ਅੱਜ ਉਸਦਾ ਚਿਹਰਾ ਫਿਰ ਚਮਕ ਰਿਹਾ ਸੀ। ਚੰਗੇ ਨੰਬਰ ਨਾਲ ਪਾਸ ਜੁ ਹੋਈ ਸੀ। ਭੱਜ ਕਿ ਮਾ ਨੂੰ ਜੱਫੀ ਪਾਈ ਕਿ ਮਾਂ ਕਿ ਬਣਾਓਗੇ ਮੇਰੇ ਲਈ। ਅੱਗੋ ਮਾਂ ਨੇ ਵੀ ਪੁਛਿਆ ਤੂੰ ਕੀ ਖਾਣਾ? ਅਤੇ ਅਚਾਨਕ ਪਿੱਛੋਂ ਆਵਾਜ਼ ਆਈ ਨਾਸ਼ਤਾ ਬਣ ਗਿਆ ਕਿ ਨਹੀਂ? ਉਹਨੇ ਜਵਾਬ ਦਿੱਤਾ, ” ਆਈ ਮੰਮੀ ਜੀ”। ਅੱਖਾਂ ਪੂੰਝ ਕੇ ਉਹ ਨਾਸ਼ਤੇ ਟੇਬਲ ਤੇ ਲਗਾ ਦਿੰਦੀ ਹੈ।ਅਜੇ ਪਹਿਲੀ ਬੁਰਕੀ ਮੂੰਹ ਵਿੱਚ ਪਾਉਣ ਹੀ ਲਗਦੀ ਹੈ ਤਾਂ ਐਨੇ ਨੂੰ ਸੱਸ ਪੁੱਛਦੀ ਹੈ,”ਕਦੋਂ ਆਉਣਗੇ ਤੇਰੇ ਪਰਿਵਾਰ ਵਾਲੇ ਸੁੱਖ ਨਾਲ ਪਹਿਲਾ ਤਿਉਹਾਰ ਆ ਤੇਰਾ “।
ਉਹ ਆਖਦੀ ਹੈ,” ਅਜੇ ਦਸਿਆ ਨਹੀਂ ਵੀਰੇ ਨੇ”। ਮੈਂ ਪੁੱਛ ਕਿ ਦੱਸਾਂਗੀ। ਰੋਟੀ ਖਾਂਦੀ ਕਿੰਨਾ ਕੁਝ ਸੋਚਣ ਲੱਗ ਪੈਂਦੀ ਹੈ। ਅੱਗੋਂ ਇੱਕ ਹੋਰ ਹੁਕਮ ਜਾਰੀ ਹੋ ਜਾਂਦੇ ਕਿ ਦੇਖ ਲਈ ਸਾਡੇ ਕਿ ਰਿਵਾਜ਼ ਦਸ ਦਿਉ ਨਹੀਂ ਤਾਂ ਐਵੇਂ ਕੋਈ ਉਨੀ ਇਕ ਗਲ ਹੋ ਜਾਵੇ ਤਾਂ ਬਹੁਤ ਔਖਾ ਨਾਲੇ ਧੀਆ ਨੂੰ ਤਾਂ ਹਰ ਕੋਈ ਦੇਂਦਾ ਸਾਡੇ ਪਾਪਾ ਜੀ ਨੇ ਵੀ ਬਹੁਤ ਦਿੱਤਾ ਸੀ ਰੱਖਣ ਦੀ ਥਾਂ ਵੀ ਨਹੀਂ ਸੀ ਹੁੰਦੀ ਨਾਲੇ ਇਹ ਤਾਂ ਦਾਨ ਹੁੰਦੇ। ਧੀਆਂ ਨੂੰ ਦਿੱਤਾ ਦਾਨ ਮਹਾ ਦਾਨ ਕਹਿੰਦੇ ਨੇ ਬਾਕੀ ਸਾਨੂੰ ਤਾਂ ਕੀ ਚਾਹੀਦਾ। ਉਹ ਸਿਰ ਹਿਲਾ ਰਸੋਈ ਵੱਲ ਨੂੰ ਤੁਰ ਪੈਂਦੀ ਏ ਅਤੇ ਮਾਂ ਦੀਆ ਗੱਲਾਂ ਨੂੰ ਯਾਦ ਕਰ ਰੋਣ ਲੱਗ ਪੈਂਦੀ ਹੈ ਜਿਹੜੀਆਂ ਉਹ ਜਿਉਂਦੇ ਵੇਲੇ ਕਿਹਾ ਕਰਦੀ ਸੀ ਕਿ ਕੁੜੀਆਂ ਨੂੰ ਹਮੇਸ਼ਾਂ ਆਪਣੇ ਪੈਰਾਂ ‘ਤੇ ਖੜ੍ਹੇ ਰਹਿਣਾ ਚਾਹੀਦਾ ਹੈ, ਪੜ੍ਹ ਲਿਖਣ ਤਾਂ ਜੁ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ।
ਮਾਂ ਨੂੰ ਹਮੇਸ਼ਾ ਆਖਿਆ ਕਰਦੀ ਮੇਰੇ ਲਈ ਕੁਝ ਨਾ ਜੋੜਨਾ ਮੈਂ ਆਪ ਹੀ ਕਮਾ ਲੈਣਾ, ਬਸ ਮੈਨੂੰ ਪੜ੍ਹਾ ਦਵੋ। ਆਖਰ ਜਦੋ ਉਹ ਦਿਨ ਆਉਂਦੇ ਤਾਂ ਉਸਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਵੇਂ ਨਾਂ ਕਰੇ ਭਾਵੇਂ ਉਹ ਬਹੁਤ ਕਮਾ ਵੀ ਰਹੀ ਸੀ।
ਇਸ ਵਾਰੀ ਵੀਰਾ ਤਾ ਤਿਉਹਾਰ ਦੇਣ ਆਉਂਦੇ ਪਰ ਦਸੇ ਮੁਤਾਬਿਕ ਸਮਾਨ ਨਹੀਂ ਆਉਂਦਾ । ਉਸਦੀ ਸੱਸ ਉਸਨੂੰ ਬੁਰਾ ਭਲਾ ਆਖਣ ਲੱਗ ਪੈਂਦੀ ਹੈ,” ਅਸੀਂ ਤਾਂ ਕਿੱਥੇ ਵਿਆਹ ਕਰ ਦਿਤਾ ਕੋਈ ਸਮਾਨ ਨਹੀਂ, ਅਸੀਂ ਕਿਹੜਾ ਜਿਆਦਾ ਕਿਹਾ ਸੀ ਨਾਲੇ ਇਹ ਤ ਰਿਵਾਜ਼ ਸੀ ,ਦੇਖੋ ਅੱਜ ਕਲ ਦੇ ਬੱਚੇ ਆਏ ਨੇ ਰੀਤੀ ਰਿਵਾਜ ਤੋੜਨ। “ਐਨੇ ਸਮੇਂ ਬਾਅਦ ਉਹ ਬੋਲਦੀ ਹੈ,” ਕਿ ਜਾਂ ਤਾਂ ਉਹ ਪਹਿਲਾਂ ਹੀ ਦਸ ਦੇਂਦੇ, ਜਿੰਨਾ ਕੁ ਤੁਸੀਂ ਇੱਕ ਤਿਉਹਾਰ ਦਾ ਕਹਿੰਦੇ ਹੋ ਏਨਾ ਕੁ ਤਾਂ ਮੈਂ ਮਹੀਨੇ ਚ ਕਮਾ ਲਿਆਂਦੀ ਹਾਂ , ਤੁਸੀਂ ਆਖਦੇ ਹੋ ਧੀਆਂ ਨੂੰ ਦਾਨ ਮਹਾਂ ਦਾਨ ਹੁੰਦੇ ਤਾਂ ਸਭ ਤੋਂ ਵੱਡਾ ਦਾਨ ਵਿਦਿਆ ਹੁੰਦੀ ਹੈ ਨਾ ਕਿ ਪੈਸੇ ਜਾਂ ਸਮਾਨ, ਪੜ੍ਹਾ ਲਿਖਾ ਕੇ ਕੁੜੀ ਐਨੀ ਜੋਗੀ ਬਣਾਓ ਕਿ ਕੋਈ ਮਿਹਣਾ ਨਾ ਮਾਰਦੇ , ਕਿਸੇ ਤੋ ਨਾ ਮੰਗੇ ਅਤੇ ਇਹ ਰੀਤੀ ਰਿਵਾਜ ਤੁਹਾਡੇ ਤੇ ਮੇਰੇ ਵਰਗੇ ਬੰਦਿਆ ਨੇ ਹੀ ਬਣਾਏ ਹੋਏ ਨੇ ਜਿਸਨੇ ਬਣਾਏ ਨੇ ਉਹ ਤੋੜ ਵੀ ਸਕਦਾ ਹੈ ਨਾਲੇ ਸਾਰੀ ਉਮਰ ਧੀਆਂ ਹਮੇਸ਼ਾ ਦਾਨ ਲੈਣ ਵਾਲੀ ਕਤਾਰ ‘ਚ ਨਾ ਖਲੋਤੀਆਂ ਰਹਿ ਜਾਣ ਸਗੋਂ ਦੇਣ ਦੀ ਵੀ ਕਾਬਲੀਅਤ ਰੱਖਣ, ਅੱਜ ਦਾ ਸਮਾਂ ਬਦਲ ਗਿਆ ਹੈ ਪਰ ਤੁਹਾਡੇ ਵਰਗੇ ਲੋਕ ਅੱਜ ਵੀ ਉਥੇ ਖੜ੍ਹੇ ਨੇ” ।
~ਗੁਰਦੀਪ ਕੌਰ