ਬੇਰੀਆਂ ਦੇ ਬੇਰ ਮੁੱਕ ਗਏ ਹਾਂ ਜੀ ਸਮਾਂ ਕਿੰਨਾ ਬਦਲ ਗਿਆ ਹੈ ਅਤੇ ਸਮੇ ਨਾਲ ਜ਼ਿੰਦਗੀ ਦਾ ਚਲਨ ਹੀ ਬਦਲ ਗਿਆ ਹੈ। ਸਿੱਧੀ ਸਾਦੀ ਜ਼ਿੰਦਗੀ ਟੇਡੀ ਹੋ ਗਈ ਹੈ। ਰਿਸ਼ਤਿਆ ਦਾ ਨਿੱਘ ਪੈਸੇ ਤੱਕ ਸਿਮਿਤ ਹੋ ਗਿਆ ਹੈ। ਵੱਡੇ ਛੋਟੇ ਦਾ ਫਰਕ ਹੀ ਮਿੱਟ ਗਿਆ ਹੈ। ਪੱਕੀ ਸ਼ਿਆਹੀ ਵਾਲੀਆ ਤੰਦਾਂ ਕੱਚੀ ਪੈਨਸਿਲ ਵਾਲੀਆ ਹੋ ਗਈਆਹਨ। ਪਹਿਲਾ ਬੱਚੇ ਵੱਡਿਆ ਅਤੇ ਮਾਸਟਰਾਂ ਤੋਂ ਕਾਂ ਵਾਂਗ ਡਰਦੇ ਸਨ, ਅੱਜ ਮਾਸਟਰ ਹੀ ਬਚਿਆਂ ਤੋਂ ਡਰਦੇ ਹਨ ਅਤੇ ਮਾਂ ਬਾਪ ਅਪਣੇ ਬੱਚਿਆ ਨੂੰ ਕੁਝ ਕਹਿਣ ਤੋਂ ਪਹਿਲਾ ਸੌ ਵਾਰ ਸੋਚਦੇ ਹਨ। ਸਾਡੇ ਦਫਤਰ ਇਕ ਕਲਾਸ ਫੋਰ ਕਰਮਚਾਰੀ ਦਾ ਮੁੰਡਾ ਆਪਣੇ ਬਾਪ ਨੂੰ ਕਹਿੰਦਾ ਮੈਂ ਇੰਨਫੀਲਡ ਮੋਟਰਸਾਈਕਲ ਤੋਂ ਬਿਨਾ ਸਕੂਲ ਨਹੀ ਜਾ ਸਕਦਾ। ਗੱਲ ਕੀ ਉਸ ਵਿਚਾਰੇ ਨੂੰ ਕਿਸ਼ਤਾਂ ਤੇ ਇਨਫੀਲਡ ਲੈ ਕੇ ਦੇਣਾ ਪਿਆ। ੳੇੁਹ ਵਿਚਾਰਾਂ ਅੱਜ ਵੀ ਸਾਈਕਲ ਤੇ ਲੱਤਾ ਧੂਦਾ ਦਫਤਰ ਜਾਂਦਾ ਹੈ ਜਦਕੇ ਉਸਦੇ ਪੁੱਤ ਨੇ ਇਨਫੀਲਡ ਚਲਾ ਚਲਾ ਕੇ ਕਾਲੋਨੀ ਦੀਆ ਸੜਕਾਂ ਨੀਵੀਆ ਕੀਤੀਆ ਹੋਈਆ ਹਨ। ਮਰਦਾ ਵਿਚਾਰਾਂ ਕੀ ਨਾ ਕਰਦਾ ਅੱਜ ਕੱਲ੍ਹ ਦੀ ਪੀੜੀ ਤਾਂ ਸਿੱਧੀ ਆਤਮਹੱਤਿਆ ਦੀ ਧਮਕੀ ਦੇ ਕਿ ਮਾਂ ਬਾਪ ਨੂੰ ਬਲੈਕਮੇਲ ਕਰਦੀ ਹੈ।ਦੂਜੇ ਪਾਸੇ ਅਸੀ ਵਡਿਆ ਤੋਂ ਕਾਂ ਵਾਂਗ ਡਰਦੇ ਸੀ। ਸਾਡੇ ਸਿੱਖ ਬਾਬਾ ਸੀ ਡਰਦਾ ਕੋਈ ਵੀ ਨਿਆਣਾ ਉਸਦੇ ਕਮਰੇ ਵਿੱਚ ਨਹੀਂ ਸੀ ਵੜਦਾ। ਸਮਾਂ ਬਦਲਨ ਕਾਰਣ ਕਈ ਜਾਨਵਰ ਘਰਾਂ ਚੋ ਗਾਇਬ ਹੀ ਹੋ ਗਏ ਹਨ। ਜਿਵੇ ਪਹਿਲਾ ਹਰ ਘਰ ਵਿੱਚ ਬੱਕਰੀ ਹੁੰਦੀ ਸੀ। ਗਰਮੀਆ ਵਿੱਚ ਜਦੋਮੱਝਾ ਦੁੱਧੋ ਨੱਠ ਜਾਦੀਆ ਅਤੇ ਘਰ ਵਿੱਚ ਦੁੱਧ ਦੀ ਕਮੀ ਹੋ ਜਾਂਦੀ, ਉਦੋ ਬੱਕਰੀ ਹੀ ਕੰਮ ਆਉਦੀ। ਗਰੀਬ ਆਦਮੀ ਲਈ ਤਾਂ ਬੱਕਰੀ ਮੱਝ ਬਰਾਬਰ ਹੁੰਦੀ ਅਤੇ ਉਸਦੀ ਆਰਥਕਤਾ ਦਾ ਥਮ ਵੀ। ਨਾਲੇ ਬੱਕਰੀ ਨੂੰ ਕਿਹੜਾ ਮੇਲ਼ਨ ਲਈ ਜੁੱਟ ਲਾਣਾ ਪੈਦਾ ਸੀ, ਜਾਂ ਚੋਣ ਦੇ ਟਾਈਮ ਦਾ ਇੰਤਜਾਰ ਕਰਨਾ ਪੈਦਾ, ਜਦੋ ਦੁੱਧ ਦੀ ਲੋੜ ਹੋਈ ਉਦੋ ਹੀ ਲੱਤ ਫੜੀ, ਥਣ ਮਰੋੜਿਆ ਅਤੇ ਚਾਹ ਲਈ ਦੁੱਧ ਚੋ ਲਿਆ ਅਤੇ ਅਮਰਜੈਂਸੀ ਹੱਲ ਹੋ ਜਾਂਦੀ ਸੀ। ਉਂਜ ਸਾਡੇ ਬਾਬੇ ਬੱਕਰੀ ਤੋਂ ਬੜੇ ਦੁੱਖੀ ਹੁੰਦੇ ਕਿਉਕੇ ਬੱਕਰੀ ਨੂੰ ਆਮ ਤੌਰ ਤੇ ਸਾਬਤੇ ਪੱਠੇ ਹੀ ਪਾਣੇ ਪੈਂਦੇ। ਸਾਡਾ ਸਿੱਖ ਬਾਬਾ ਖਿਜ ਕਿ ਕਈ ਵਾਰ ਕਹਿ ਦਿੰਦਾ ਕਿ ਬੱਕਰੀ ਪੂਰੇ ਮੱਝ ਜਿੱਨੇ ਪੱਠੇ ਖ਼ਰਾਬ ਕਰ ਦਿੰਦੀ ਹੈ। ਕਈ ਵਾਰ ਤੂਤ ਦੇ ਪੱਤੇ ਭਰੂ ਕਿ ਵੀ ਪਾ ਦਿੰਦੇ ਅਤੇ ਕਈ ਵਾਰ ਬਾਹਰ ਆਪਣੇ ਪਿੰਡ ਦੀ ਚਰਾਂਦ ਵਿੱਚ ਚਾਰ ਕੇ ਵੀ ਲੈ ਆਉਦੇ। ਕਿਉਕੇ ਸਾਡੇ ਪਿੰਡ ਦੀ ਸ਼ਾਮਲਾਟ ਵਾਲੀ ਚਾਰਾਂਦ ਵੀਹ ਵਾਈ ਖੇਤਾਂ ਦੀ ਸੀ ਅਤੇ ਉਸ ਵਿੱਚ ਮਲ੍ਹੇ ਝਾੜੀਆ ਬੇਰੀਆਂ ਖੜਕਾਨੇ ਅਤੇ ਘਾਹ ਬਥੇਰਾ ਹੁੰਦਾ ਸੀ ਬੱਕਰੀਆਂ ਕੰਡਿਆਲੀਆ ਬੇਰੀਆਂ ਦੇ ਪੱਤੇ ਬੜੇ ਸਵਾਦ ਨਾਲ ਖਾਂਦੀਆ ਤੇ ਅਸੀ ਬੇਰ ਅਤੇ ਕੂਰੀਆ ਤੋੜ ਤੋੜ ਬੜੇ ਸਵਾਦ ਨਾਲ ਖਾਂਦੇ।ਹਾਂ ਬਰਸਾਤਾ ਨੂੰ ਬੱਕਰੀ ਦਾ ਦੁੱਧ ਜਰੂਰ ਸੁੱਕ ਜਾਂਦਾ। ਕਈ ਬੱਕਰੀ ਦੇ ਦੁੱਧ ਦੀ ਚਾਹ ਨਹੀ ਪੀਂਦੇ ਕਹਿੰਦੇ ਮੁਸ਼ਕ ਆਉਦੀ ਹੈ। ਉਝ ਬੱਕਰੀ ਆਰਥਕ ਤੌਰ ਤੇ ਬੜੀ ਲਾਹੇਵੰਦ ਸੀ ਕਿੳਕੇ ਇਹ ਦੁੱਧ ਦਾ ਕਟਾਪਾ ਵੀ ਕਟਾ ਦਿੰਦੀ ਅਤੇ ਹਰ ਛੇ ਸੱਤ ਮਹੀਨੇ ਬਾਦ ਛੇਲਾ ਛੇਲੀ ਵੀ ਵਿਕਣ ਜੋਗਾ ਹੋ ਜਾਂਦਾ ਥੋਰੀ ਬਹੁਤ ਆਰਥਕ ਤੰਗੀ ਵੀ ਕਟੀ ਜਾਂਦੀ।ਐਮੇ ਲੋਕ ਕਹਿੰਦੇ ਹਨ ਕਿ ਨਵੀਂ ਪੀਹੜੀ ਖ਼ਰਾਬ ਹੋ ਗਈ ਹੈ ਪੁਰਾਣੇ ਵੇਲੇ ਵੀ ਤਾਂ ਆਸ਼ਕ ਮਾਸ਼ੂਕਾਵਾ ਬੇਰਾ ਦੇ ਬਹਾਨੇ ਇੱਕ ਦੂਜੇ ਨੂੰ ਮਿਲਦੇ ਹੀ ਸਨ। ਇਹ ਅਲ਼ੜ ਜਵਾਨੀ ਵਾਲੇ ਲੋਕਾਂ ਦੇ ਇਸ਼ਕ ਇਸੇ ਤਰਾ ਹੁੰਦੇ ਸਨ ਹਰ ਜ਼ਮਾਨੇ ਵਿੱਚ ਅਤੇ ਜਦ ਤੱਕ ਦੁਨੀਆ ਹੈ ਇਸੇ ਤਰਾ ਚੱਲੀ ਜਾਣੇ ਹਨ। ਜਵਾਨੀ ਦੇ ਬੇਪਰਵਾਹੀ ਵਹਾ ਨੂੰ ਭਲਾ ਕੌਣ ਰੋਕ ਸਕਦਾ ਹੈ, ਇਹ ਰਾਸਤੇ ਦੀ ਹਰ ਰੁਕਾਵਟ ਨੂੰ ਢੈ ਢੇਰੀ ਕਰ ਆਪਣੇ ਰਾਸਤੇ ਤੇ ਅੱਗੇ ਵੱਧ ਜਾਂਦਾ ਹੈ ਅਤੇ ਇਸੇ ਤਰਾ ਟਾਈਮ ਵੀ ਅੱਗੇ ਹੀ ਵਧਦਾ ਹੈ ਪਿੱਛੇ ਮੁੜ ਕੇ ਨਹੀਂ ਦੇਖਦਾ। ਅੱਗੇ ਬੇਰੀਆ ਬਹੁਤ ਸਨ ਸਾਡੇ ਕੰਡੀ ਦੇ ਇਲਾਕੇ ਵਿੱਚ ਕਿੳਕੇ ਪਾਣੀ ਦੀ ਘਾਟ ਸੀ, ਜ਼ਮੀਨ ਉੱਚੀ ਨੀਵੀਂ ਅਤੇ ਰੇਤਲੀ ਹੋਣ ਕਾਰਣ ਖੇਤੀ ਦੇ ਲਾਇਕ ਨਹੀ ਸੀ। ਬਰਸਾਤੀ ਚੋ ਬਹੁਤ ਤਬਾਹੀ ਮਚਾ ਦਿੰਦੇ ਸਨ। ਅਪਣੇ ਬਨ ਤੋੜ ਕੇ ਚੰਗੇ ਭਲੇ ਖੇਤਾਂ ਨੂੰ ਰੇਤ ਨਾਲ ਭਰ ਦਿੰਦੇ ਅਤੇ ਰੇਤ ਵੀ ਕੋਰਾ ਤੇ ਕੱਕਾ ਹੁੰਦਾ। ਜਦੋ ਕੈਂਚੀ ਚੱਪਲ ਪਾ ਕੇ ਸਾਹਿਬੇ ਦੇ ਸਕੂਲ ਜਾਂਦੇ ਤਦ ਲਗਭਗ ਸਾਰਾ ਰਾਸਤਾ ਰੇਤਲਾ ਹੀ ਹੁੰਦਾ ਅਤੇ ਗਰਮੀਆ ਵਿੱਚ ਪੈਰ ਸਾੜ ਦਿੰਦਾ। ਅਤੇ ਇਸ ਜ਼ਮੀਨ ਵਿੱਚ ਮਲ੍ਹੇ ਹੀ ਹੁੰਦੇ ਅਤੇ ਬੇਰ ਖਾਣ ਅਸੀ ਅੱਧੀ ਛੁੱਟੀ ਵੇਲੇ ਚਾਰਾਂਦ ਵਿੱਚ ਚਲੇ ਜਾਂਦੇ। ਉਂਜ ਸਾਡੇ ਸਕੂਲ ਦੇ ਚਾਰੇ ਪਾਸੇ ਵਾਥੇਰੀਆ ਬੇਰੀਆ ਸਨ ਪਾਲਤੂ ਪੇਂਦੜ ਬੇਰੀਆ ਵੀ ਹੁੰਦੀਆ ਸਨ। ਪਰ ਹੁਣ ਸਮੇ ਨੇ ਪਲਟੀ ਮਾਰ ਲਈ ਹੈ ਹੁਣ ਪਹਿਲਾਂ ਤਾਂ ਮੌਸਮ ਹੀ ਬਦਲ ਗਏ ਹਨ ਮੀਂਹ ਹੀ ਢੰਗਦੇ ਨਹੀ ਪੈਂਦੇ ਚੋਆ ਵਿੱਚ ਪਾਣੀ ਆਣ ਯੋਗੇ। ਚੋ ਵੀ ਰੋਕ ਲਏ ਗਏ ਹਨ। ਲੋਕਾਂ ਨੇ ਟਿਉਵਲ ਲਗਾ ਪਾਣੀ ਦੇ ਪ੍ਰਬੰਧ ਕਰ ਲਏ ਹਨ। ਖੇਤ ਸਾਵੇ ਅਤੇ ਪੱਧਰੇ ਕਰ ਲਏ ਹਨ। ਹੁਣ ਨਾ ਬੇਰੀਆ ਦੇ ਬਾਗ਼ ਰਹੇ ਹਨ ਨਾ ਅੰਬਾ ਦੇ। ਹੁਣ ਤਾਂ ਸਿਰਫ ਕਣਕ ਤੇ ਝੋਨਾ ਰਹਿ ਗਿਆ ਹੈ। ਜਿੱਥੇ ਪਹਿਲਾਂ ਰੇਤਾ ਸੀ ਉਥੇ ਕਣਕ ਝੋਨਾ ਹੁੰਦਾ ਹੈ। ਰੇਤ ਉਤੇ ਨੇਤਾਵਾਂ ਦਾ ਕਬਜ਼ਾ ਹੈ। ਜਿੱਥੇ ਪਹਿਲਾ ਲੋਕ ਮਿੰਨਤਾਂ ਕਰਦੇ ਸਨ ਕਿ ਉਹਨਾ ਦੇ ਖੇਤ ਵਿਚੋਂ ਰੇਤ ਚੁੱਕ ਲਵੋ ਤਾਂ ਕਿ ਖੇਤ ਖੇਤੀ ਜੋਗੇ ਹੋ ਜਾਣ ਉਹ ਰੇਤੇ ਤੇ ਨਵੇ ਸਰਮਾਏਦਾਰ ਕਬਜ਼ਾ ਜਮਾਈ ਬੈਠੇ ਹਨ। ਨਾ ਪਿੰਡਾਂ ਵਿੱਚ ਊਠ ਨਜ਼ਰ ਆਓਦੇ ਹਨ ਤੇ ਨਾ ਹੀ ਬੱਕਰੀਆ ਹਨ। ਨਾ ਹੀ ਬੇਰੀਆ ਰਹੀਆ ਹਨ। ਹੁਣ ਆਸ਼ਕਾ ਨੂੰ ਵੀ ਮਿਲਨ ਗਿਲਨ ਦੇ ਨਵੇ ਟਿਕਾਣੇ ਮਿਲ ਗਏ ਹਨ। ਹਾਂ ਜੀ ਜ਼ਿੰਦਗੀ ਅਤੇ ਸਮਾਂ ਇੰਜ ਹੀ ਦੌੜਦਾ ਹੈ। ਹੁਣ ਦੇਖੋ ਨਾ ਸਾਵੇਰਾ ਹੋ ਗਿਆ ਹੈ। ਚਲੋ ਛੱਡੋ ਪੁਰਾਣੀਆ ਗੱਲਾ। ਚਲੋ ਬਈ ਸੈਰ ਤੇ ਚੱਲਦੇ ਹਾਂ। ਕੁਦਰਤ ਦੇ ਨਾਲ ਗੱਲਾ ਕਰਦੇ ਹਾਂ। ਕੁਦਰਤ ਦੇ ਅੰਗ ਅੰਗ ਵਿੱਚ ਵਸੀ ਤਾਜਗੀ ਨੂੰ ਲੁੱਟਦੇ ਹਾਂ ਅਤੇ ਸਿਹਤਯਾਬੀ ਦਾ ਜਾਮ ਪੀ ਕੇ ਸਮੇ ਅਤੇ ਜ਼ਿੰਦਗੀ ਨੂੰ ਆਪਣੇ ਨਾਮ ਕਰਦੇ ਹਾਂ। ਹਾਮੇਸ਼ਾ ਇਹੋ ਤਾਂ ਚਾਹਦਾ ਹੈ ਕਿ ਤੁਹਾਡਾ ਹਰ ਦਿਨ ਸੋਹਣਾ ਪਿਆਰਾ ਅਤੇ ਸ਼ਾਨਦਾਰ ਹੋਵੇ।
ਤੁਹਾਡਾ ਆਪਣਾ ਰੇਸ਼ਮ