ਬਠਿੰਡਾ ਦੇ #114ਸ਼ੀਸ਼ਮਹਿਲ_ਆਸ਼ਰਮ ਵਿੱਚ ਜਦੋਂ ਕੋਈਂ ਡੱਬਵਾਲੀ ਤੋਂ ਪਰਿੰਦਾ ਆਉਂਦਾ ਹੈ ਤਾਂ ਮੇਰੀ ਖੁਸ਼ੀ ਦਾ ਕੋਈਂ ਠਿਕਾਣਾ ਨਹੀਂ ਰਹਿੰਦਾ। ਇੰਜ ਲਗਦਾ ਹੈ ਜਿਵੇਂ ਮੈਲਬੋਰਨ ਦੀ ਕਿਸੇ ਸੜ੍ਹਕ ਤੇ ਚਲਦਿਆਂ ਕੋਈਂ ਹਮਵਤਨੀ ਮਿਲ ਗਿਆ ਹੋਵੇ। ਅੱਜ ਵੀ ਇਹੀ ਹੋਇਆ ਜਦੋਂ ਮੰਡੀ ਡੱਬਵਾਲੀ ਦੇ ਸੀਏ ਅਤੇ ਮੇਰੇ ਅਜ਼ੀਜ CA Govind Singla ਦੇਰ ਸ਼ਾਮੀ 114ਸ਼ੀਸ਼ ਮਹਿਲ ਪਧਾਰੇ। ਇਹਨਾਂ ਦੇ ਆਉਣ ਦੀ ਭਿਣਕ ਨਾਲ ਮੈਂ ਸ਼ਾਮੀ ਪੰਜ ਵਜੇ ਵਾਲੀ ਕੌਫ਼ੀ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ। ਮੈਨੂੰ Bhavik Bansal ਤੋਂ ਪਤਾ ਲੱਗਿਆ ਸੀ ਕਿ ਉਹ ਗੋਵਿੰਦ ਸੀਏ ਨਾਲ ਬਠਿੰਡਾ ਆਇਆ ਹੋਇਆ ਹੈ। ਮੇਰੇ ਸੱਦੇ ਦੀ ਲਾਜ ਰੱਖਦੇ ਹੋਏ ਦੋਨੇ ਕੋਈਂ ਪੋਣੇ ਕੁ ਅੱਠ ਵਜੇ ਪਹੁੰਚੇ। ਬਹੁਤ ਚੰਗਾ ਲੱਗਿਆ। ਬਹੁਤ ਸੋਹਣੀ ਵਿਚਾਰ ਚਰਚਾ ਵੀ ਹੋਈ। ਭਾਵਿਕ ਨੇ ਵੀ ਇਸ ਚਰਚਾ ਵਿੱਚ ਪੂਰੀ ਤਰ੍ਹਾਂ ਸ਼ਿਰਕਤ ਕੀਤੀ। ਗਲਬਾਤ ਦਾ ਵਿਸ਼ਾ ਸਾਡੀਆਂ ਪੁਰਾਣੀਆਂ ਰਵਾਇਤਾਂ ਤੇ ਰਿਸ਼ਤੇ ਸੀ। ਜਿਹੜਾ ਵੇਲਾ ਬੀਤ ਗਿਆ ਉਹ ਕਿੰਜ ਤੇ ਕਿਉਂ ਚੰਗਾ ਸੀ। ਕੀ ਸਾਡੀ ਭਲਾਈ ਉਸ ਬੀਤੇ ਯੁੱਗ ਵਿੱਚ ਪਰਤਣ ਵਿੱਚ ਹੀ ਹੈ? ਰਿਸ਼ਤੇ ਕਿਵੇਂ ਬਦਲਦੇ ਹਨ? ਇਹਨਾਂ ਦਾ ਆਧਾਰ ਕੀ ਹੈ? ਸਾਡੇ ਤੋਂ ਕਿੱਥੇ ਗਲਤੀ ਹੋਈ ਹੈ? ਇਹ ਭਰਵੀਂ ਚਰਚਾ ਸੀ। ਭਾਵੇਂ ਘੜੀ ਦੀਆਂ ਸੂਈਆਂ ਅੱਗੇ ਨੂੰ ਜਾ ਰਹੀਆਂ ਸਨ ਪਰ ਸ੍ਰੀ ਗੋਵਿੰਦ ਆਪਣੀ ਗੱਲ ਨੂੰ ਪੂਰੀ ਤਸੱਲੀ ਨਾਲ ਰੱਖ ਰਿਹਾ ਸੀ। ਇਹ ਇੱਕ ਸੁਲਝੀ ਹੋਈ ਵਿਚਾਰਧਾਰਾ ਦੀ ਚਰਚਾ ਸੀ।
ਭਾਵੇਂ ਇੱਕ ਵਾਰ ਪਹਿਲਾਂ ਵੀ ਮੇਰੀ ਗੋਵਿੰਦ ਜੀ ਨਾਲ ਡੱਬਵਾਲੀ ਆਸ਼ਰਮ ਵਿੱਚ ਕੌਫ਼ੀ ਦੇ ਕੱਪ ਤੇ ਚਰਚਾ ਹੋਈ ਸੀ ਪਰ ਇਸ ਵਾਰ ਫਰਕ ਇਹ ਸੀ ਕਿ ਅੱਜ ਦੀ ਚਰਚਾ ਵਿੱਚ ਮੇਰੀ ਹਮਸਫਰ Saroj Rani Insan ਅਤੇ ਭਾਵਿਕ ਬਾਂਸਲ ਵੀ ਸ਼ਾਮਿਲ ਸਨ।
ਇਸ ਨੂੰ ਕੌਫ਼ੀ ਵਿਦ ਗੋਵਿੰਦ ਸਿੰਗਲਾ ਵੀ ਕਿਹਾ ਜਾ ਸਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ