#ਖੂਨਦਾਨ_ਵਿੱਚ_ਸੈਂਚਰੀ_ਮਾਰਨਵਾਲਾ_ਨਵੀਨ_ਨਾਗਪਾਲ।
ਕੁਝ ਲੋਕ ਚੰਗੇ ਕੰਮ ਕਰਨ ਨੂੰ ਆਪਣਾ ਮਿਸ਼ਨ ਬਣਾ ਲੈਂਦੇ ਹਨ ਤੇ ਫਿਰ ਪਿੱਛੇ ਮੁੜਕੇ ਨਹੀਂ ਦੇਖਦੇ। ਉਹਨਾਂ ਨੂੰ ਜਨੂੰਨੀ ਵੀ ਕਿਹਾ ਜਾ ਸਕਦਾ ਹੈ। ਅਜਿਹਾ ਕੇਸ ਹੀ ਹੈ Naveen Nagpal ਦਾ। ਖੂਨਦਾਨ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਿਆ #ਨਵੀਨ ਅੱਜ 100ਵੀਂ ਵਾਰ ਖੂਨਦਾਨ ਕਰਕੇ ਇੱਕ ਵਿਸ਼ੇਸ਼ ਮੁਕਾਮ ਤੇ ਪਹੁੰਚ ਗਿਆ ਹੈ। ਪੰਜਾਹ ਕੁ ਸਾਲਾਂ ਦਾ ਨਵੀਨ ਨਾਗਪਾਲ ਪੇਸ਼ੇ ਤੋਂ ਪੰਜਾਬੀ ਦਾ ਲੈਕਚਰਾਰ ਹੈ। ਕਿੰਨੇ ਕਿਸਮਤ ਵਾਲੇ ਹੋਣਗੇ ਉਹ ਵਿਦਿਆਰਥੀ ਜਿੰਨਾ ਦਾ ਅਧਿਆਪਕ ਸਮਾਜ ਲਈ ਕੁਝ ਕਰਨ ਦਾ ਲੈਕਚਰ ਹੀ ਨਹੀਂ ਦਿੰਦਾ ਸਗੋਂ ਖੁਦ ਪ੍ਰੈਕਟੀਕਲ ਕਰਨ ਵਿੱਚ ਸਭ ਤੋਂ ਮੂਹਰੇ ਹੈ। ਇੱਕ ਦੋ ਤਿੰਨ ਤੋਂ ਖੂਨਦਾਨ ਕਰਨਾ ਸ਼ੁਰੂ ਕਰਕੇ 100ਵਾਰੀ ਤੱਕ ਪਹੁੰਚਣ ਦਾ ਸਫ਼ਰ ਕਿੰਨਾ ਸ਼ਾਨਦਾਰ ਅਤੇ ਊਰਜਾ ਭਰਿਆ ਹੋਵੇਗਾ। ਹਰ ਵਾਰ ਇੱਕ ਅੰਕ ਵਧਾਉਣ ਲਈ ਪਸੀਨਾ ਨਹੀਂ ਆਪਣੀਆਂ ਰਗਾਂ ਚੋਂ ਖੂਨ ਦੇਣਾ ਪੈਂਦਾ ਹੈ। ਯਾਨੀ ਆਪਣਾ ਸੌ ਯੂਨਿਟ ਖੂਨ ਦੇਕੇ ਸੌ ਕੀਮਤੀ ਜਾਨਾਂ ਬਚਾ ਚੁੱਕਿਆ ਹੈ ਨਵੀਨ। ਬਹੁਤ ਵੱਡੀ ਪ੍ਰਾਪਤੀ ਹੈ। ਇਸ ਦਾਨ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਇਹ ਉਸਦੀ ਇੱਕ ਕਬੀਲ ਏ ਤਾਰੀਫ ਪ੍ਰਾਪਤੀ ਹੈ। ਭਾਵੇ ਮੈਂ ਕਦੇ ਸਿੱਧੇ ਰੂਪ ਵਿੱਚ ਨਵੀਨ ਨੂੰ ਨਹੀਂ ਮਿਲਿਆ ਪਰ ਅੱਜ ਇਸ ਸਖਸ਼ੀਅਤ ਨੂੰ ਮਿਲਣ ਨੂੰ ਹੀ ਨਹੀਂ ਸਲੂਟ ਕਰਨ ਨੂੰ ਦਿਲ ਕਰਦਾ ਹੈ। ਇਸਦੀ ਜਿੰਦਗੀ ਦੇ ਪਲ ਪਲ ਨੂੰ ਜਾਨਣ ਦੀ ਇੱਛਾ ਹੈ। ਇਸ ਦਾ ਪ੍ਰੇਰਨਾ ਸਰੋਤ ਕੌਣ ਹੈ। ਕਿਸ ਨੇ ਇਸ ਨੂੰ ਇਸ ਰਾਹ ਤੇ ਚੱਲਣ ਦੀ ਚਿਣਗ ਲਾਈ।
ਫਿਰ ਗੱਲ ਸਨਮਾਨ ਦੀ ਆਉਂਦੀ ਹੈ। ਇਹ ਪ੍ਰਾਪਤੀ ਚਾਹੇ ਨਵੀਨ ਨਾਗਪਾਲ ਦੀ ਨਿੱਜੀ ਹੈ ਪਰ ਇਸ ਨਾਲ ਡੱਬਵਾਲੀ ਦੀ ਹੀ ਨਹੀਂ ਜਿਲ੍ਹਾਂ ਸਰਸਾ ਅਤੇ ਸੂਬੇ ਹਰਿਆਣੇ ਦਾ ਨਾਮ ਵੀ ਰੋਸ਼ਨ ਹੁੰਦਾ ਹੈ। ਇਸ ਨੇ ਭਾਵੇਂ ਕਿਸੇ ਦਾ ਰਿਕਾਰਡ ਨਹੀਂ ਤੋੜਿਆ ਪਰ ਇੱਕ ਨਵਾਂ ਰਿਕਾਰਡ ਜਰੂਰ ਬਣਾਇਆ ਹੈ। ਮੈਂ ਮੰਡੀ ਡੱਬਵਾਲੀ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੈਤਿਕ ਸੰਸਥਾਵਾਂ ਦੀ ਵੀ ਪ੍ਰਸ਼ੰਸ਼ਾ ਕਰਦਾ ਹਾਂ ਜਿੰਨਾ ਨੇ ਇਕੱਠੇ ਹੋਕੇ ਇਸ ਸਖਸ਼ੀਅਤ ਨੂੰ ਸਨਮਾਨਿਤ ਕਰਨ ਦਾ ਉੱਦਮ ਕੀਤਾ। ਜੇ ਨਵੀਨ ਇੱਕ ਹੀਰਾ ਹੈ ਤਾਂ ਇਹ ਸੰਸਥਾਵਾਂ ਵੀ ਕਿਸੇ ਜੋਹਰੀ ਤੋਂ ਘੱਟ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ