ਮੇਰੀ ਮਾਂ ਇੱਕ ਪੁਰਾਨੀ ਗਲ ਸੁਣਾਉਂਦੀ ਹੁੰਦੀ ਸੀ। ਕਿਉਂਕਿ ਉਸ ਸਮੇ ਸਾਡੇ ਬੱਸ ਸਰਵਿਸ ਨਹੀ ਸੀ ਹੁੰਦੀ । ਪਿੰਡ ਵਿਚ ਇੱਕ ਦੋ ਘਰਾਂ ਕੋਲ ਸਾਇਕਲ ਸਨ ਤੇ ਕਿਸੇ ਕੋਲ ਟਰੈਕਟਰ ਵੀ ਨਹੀ ਸੀ। ਅਕਸਰ ਲੋਕ ਉੱਠ ਜਿਸ ਨੂੰ ਬੋਤਾ ਵੀ ਆਖਦੇ ਸਨ ਤੇ ਕਿਸੇ ਰਿਸ਼ਤੇਦਾਰ ਨੂੰ ਮੰਡੀ ਲੈਕੇ ਅਉਂਦੇ ਤੇ ਰੇਲ ਗੱਡੀ ਤੇ ਬਿਠਾ ਦਿੰਦੇ। ਜਦੋ ਕਿਸੇ ਨੇ ਦੂਰੋਂ ਅਉਣਾ ਹੁੰਦਾ ਸੀ ਉਸ ਨੂੰ ਸਟੇਸ਼ਨ ਤੋਂ ਬੋਤੇ ਬੋਤੀ ਤੇ ਹੀ ਪਿੰਡ ਲੈ ਕੇ ਅਉਂਦੇ।
ਸਾਡੇ ਪਾਪਾ ਹੁਰਿਆਂ ਦੀ ਚਾਚੀ ਜਦੋ ਵਿਆਹ ਤੋ ਬਾਅਦ ਦੂਜੀ ਯਾ ਤੀਜੀ ਵਾਰੀ ਪੇਕਿਆਂ ਤੋਂ ਆਈ ਤਾਂ ਉਸਨੂੰ ਬੋਤੀ ਤੇ ਬਿਠਾਕੇ ਸਟੇਸ਼ਨ ਤੋਂ ਪਿੰਡ ਲਿਆਂਦਾ। ਓਹ ਪਹਿਲੀ ਵਾਰੀ ਬੋਤੀ ਤੇ ਬੈਠੀ ਸੀ ਤੇ ਜਦੋ ਬੋਤੀ ਪਹਿਲਾਂ ਅਗਲੇ ਪੈਰਾਂ ਨਾਲ ਬੈਠੀ ਤੇ ਫਿਰ ਪਿੱਛਲੇ ਪੈਰਾਂ ਨਾਲ। ਪਰ ਓਹ ਬੋਤੀ ਦੇ ਪੂਰਾ ਬੈਠਣ ਤੋ ਪਹਿਲਾ ਹੀ ਉਤਰਨ ਦੇ ਚੱਕਰ ਵਿਚ ਥੱਲੇ ਡਿੱਗ ਪਈ ਤੇ ਓਥੇ ਹਾਸਾ ਪੈ ਗਿਆ। ਜਦੋ ਘਰੇ ਆਕੇ ਉਸਨੂੰ ਪੁੱਛਿਆ ਕਿ ਤੂੰ ਪਹਿਲਾਂ ਕਿਉਂ ਉਤਰੀ। ਤਾਂ ਓਹ ਭੋਲੇ ਭਾ ਚ ਬੋਲੀ ਕਿ ਮੈਂਨੂੰ ਕੀ ਪਤਾ ਕਿ ਬੋਤਾ ਦੋ ਵਾਰੀ ਬੈਠਦਾ ਹੈ। ਤੇ ਸਾਰੇ ਹੱਸ ਪਏ।
#ਰਮੇਸ਼ਸੇਠੀਬਾਦਲ