ਅੱਜ ਦੇ ਹਾਲਾਤਾਂ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਕਿਸੇ ਨਾ ਕਿਸੇ ਕਾਰਨ ਚਿੰਤਾ ,ਤਨਾਵ ,ਡਿਪਰੈਸ਼ਨ ਦਾ ਸਿਕਾਰ ਹੈ | ਕੋਈ ਸਿਰ ਚੜੇ ਕਰਜੇ ਤੋਂ ਤੰਗ ਹੈ ,ਕੋਈ ਪਿਓ ਆਪਣੇ ਪੁੱਤ ਤੋਂ ਪਰੇਸਾਨ ਹੈ ਕਿ ਉਹ ਕੰਮ ਨੀ ਕਰਦਾ ,ਨਸੇ ਕਰਦਾ ,ਵਿਹਲੜਪੁਣੇ ਦਾ ਸਿਕਾਰ ਆ ,ਕਿਤੇ ਪਿਉ ਆਪਣੀ ਧੀ ਤੋਂ ਪਰੇਸਾਨ ਹੈ ਕਿਉਕਿ ਉਹ ਸਹੁਰਿਆਂ ਘਰੇ ਸੁਖੀ ਨੀ ਕਿਤੇ ਉਸਨੂੰ ਸੱਸ ਸਹੁਰਾ ਤੰਗ ਕਰਦਾ ਕਦੇ ਘਰਵਾਲਾ ,ਕਿਤੇ ਉਸਨੂੰ ਦਾਜ ਪਿੱਛੇ ਤੰਗ ਪਰੇਸਾਨ ਕੀਤਾ ਜਾਂਦਾ|
ਹੋਰ ਕਿੰਨੀਆਂ ਹੀ ਐਹੋ ਜਿਹੀਆਂ ਗੱਲਾਂ ਨੇ ਜਿਸ ਕਰਕੇ ਕੋਈ ਨਾ ਕੋਈ ਤਕਲੀਫ ਵਿੱਚ ਹੈ |ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇੰਨਾਂ ਗੱਲਾਂ ਤੋਂ ਆਪਣੇ ਆਪ ਨੂੰ ਹਰਾ ਕਿ ਖੁਦਕਸੀ ਕਰ ਲੈਣਾ ਇਹਨਾਂ ਮੁਸੀਬਤਾਂ ਦਾ ਹੱਲ ਹੈ ? ਮੇਰਾ ਜਵਾਬ ਹੈ ਨਹੀ ਬਿਲਕੁਲ ਨਹੀ ਇਸ ਨਾਲ ਕਿਸੇ ਮੁਸੀਬਤ ਦਾ ਹੱਲ ਤਾਂ ਨਹੀ ਹੁੰਦਾ ਅਸੀ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਹੋਰਨਾਂ ਜੀਆਂ ਨੂੰ ਦੁੱਖਾਂ ਵਿੱਚ ਸੁੱਟ ਕਿ ਚਲੇ ਜਾਂਦੇ ਹਾਂ |ਖੁਦਕਸੀ ਜੇ ਹੱਲ ਨਹੀ ਤਾਂ ਹੋਰ ਕੀ ਹੱਲ ਹੈ ? ਇੱਕੋ ਹੱਲ ਹੈ ਜੋ ਕਦੇ ਮੈਂ ਲੱਭਿਆ ਸੀ ਮੇਰੀ ਜਿੰਦਗੀ ਚ ਦੋ ਵਾਰੀ ਐਹੋ ਜੇ ਮੋੜ ਆਏ ਜਦੋਂ ਮੈਂ ਖੁਦਕਸੀ ਕਰਨ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਚਾਹਿਆ |
ਇੱਕ ਵਾਰੀ ਮੈ ਘਰੇਲੂ ਲੜਾਈ ਕਰਕੇ ਇੰਝ ਸੋਚਿਆ ਦੂਜੀ ਵਾਰੀ ਉਦੋਂ ਜਦੋਂ ਮੈਂ ਚਮੜੀ ਦੀ ਭਿਆਨਕ ਬਿਮਾਰੀ ਦਾ ਸਿਕਾਰ ਹੋਇਆ| ਮੈਨੂੰ ਇਸ ਸਮੇਂ ਅਜਿਹਾ ਕਰਨ ਤੋਂ ਸਿਰਫ ਦੋ ਹੀ ਗੱਲਾਂ ਨੇ ਰੋਕਿਆ ਇੱਕ ਮੈਂ ਕਬੂਲ ਕੀਤਾ ਕਿ ਮੇਰੇ ਤੋਂ ਬਾਦ ਮੇਰੇ ਮਾਂ ਬਾਪ ਨੂੰ ਕਿਸੇ ਨੇ ਨਹੀ ਪੁੱਛਣਾ ਜੇ ਮੈਂ ਹੁਣ ਅਜਿਹਾ ਕਰਦਾ ਹਾਂ ਤਾਂ ਇੰਝ ਕਰਨ ਨਾਲ ਮੈਂ ਆਪਣੇ ਮਾਂ ਪਿਓ ਦੀ ਸੇਵਾ ਨੀ ਕਰ ਸਕਾਗਾਂ ਤਾਂ ਇਸ ਵਿੱਚ ਮੇਰੇ ਮਾਪਿਆਂ ਦਾ ਤਾਂ ਕੋਈ ਕਸੂਰ ਨੀ ਫੇਰ ਮੈਂ ਆਪਣੀ ਜਿੰਮੇਵਾਰੀ ਤੋਂ ਕਿਓ ਭੱਜਾਂ ? ਦੂਜੀ ਗੱਲ ਜਿਸਨੇ ਮੈਨੂੰ ਉਦੋਂ ਰੋਕਿਆ ਜਦੋਂ ਮੈਂ ਚਮੜੀ ਦੇ ਰੋਗ ਦਾ ਸਿਕਾਰ ਹੋਇਆ ਸੀ ਹਾਲਤ ਐਵੇਂ ਦੇ ਸੀ ਕਿ ਤਨ ਤੇ ਕੱਪੜਾ ਪਹਿਨਣਾ ਵੀ ਮੁਸਕਿਲ ਹੋ ਗਿਆ ਸੀ |ਮੈਂ ਆਪਣੇ ਆਪ ਨੂੰ ਭਾਗਾਂਵਾਲਾ ਸਮਝਦਾ ਕਿ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਪਾਸੇ ਵਿਆਸਤ ਰੱਖਦਾ ਤਾਂ ਜੋ ਮਾੜੀ ਸੋਚ ਤੇ ਮਾੜੀ ਸੰਗਤ ਕਰਨ ਦਾ ਫੁਰਨਾ ਨਾ ਆਵੇ ਜਦੋਂ ਮੈਂ ਬਿਮਾਰ ਸੀ ਮੈਂ ਉਨੇ ਹਾਲੀ ਕੱਪੜੇ ਪਾ ਕਿ ਗੁਰੂਘਰ ਚਲੇ ਜਾਣਾ ਰਿਸਤੇਦਾਰ ਬੜਾ ਕਹਿਣ ਕਿ ਐਥੇ ਜਾ ਆ ਐਥੇ ਜਾ ਆ ਪਰ ਮੈਂ ਸੁਰੂ ਤੋਂ ਹੀ ਵਹਿਮਾਂ ਭਰਮਾਂ ਖਿਲਾਫ ਰਿਹਾ ਮੈਂ ਆਕੜ ਚ ਕਹਿਣਾ ਮੈਂਨੂੰ ਜਿਸਨੇ ਬਿਮਾਰ ਕੀਤਾ ਉਹੀ ਠੀਕ ਕਰੂ ,ਮੈਂ ਇਹਨੀ ਦਿਨੀ ਆਪਣੇ ਨਾਨਕੇ ਘਰ ਸੀ ਸਾਰੇ ਧਾਰਮਿਕ ਵਿਚਾਰਾਂ ਵਾਲੇ ਸੀ ਮੈਂ ਵੀ ਹੌਲੀ ਹੌਲੀ ਉਨਾਂ ਵਰਗਾ ਬਣਦਾ ਗਿਆ ਮੈਂ ਵਿਹਲੇ ਸਮੇਂ ਕਿਤਾਬਾਂ ਪੜਨੀਆਂ ਧਾਰਮਿਕ ਵਿਚਾਰਾਂ ਸੁਣਨੀਆਂ ਇਸ ਨਾਲ ਮੈਨੂੰ ਦੂਜੀ ਗੱਲ ਵਾਲਾ ਹੌਸਲਾ ਮਿਲਿਆ ਮੈਂ ਜਦੋਂ ਵੀ ਇਸ ਬਿਮਾਰੀ ਦੇ ਡਰੋਂ ਮਰਨ ਬਾਰੇ ਸੋਚਣਾ ਤਾਂ ਸਾਡਾ ਇਤਿਹਾਸ ਮੈਂਨੂੰ ਜੋਰ ਜੋਰ ਦੀ ਕਹਿੰਦਾ ਕਿ ਇਹ ਬਿਮਾਰੀ ਤੋਂ ਡਰ ਕਿ ਮਰਨ ਚੱਲਿਆ ਤੂੰ ਉਹਨਾਂ ਦਾ ਵਾਰਿਸ ਏ ਜੋ ਤੱਤੀਆਂ ਤਵੀਆਂ ਤੇ ਬੈਠ ਗਏ, ਬੰਦ ਬੰਦ ਕਟਵਾ ਲਏ ,ਪੂਰਾ ਪਰਿਵਾਰ ਸਾਡੇ ਲੇਖੇ ਲਾ ਦਿੱਤਾ ਫਿਰ ਵੀ ਸੱਚੇ ਪਾਤਸਾਹ ਦਾ ਸੁਕਰ ਮਨਾਇਆ ,ਬੱਸ ਇਸੇ ਗੱਲ ਨੇ ਮੈਨੂੰ ਹਰ ਵਾਰੀ ਹੌਸਲਾ ਦਿੱਤਾ ਤੇ ਮੈਂ ਕਦੇ ਖੁਦਕਸੀ ਵੱਲ ਨੀ ਗਿਆ |
ਹੁਣ ਜਿੰਦਗੀ ਨੇ ਐਹੋ ਜਿਹਾ ਬਣਾ ਦਿੱਤਾ ਕਿ ਪੱਲੇ ਚਾਹੇ ਕੁਝ ਵੀ ਨਾ ਰਹੇ ਫਿਰ ਵੀ ਸਬਰ ਕਰਨਾ ਚੰਗਾ ਲੱਗਦਾ ਹਰ ਪਲ ਹਰ ਗੱਲ ਚੋਂ ਖੁਸ ਹੋਣ ਦਾ ਮੌਕਾ ਲੱਭੀਦਾ | ਖੁਦਕਸੀ ਬਾਰੇ ਅਕਸਰ ਇਨਸਾਨ ਉਦੋਂ ਹੀ ਸੋਚਦਾ ਜਦੋਂ ਉਸਨੂੰ ਲੱਗਦਾ ਕਿ ਜੋ ਮੁਸੀਬਤ ਉਸ ਸਿਰ ਹੈ ਉਸਦਾ ਉਸ ਕੋਲ ਕੋਈ ਗੱਲ ਨਹੀ ਪਰ ਸੋਚਣਾ ਤਾਂ ਇਹ ਵੀ ਚਾਹੀਦਾ ਕਿ ਜੇ ਉਸ ਕੋਲ ਹੱਲ ਨਹੀ ਤਾਂ ਹੋ ਸਕਦਾ ਉਸਦਾ ਹੱਲ ਕਿਸੇ ਹੋਰ ਕੋਲ ਹੋਵੇ | ਜਿੰਦਗੀ ਵਿੱਚ ਇੱਕ ਆਦਤ ਜਰੂਰ ਪਾਵੋ ਕਿ ਜਿਹੜੀ ਗੱਲ ਤੁਹਾਨੂੰ ਪਰੇਸਾਨ ਕਰਦੀ ਹੈ ਉਸਨੂੰ ਆਪਣੇ ਉਨਾਂ ਸੱਜਣਾਂ ਨਾਲ ਜਰੂਰ ਸਾਂਝੀ ਕਰੋ ਜਿਨਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਮੁਸਕਿਲ ਹੱਲ ਕਥ ਸਕਦਾ ਹੈ | ਆਪਣੇ ਆਪ ਤੇ ਹਮੇਸਾ ਵਿਸਵਾਸ ਕਰੋ ਜਿੰਨਾਂ ਤੁਹਾਡੇ ਕੋਲ ਹੈ ਉਸਦਾ ਸੁਕਰਾਨਾ ਕਰਿਆ ਕਰੋ | ਜਿੰਦਗੀ ਵਿੱਚ ਕਦੇ ਵੀ ਅਜਿਹਾ ਕੰਮ ਨਾ ਕਰੋ ਜੋ ਤੁਹਾਨੂੰ ਖੁਦਕਸੀ ਕਰਨ ਲਈ ਮਜਬੂਰ ਕਰੇ | ਆਖਿਰ ਵਿੱਚ ਇਹੀ ਕਹਾਂਗਾ ਜਿੰਨਾਂ ਹੋ ਸਕੇ ਜਿੰਦਗੀ ਚ ਕੋਈ ਵੀ ਕੰਮ ਕਰਨਾ ਕਦੇ ਵੀ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ |
ਜਸਵੰਤ ਸਿੰਘ ਜੋਗਾ
ਫੋਨ-:6239643306