ਇਹ ਪੁੱਠੇ ਰਿਵਾਜ ਹਨ। ਇੱਕ ਔਰਤ ਜਿੰਦਗੀ ਦਾ ਦੋ ਤਿਹਾਈ ਹਿੱਸਾ ਆਪਣੇ ਸੋਹਰੇ ਘਰ ਕੰਮ ਕਰਦੀ ਹੈ ਪਰ ਫਿਰ ਵੀ ਉਸਨੂੰ ਕਫ਼ਨ ਨਸੀਬ ਨਹੀਂ ਹੁੰਦਾ । ਮੈ 2012 ਵਿੱਚ ਮੇਰੀ ਮਾਂ ਨਾਲ ਇਸ ਬਾਰੇ ਚਰਚਾ ਕੀਤੀ। ਉਸਨੇ ਸਹਿਮਤੀ ਦੇ ਦਿੱਤੀ। ਫਿਰ ਜਦੋ 16 ਫਰਬਰੀ 2012 ਨੂੰ ਜਦੋਂ ਮੇਰੇ ਮਾਤਾ ਜੀ ਪੂਰੇ ਹੋ ਗਏ ਤੇ ਮੈਂ ਮੇਰੀ ਮਾਮੀ ਕ੍ਰਿਸ਼ਨਾ ਦੇਵੀ ਨੂੰ ਲੁਧਿਆਣੇ ਤੋਂ ਫੋਨ ਕੀਤਾ ਤੇ ਬੇਨਤੀ ਕੀਤੀ ਮਾਮੀ ਜੀ ਮਾਤਾ ਜੀ ਦਾ ਅੰਤਿਮ ਸੂਟ ਕਫ਼ਨ ਅਸੀਂ ਘਰੋਂ ਹੀ ਪਾਉਣਾ ਚਾਹੁੰਦੇ ਹਾਂ। ਤੁਸੀਂ ਬਣਾਉਣ ਦੀ ਖੇਚਲ ਨਾ ਕਰਿਓ। ਪਹਿਲਾ ਤਾਂ ਮਾਮੀ ਜੀ ਨੇ ਬਹੁਤ ਆਨਾ ਕਾਣੀ ਕੀਤੀ ਫਿਰ ਕਹਿੰਦੀ ਭਾਣਜਾ ਜਿਵੇਂ ਤੁਹਾਡੀ ਮਰਜ਼ੀ। ਪੁਰਾਣੀ ਚੱਲੀ ਆ ਰਹੀ ਸੰਸਾਰ ਦੀ ਇਸ ਰਸਮ ਰੀਤ ਤੋੜਦੇ ਹੋਏ ਅਸੀਂ ਇਹ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਅਤੇ ਘਰੋਂ ਵਧੀਆਂ ਸੂਟ ਪਾਕੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ।
ਕਈਆਂ ਨੇ ਸਾਡੀ ਆਲੋਚਨਾ ਵੀ ਕੀਤੀ ਪਰ ਔਰਤ ਜਾਤੀ ਦੇ ਮਾਣ ਸਨਮਾਨ ਲਈ ਏਹ੍ਹ ਜਰੂਰੀ ਰਸਮ ਬੰਦ ਕਰਕੇ ਮਨ ਨੂੰ ਵੀ ਤੱਸਲੀ ਹੋਈ।
ਇਹ ਠੀਕ ਹੈ ਕਿਸੇ ਜਮਾਨੇ ਵਿੱਚ ਇਹ ਰਸਮ ਕਿਸੇ ਖਾਸ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ। ਉਸ ਸਮੇ ਮ੍ਰਿਤਕ ਦੇ ਪੇਕਿਆਂ ਨੂੰ ਉਡੀਕਕੇ ਸਸਕਾਰ ਕਰਨ ਲਈ ਪੇਕਿਆਂ ਤੋਂ ਆਏ ਕਫ਼ਨ ਨੂੰ ਉਡੀਕਿਆ ਜਾਂਦਾ ਸੀ। ਤਾਂਕਿ ਉਹਨਾਂ ਦੀ ਲੜਕੀ ਦੀ ਮੌਤ ਪ੍ਰਤੀ ਕੋਈ ਸ਼ੱਕ ਸੁਭਾ ਨਾ ਰਹੇ। ਪੇਕੇ ਵੀ ਆਕੇ ਆਪਣੀ ਘਰ ਦੀ ਜਾਈ ਦੇ ਅੰਤਿਮ ਦਰਸ਼ਨ ਕਰ ਲੈਂਦੇ ਸਨ। ਕੁਝ ਕੁ ਪੁਰਾਣੀਆਂ ਰੀਤਾਂ ਆਪਣਾ ਮਹੱਤਵ ਖੋ ਚੁੱਕੀਆਂ ਹਨ। ਜਿੰਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ