ਅੱਜ ਕੱਲ੍ਹ ਇੰਟਰਨੈੱਟ ਟੈਕਨੋਲੋਜੀ ਦੇ ਵਧਣ ਕਾਰਨ ਅੱਜ ਆਮ ਜਨਤਾ ਕੋਲ ਸਮਾਰਟ ਫ਼ੋਨ ਨੇ। ਛੋਟੇ ਛੋਟੇ ਬੱਚਿਆਂ ਕੋਲ਼, ਨੌਜਵਾਨ ਤੇ ਬੁਜੁਰਗਾਂ ਕੋਲ਼ । ਇਹ ਸਮਾਰਟ ਫ਼ੋਨ ਜਨਤਾ ਦੀ ਸੁਵਿਧਾ ਲਈ ਬਣਾਏ ਗਏ ਨੇ ਅਤੇ ਇੰਟਰਨੈੱਟ ਸੁਵਿਧਾ ਸਾਡੇ ਕੰਮਾਂ ਨੂੰ ਆਸਾਨ ਕਰਨ ਲਈ ਬਣਾਈ ਗਈ ਹੈ ਪਰ ਅੱਜ ਵੇਖੀਏ ਤਾਂ ਬੱਚਾ ਬੱਚਾ ਸੋਸ਼ਲ ਮੀਡੀਆ ਤੇ ਹੈ ਇੰਟਰਨੈੱਟ ਦਾ ਇਸਤੇਮਾਲ ਲੋੜ ਤੋਂ ਵਧ ਕਰ ਰਿਹਾ ਹੈ। ਛੋਟੇ ਬੱਚਿਆਂ ਦਾ ਮੋਬਾਇਲ ਫੋਨ ਵੇਖਣ ਨਾਲ ਓਨਾ ਦੀ ਨਜ਼ਰ ਤੇ ਅਸਰ ਪੈਂਦਾ ਹੈ ਤੇ ਉਹ ਮੋਬਾਈਲ ਚ ਹੀ ਜਿਆਦਾ ਰੁੱਝੇ ਰਹਿੰਦੇ ਨੇ ਗੇਮ ਖੇਡਣ ਚ ਤੇ ਆਪਣੇ ਦਾਦਾ ਦਾਦੀ ਮੰਮੀ ਪਾਪਾ ਨਾਲ ਗੱਲ ਕਰਣ ਤੋਂ ਵੀ ਝਿਝਕਦੇ ਨੇ। ਹੋਰ ਤੇ ਹੋਰ ਅੱਜ ਕੱਲ੍ਹ ਤੇ ਨੌਜਵਾਨ ਪੀੜ੍ਹੀ ਵੀ ਸੋਸ਼ਲ ਮੀਡੀਆ ਤੇ ਬਿਨਾਂ ਜਾਣੇਂ ਪਹਿਚਾਣੇ ਕਿਸੇ ਵੀ ਅਨਜਾਣ ਵਿਅਕਤੀ ਨਾਲ ਮੈਸੇਜ ਰਾਹੀਂ ਗੱਲਾਂ ਮਾਰਨ ਲੱਗ ਜਾਂਦੇ ਨੇ ਆਪਣਾ ਕੰਮ ਧੰਦਾ ਛੱਡ ਕੇ ਚਲੋ ਜੇ ਕੋਈ ਕੰਮ ਧੰਦਾ ਨਾ ਵੀ ਛੱਡੇ ਫਿਰ ਉਹ ਕੰਮ ਵਿੱਚ ਮਾੜਾ ਜੀ ਵੇਹਲ ਮਿਲੇ ਤੇ ਓਹ ਆਰਾਮ ਕਰਨ ਦੀ ਥਾਂ ਪਾਣੀ ਪੁਣੀ ਪੀਣ ਦੀ ਥਾਂ ਤੇ ਆਪਣਾ ਫ਼ੋਨ ਚਲਾਉਂਣ ਲੱਗ ਜਾਂਦੇ ਨੇ। ਲ਼ੋਕ ਆਪਣੇ ਮੋਬਾਈਲ ਫ਼ੋਨਾਂ ਚ ਇੰਨਾ ਜਿਆਦਾ ਰੁਝ ਗਏ ਹਨ ਕਿ ਉਹ ਆਪਣੇ ਕੋਲ ਬੈਠੇ ਲੋਕਾਂ ਨਾਲ ਵੀ ਗੱਲਬਾਤ ਨੀ ਕਰਦੇ। ਅੱਜ ਕੱਲ੍ਹ ਲ਼ੋਕ ਇੰਟਰਨੈੱਟ ਤੇ ਤਾਂ ਨਵੇਂ ਰਿਸ਼ਤੇ ਬਣਾਈ ਜਾਂਦੇ ਨੇ ਪਰ ਆਪਣੇ ਹਕੀਕਤੀ ਰਿਸ਼ਤਿਆਂ ਨੂੰ ਸਿਆਣਦੇ ਨੀ। ਆਪਣੇ ਪਰਿਵਾਰ ਨਾਨਾ ਨਾਨੀ ਦਾਦਾ ਦਾਦੀ ਮੰਮੀ ਪਾਪਾ ਭੈਣ ਭਰਾ ਦੇ ਕੋਲ਼ ਬੈਠ ਕੇ ਸਮਾਂ ਬਤੀਤ ਨੀ ਕਰਦੇ ਬਲਕਿ ਜੇ ਓਹ ਥੋੜਾ ਜਿਹਾ ਸਮਾਂ ਓਨਾਂ ਕੋਲ਼ ਬੈਠ ਵੀ ਜਾਂਦੇ ਨੇ ਤਾਂ ਵੀ ਓਹ ਓਸ ਵੇਲੇ ਆਪਣਾ ਫ਼ੋਨ ਖੋਲ੍ਹ ਕੇ ਬੈਠ ਜਾਣਗੇ। ਹੋਰ ਤਾਂ ਹੋਰ ਅੱਜ ਕੱਲ ਨੌਜਵਾਨ ਆਪਣੇ ਪੈਰਾਂ ਤੇ ਆਪ ਕੁਲ੍ਹਾੜੀ ਮਾਰ ਰਹੇ ਨੇ ਆਪਣੀ ਜਾਨ ਨੂੰ ਖ਼ੁਦ ਖ਼ਤਰੇ ਚ ਪਾ ਰਹੇ ਨੇ ਤੁਸੀ ਵੇਖੋ ਜਿਵੇਂ ਇੱਕ ਇੰਨਸਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਸੜਕ ਤੇ ਜਾ ਰਿਹਾ ਪਰ ਓਸ ਵੇਲੇ ਵੀ ਆਪਣੇ ਇੱਕ ਹੱਥ ਚ ਫ਼ੋਨ ਫੜ ਕੇ ਕੰਨ ਨਾਲ਼ ਲਾ ਕੇ ਗੱਲ ਕਰ ਰਿਹਾ ਹੁੰਦਾ ਆ ਹੋਰ ਤੇ ਹੋਰ ਹੁਣ ਤੇ ਮੋਟਸਾਈਕਲ ਚਲਾਉਂਦੇ ਹੋਏ ਵੀ ਆਪਣੇ ਫ਼ੋਨ ਚ ਟੈਕਸਟ ਮੈਸੇਜ ਟਾਈਪ ਕਰਕੇ ਕਿਸੇ ਨੂੰ ਭੇਜ ਦੇ ਨੇ ਓਨਾ ਦਾ ਧਿਆਨ ਤੇ ਸਾਰਾ ਫ਼ੋਨ ਚ ਹੁੰਦਾਂ ਦਸ ਪਹਿਲਾ ਸਾਮ੍ਹਣੇ ਧਿਆਨ ਦੇ ਲਓ। ਦਸੋ ਜੇ ਰਾਸਤੇ ਚ ਕੁਝ ਹੋ ਜਾਵੇ ਫ਼ਿਰ?ਓਸਦਾ ਜੁੰਮੇਵਾਰ ਕੌਣ ਹੋਵੇਂਗਾ? ਫ਼ੋਨ ਦਾ ਤੇ ਫ਼ੋਨ ਤੇ ਜੁੜੇ ਲੋਕਾਂ ਦਾ ਤੇ ਕੁਝ ਨੀ ਜਾਣਾ ਪਰ ਆਪਣੀ ਜਾਨ ਗਵਾ ਲੈਣਗੇ ਤੇ ਆਪਣੇ ਪਰਿਵਾਰ ਦੀਆਂ ਆਸਾਂ ਹੀ ਖ਼ਤਮ ਕਰ ਦੇਣਗੇ। ਕਹਿਣ ਦਾ ਭਾਵ ਇਹ ਹੈ ਕਿ ਫ਼ੋਨ ਦਾ ਹੱਦੋਂ ਵੱਧ ਇਸਤੇਮਾਲ ਲੋਕਾਂ ਦੀ ਜਾਨ ਲਈ ਹਾਨੀਕਾਰਕ ਹੈ। ਜੇਕਰ ਲ਼ੋਕ ਦਿਨ ਭਰ ਸਮਾਰਟ ਫ਼ੋਨ ਵਿੱਚ ਜਿਆਦਾ ਰੁੱਝੇ ਰਹਿਣ ਗਏ ਤੇ ਇਹ ਦੁਨੀਆਂ ਵਿੱਚ ਰਹਿ ਕੇ ਵੀ ਅਸਲ ਦੁਨੀਆਂ ਨੂੰ ਨਾ ਤੇ ਜਾਣ ਸਕਣਗੇ ਨਾ ਹੀ ਅਸਲ ਦੁਨੀਆਂ ਨੂੰ ਮਾਣ ਸਕਣਗੇ।
ਮਾਹੀ