ਮੇਰੇ ਪਾਪਾ ਜੀ ਦੀ ਭੂਆ ਰਾਜਸਥਾਨ ਰਹਿੰਦੀ ਸੀ ਸ਼ੁਰੂ ਤੋਂ ਹੀ। ਬਾਗੜ ਦਾ ਇਲਾਕਾ ਸੀ। ਸਾਰੇ ਹੀ ਬਾਗੜੀ ਬੋਲਦੇ। ਭੂਆ ਜੀ ਦਾ ਛੋਰਾ ਵੱਡਾ ਡਾਕਟਰ ਬਣ ਗਿਆ ਤੇ ਉਸ ਦੀ ਪੋਸਟਿੰਗ ਹਰਿਆਣਾ ਵਿਚਲੀ ਪੰਜਾਬੀ ਬੈਲਟ ਵਿਚ ਹੋ ਗਈ। ਉਹ ਪੰਜਾਬੀ ਹਰਿਆਣਵੀ ਹਿੰਦੀ ਤੇ ਬਾਗੜੀ ਬੋਲਦਾ।
ਇੱਕ ਵਾਰੀ ਮੈ ਚਾਚਾ ਜੀ ਨੂੰ ਮਿਲਣ ਗਿਆ। ਭੂਆ ਜੀ ਵੀ ਓਥੇ ਆਏ ਹੋਏ ਸਨ। ਤੇ ਚਾਚੀ ਜੀ ਆਪਣੇ ਪੇਕੇ ਗਏ ਸਨ। ਰਾਤ ਨੂੰ ਭੂਆ ਜੀ ਨੇ ਮੈਨੂੰ ਠੰਡੇ ਦੁੱਧ ਦਾ ਗਿਲਾਸ ਦਿੱਤਾ ਜੋ ਮੈਂ ਪੀ ਲਿਆ।ਕੁਝ ਸਮੇਂ ਬਾਅਦ ਚਾਚਾ ਜੀ ਆ ਗਏ। ਭੂਆ ਜੀ ਨੇ ਫ੍ਰਿਜ ਵਿੱਚੋ ਆਈਸ ਕੂਈਬ ਟਰੇ ਕੱਢੀ ਤੇ ਸਾਰੇ ਆਈਸ ਕਿਊਬ ਗਿਲਾਸ ਵਿਚ ਪਾ ਦਿੱਤੇ ਤੇ ਫਿਰ ਦੁੱਧ।ਤੇ ਗਿਲਾਸ ਚਾਚਾ ਜੀ ਨੂੰ ਦੇ ਦਿੱਤਾ।
ਮਾਂ ਇਸਮੇ ਦੂਧ ਤੋਂ ਘਾਲਿਓ ਕੋਨੀ। ਬਰਫ ਈ ਬਰਫ ਪੜੀ ਸੈ। ਦੂਧ ਤੋਂ ਛਿੱਟਾ ਕੋਨੀ।
ਬੇਟੇ ਦੂਧ ਤੋਂ ਘਣਾ ਪੜਾ ਸੈ ਘਰ ਮੇ।ਗਾਂਵ ਮੈ ਦੂਧ ਤੋਂ ਘਣਾ ਹੋਵੇ। ਔਰ ਬਰਫ ਕੋਨਿਆਂ ਹੋਵੇ।
ਮੰਨੇ ਤੋਂ ਤਂਨੇ ਬਰਫ ਘਾਲ ਦੀ ਦੂਧ ਕਾ ਕੇ ਹੈ। ਜਿੱਤੋ ਮਰਜੀ ਪੀ ਲੇ। ਬਰਫ ਕੋਨਿਆਂ ਮਿਲੇ ਸੂ।
ਭੂਆ ਜੀ ਦੇ ਤਰਕ ਤੇ ਪੈਂਡੂ ਸੋਚ ਤੇ ਬਹੁਤ ਹਾਸੀ ਆਈ। ਤੇ ਚਾਚਾ ਜੀ ਵੀ ਆਪਣੀ ਭੋਲੀ ਮਾਂ ਦਾ ਦਿਲ ਰੱਖਣ ਲਈ ਉਹ ਦੁੱਧ ਗਟਾ ਗਟ ਪੀ ਗਏ।
ਫਿਰ ਵੀ ਮਾਂ ਮਾਂ ਹੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ