ਰਾਸ਼ਟਰੀ ਲੇਖਕ ਦਿਵਸ | rashtri lekhak diwas

ਲੇਖਕ ਕਲਮ ਨਾਲ ਆਪਣੇ ਆਲੇ ਦੁਆਲੇ ਇੱਕ ਅਜਿਹਾ ਮਾਹੌਲ ਸਿਰਜ ਲੈਂਦਾ ਹੈ ਜੋ ਉਸ ਨੂੰ ਦੂਸਰਿਆਂ ਨਾਲੋਂ ਵੱਖਰਾ ਬਣਾਉਂਦਾ ਹੈ। ਲੋਕ ਵੀ ਲੇਖਕ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਲੇਖਕ ਨੂੰ ਸਮਾਜ ਦਾ ਆਇਨਾ ਸਮਝਦੇ ਹਨ ਤੇ ਕਈ ਵਾਰੀ ਇਹ ਸਮਝਦੇ ਹਨ ਕਿ ਲੇਖਕ ਕੋਲ ਇਹਨਾਂ ਸਭ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੋਵੇਗਾ। ਇਹ ਹੁੰਦਾ ਵੀ ਹੈ। ਕਿਉਂਕਿ ਲੇਖਕ ਆਪਣੀ ਸੋਚ ਨਜ਼ਰੀਏ ਪੱਖ ਨੂੰ ਕਾਗਜ਼ ਤੇ ਉਕੇਰਦਾ ਹੈ। ਸਮੱਸਿਆ ਉਸਦਾ ਕਾਰਣ ਤੇ ਹੱਲ ਵੀ ਦੱਸਦਾ ਹੈ। ਬਹੁਤੇ ਵਾਰੀ ਇਹ ਆਪਣੀ ਜਿੰਦਗੀ ਬਾਰੇ ਤੇ ਜੀਵਨ ਸ਼ੈਲੀ ਬਾਰੇ ਲਿਖਦਾ ਹੈ। ਆਪਣੇ ਨਿੱਜੀ ਅਕਸ ਨੂੰ ਪੇਸ਼ ਕਰਦਾ ਹੈ ਉਹ ਕਲਮ ਦੇ ਸ਼ਬਦ ਸਬਦ ਨਾਲ ਜੁੜਿਆ ਹੁੰਦਾ ਹੈ। ਇੱਥੇ ਲੇਖਕ ਦੀ ਕਰਨੀ ਤੇ ਕਹਿਣੀ ਇੱਕ ਹੁੰਦੀ ਹੈ। ਪਰ ਕਈ ਵਾਰ ਲੇਖਕ ਦੀ ਸੋਚ ਦੋਗਲੀ ਹੁੰਦੀ ਹੈ ਇਹ ਲਿਖਦਾ ਤਾਂ ਵਧੀਆ ਹੈ ਪਰ ਆਪਣੇ ਨਿੱਜੀ ਜੀਵਨ ਵਿੱਚ ਉਸਤੇ ਅਮਲ ਨਹੀਂ ਕਰਦਾ। ਓਥੇ ਉਹ ਕਲਮ ਦਾ ਸਿਪਾਹੀ ਨਹੀਂ ਕਲਮ ਦਾ ਚੋਰ ਹੁੰਦਾ ਹੈ। ਕਹਿੰਦਾ ਕੁਛ ਤੇ ਕਰਦਾ ਕੁੱਛ ਹੈ।
ਬਹੁਤੇ ਵਾਰੀ ਆਮ ਲੋਕਾਂ ਦੀ ਲੇਖਕਾਂ ਨੂੰ ਮਿਲਣ ਦੀ ਰੀਝ ਹੁੰਦੀ ਹੈ ਤੇ ਲੰਬਾ ਸਫ਼ਰ ਤਹਿ ਕਰਕੇ ਵੀ ਮਿਲਣ ਜਾਂਦੇ ਹਨ। ਕਿਉਂਕਿ ਇਹ ਲੇਖਕ ਆਪਣੇ ਜੀਵਨ ਵਿੱਚ ਓਹੀ ਹੁੰਦੇ ਹਨ ਜੋ ਉਹ ਲਿਖਦੇ ਹਨ। ਲੋਕ ਓਹਨਾ ਨੂੰ ਪੂਜਦੇ ਹਨ। ਪਰ ਦੋਹਰੇ ਚਰਿੱਤਰ ਵਾਲੇ ਲੇਖਕ ਦਾਰੂ ਦੀ ਘੁੱਟ ਲਈ ਲੋਕਾਂ ਦੀ ਚਾਪਲੂਸੀ ਕਰਦੇ ਨਜ਼ਰ ਆਉਂਦੇ ਹਨ। ਓਹਨਾ ਨੂੰ ਲੇਖਕ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਹ ਆਪਣੇ ਵਿਚਾਰ ਯ ਆਪਣੀ ਸੋਚ ਨਹੀਂ ਆਪਣੇ ਆਕਾਵਾਂ ਦੀ ਸੋਚ ਪਰੋਸਦੇ ਹਨ। ਲੇਖਕ ਸਾਧੂ ਬਿਰਤੀ ਦਾ ਉਹ ਸਖਸ਼ ਹੁੰਦਾ ਹੈ ਜੋ ਆਪਣੇ ਵਿਚਾਰਾਂ ਨਾਲ ਰੋਸ਼ਨੀ ਕਰਦਾ ਹੈ। ਬਾਕੀ ਸਮਾਜ ਨੂੰ ਹਨੇਰੇ ਵੱਲ ਧਕਣ ਵਾਲੇ ਵੀ ਬਹੁਤ ਹਨ।
ਊਂ ਗੱਲ ਆ ਇੱਕ।
#ਇੱਕ_ਦੋਸਤੀ_ਦਾ_ਕਿੱਸਾ ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *