“ਚਾਚਾ … ਚਾਚੀ ਮੇਰੀ ਗੱਲ ਹੀ ਨਹੀਂ ਸੁਣਦੀ। ਮੈਂ ਪੁੱਛੀ ਜਾਂਦਾ ਹਾਂ ਕਿ ਦੁੱਧ ਕਿੰਨਾ ਪਾਉਣਾ ਹੈ। ਪਰ ਓਹ ਸੁਣਦੀ ਨਹੀਂ।” 2017 ਵਿੱਚ ਮੇਰੇ ਵੱਡੇ ਬੇਟੇ ਦੇ ਵਿਆਹ ਦੇ ਦਿਨਾਂ ਵਿੱਚ ਸਾਡੇ ਘਰੇ ਦੁੱਧ ਪਾਉਣ ਵਾਲੇ ਧਰਮਿੰਦਰ ਦੋਧੀ ਨੇ ਮੈਨੂੰ ਸ਼ਿਕਾਇਤੀ ਲਹਿਜੇ ਵਿੱਚ ਕਿਹਾ। ਉਹ ਸਾਡੇ ਜੱਦੀ ਪਿੰਡ ਘੁਮਿਆਰੇ ਤੋਂ ਆਉਂਦਾ ਹੋਣ ਕਰਕੇ ਮੈਨੂੰ ਚਾਚਾ ਹੀ ਆਖਦਾ ਸੀ ਤੇ ਮੇਰੀ ਬੇਗਮ ਨੂੰ ਚਾਚੀ।
ਹੁਣ ਘਰ ਵਿਚਲੇ ਪਹਿਲੇ ਵਿਆਹ ਵਿੱਚ ਮੁੰਡੇ ਦੀ ਮਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਇਹ ਸਭ ਨੂੰ ਪਤਾ ਹੀ ਹੈ। ਹਰ ਕੰਮਵਾਲੀ ਅਤੇ ਆਏ ਰਿਸ਼ਤੇਦਾਰ ਖਾਸ ਕਰ ਜੋ ਔਰਤਾਂ ਰਸੋਈ ਸੰਭਾਲਦੀਆਂ ਹਨ ਨੇ ਉਸ ਕੋਲੋਂ ਹੀ ਪੁੱਛਣਾ ਹੁੰਦਾ ਹੈ। ਇਸੇ ਦੌਰਾਨ ਮੇਰੇ ਵਰਗਾ ਮੇਰੀ ਬਨੈਣ ਕਿੱਥੇ ਹੈ ਪੈਂਟ ਨਹੀਂ ਮਿਲੀ। ਜੁਰਾਬਾਂ ਕਿੱਥੇ ਰੱਖੀਆਂ ਹਨ ਦਾ ਸ਼ੋਰ ਪਾਈ ਬੈਠਾ ਹੁੰਦਾ ਹੈ।
“ਮੈਨੂੰ ਵਿਆਹੇ ਨੂੰ ਬੱਤੀ ਸਾਲ ਹੋਗੇ ਉਹ ਤਾਂ ਮੇਰੀ ਗੱਲ ਨਹੀਂ ਸੁਣਦੀ। ਤੈਨੂੰ ਤਾਂ ਮਹੀਨਾ ਹੀ ਹੋਇਆ ਹੈ ਦੁੱਧ ਦੇਣ ਆਉਣ ਲੱਗੇ ਨੂੰ। ਤੇਰੀ ਗੱਲ ਕਿਵੇਂ ਸੁਣ ਲਵੇ।” ਇੱਕ ਦਮ ਮੇਰੇ ਮੂੰਹੋਂ ਨਿਕਲਿਆ। ਆਸੇ ਪਾਸੇ ਬੈਠੇ ਰਿਸ਼ਤੇਦਾਰ ਹੱਸ ਪਏ ਤੇ ਦੋਧੀ ਵੀ ਕੱਚਾ ਜਿਹਾ ਹੋ ਗਿਆ। ਇਹ ਤਾਂ ਸ਼ੁਕਰ ਸੀ ਕਿ ਉਸਦੇ ਪੇਕਿਆਂ ਦਾ ਕੋਈਂ ਨਹੀਂ ਸੀ ਬੈਠਾ ਉਥੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
114 ਸ਼ੀਸ਼ਮਹਿਲ ਆਸ਼ਰਮ