਪਣਾ ਖਾਤਾ ਨੰਬਰ ਨਹੀਂ ਦਿੰਦਾ ਸਿੱਧਾ ਹਸਪਤਾਲ ਦਾ ਖਾਤਾ ਨੰਬਰ ਹੀ ਦਿੰਦਾ ਹੈ ਇਸ ਨਾਲ ਲੈਣ ਦੇਣ ਸ਼ੀਸ਼ੇ ਵਾਂਗੂ ਸਾਫ ਰਹਿੰਦਾ ਹੈ ਤੇ ਭੋਰਾ ਸ਼ੱਕ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ।
ਉਂਜ ਵੀ ਜਿੱਥੇ ਕਿਸੇ ਮਜਲੂਮ ਨਾਲ ਧੱਕਾ ਹੁੰਦਾ ਹੋਵੇ ਗੁਰਵਿੰਦਰ ਮੂਹਰੇ ਜਾ ਖੜ੍ਹਦਾ ਹੈ। ਜਿਹੋ ਜਿਹਾ ਇਹ ਆਪ ਹੈ ਇਸਦੇ ਸੰਗੀ ਸਾਥੀ ਵੀ ਉਹੋ ਜਿਹੇ ਹੀ ਹਨ। ਇਸ ਦਾ ਸਾਥੀ ਰਮਨ ਢਿੱਲੋਂ ਬੀਮਾਰ ਤੇ ਜ਼ਖ਼ਮੀ ਜਾਨਵਰਾਂ ਦੀ ਸੰਭਾਲ ਕਰਦਾ ਹੈ। ਸਮਾਜ ਵਿੱਚ ਜਿੰਨੇ ਮਰਜ਼ੀ ਸੇਵਾਦਾਰ ਹੋਣ ਪਰ ਪਾਪੀ ਪੁਰਸ਼ ਵੀ ਘੱਟ ਨਹੀਂ ਹਨ। ਕਰੋਨਾ ਤੇ ਡੇਂਗੂ ਦੌਰਾਨ ਸਮਾਜ ਨੂੰ ਦੋਨੇ ਹੱਥੀ ਲੁੱਟਣ ਵਾਲੇ ਵੀ ਸਾਡੇ ਸਮਾਜ ਦਾ ਹੀ ਅੰਗ ਹਨ। ਪਰ ਆਪਾਂ ਤਾਂ ਸਮਾਜ ਸੇਵੀਆਂ ਨਾਲ ਹੀ ਖੜਨਾ ਹੋਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ