ਇੱਕ ਦਿਨ ਬਠਿੰਡਾ ਜਾਂਦੇ ਹੋਏ ਇੱਕ ਅਜੀਬ ਜਿਹਾ ਨਜ਼ਾਰਾ ਦੇਖਿਆ। ਪਾਥਰਾਲੇ ਪਿੰਡ ਲਾਗੇ ਕੁਝ ਕੁ ਮੁੰਡੀਰ ਨੇ ਫੋਕੀ ਜਿਹੀ ਖੀਰ, ਸਿਰਫ ਨਾਮ ਦਾ ਹੀ , ਮਤਲਵ ਪਾਣੀ ਵਿਚ ਚੌਲ ਉਬਾਲਕੇ ਵਿੱਚ ਨਾਮਾਤਰ ਦੁੱਧ ਪਾਕੇ, ਦੁੱਧ ਦੀ ਬਜਾਏ ਕੋਈ ਚਿੱਟਾ ਤਰਲ ਪਦਾਰਥ ਹੋਰ ਵੀ ਹੋ ਸਕਦਾ ਹੈ। ਡਿਸਪੋਜੇਬਲ ਪਲੇਟਾਂ ਵਿਚ ਬੱਸ ਮਾਤਰ ਦੋ ਕੁ ਚਮਚ ਪਾਕੇ ਖੀਰ ਦਾ ਲੰਗਰ ਕਹਿਕੇ ਵੰਡ ਰਹੇ ਸਨ। ਪਹਿਲਾਂ ਤਾਂ ਦੇਖਕੇ ਮਨ ਖੁਸ਼ ਹੋ ਗਿਆ ਬਾਈ ਬੜੀ ਸ਼ਰਧਾ ਹੈ ਲੋਕਾਂ ਚ। ਪਰ ਨਾਲ ਹੀ ਜਦੋਂ ਓਹਨਾ ਨੇ ਲੰਗਰ ਚ ਹਿੱਸਾ ਪਾਉਣ ਵਾਸਤੇ ਮਿਨਤਾਂ ਤਰਲੇ ਕੀਤੇ ਤਾਂ ਮਾਮਲਾ ਸਮਝ ਵਿੱਚ ਆਇਆ। ਲੋਕ 50-100, ਦਸ ਵੀਹ ਫਟਾਫਟ ਦੇ ਰਹੇ ਸਨ। ਦਰਅਸਲ ਓਹ ਲੰਗਰ ਨਹੀ ਇਕ ਵਿਉਪਾਰ ਜਿਹਾ ਲਗਦਾ ਸੀ। ਮਾਮੂਲੀ ਜਿਹੀ ਲਾਗਤ ਨਾਲ ਤਿਆਰ ਉਸ ਖੀਰ ਨੁਮਾ ਲੰਗਰ ਦੇ ਸਹਾਰੇ ਓਹ ਚੰਗੀ ਦਿਹਾੜੀ ਬਣਾ ਰਹੇ ਸਨ। ਸਾਨੂੰ ਵੀ ਓਹਨਾ ਸਿਰਫ ਤੇ ਸਿਰਫ ਦਸ ਕਿਲੋ ਆਟੇ ਦੇ ਸਹਿਯੋਗ ਲਈ ਮਜਬੂਰ ਕੀਤਾ। ਮਤਲਵ 200 ਰੁਪਏ। ਪਰ ਓਹਨਾ ਦੀ ਨੀਤ ਨੀਅਤੀ ਤੇ ਚਲਾਕੀ ਨੂੰ ਦੇਖਕੇ ਓਥੋ ਚਾਲੇ ਪਾਉਣ ਚ ਹੀ ਭਲਾਈ ਸਮਝੀ। ਬਹੁਤਾ ਕਹਿਣਾ ਪਾਪਾਂ ਦਾ ਭਾਗੀਦਾਰ ਬਣਨਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ