ਸਾਡੀ ਇੱਕ ਮਾਸੀ ਹੁੰਦੀ ਸੀ। ਦਰਅਸਲ ਓਹ ਮੇਰੇ ਦੋਸਤ ਦੀ ਮਾਸੀ ਸੀ ਤੇ ਓਹ ਪਾਕਿਸਤਾਨ ਤੋਂ ਆਏ ਸਨ। ਇੱਕ ਦਿਨ ਗਰਮੀ ਦੀ ਤਿੱਖੜ ਦੁਪਿਹਰ ਨੂੰ ਜਦੋ ਬੱਤੀ ਗੁੱਲ ਸੀ ਤਾਂ ਓਹ ਹੱਥ ਵਾਲੀ ਪੱਖੀ ਝੱਲ ਝੱਲ ਕੇ ਅੱਕੀ ਪਈ ਸੀ ਤੇ ਨੀਂਦ ਵੀ ਨਹੀ ਸੀ ਆ ਰਹੀ।
ਕਹਿੰਦੀ “ਤੇ ਮੁੜ ਝਾਈ ਮੈ ਚੱਕੀ ਤੋਂ ਮਸਾਲਾ ਚਾ ਪਿਸਾ ਲਿਆਸਾ। ਘਰੇ ਨੀਂਦ ਤੇ ਆਂਦੀ ਕੋਨੀ।”
“ਤੇ ਮੁੜ ਭੈਣਾਂ ਬੱਤੀ ਤੇ ਗੁੱਲ ਹੈ ਤੇ ਚੱਕੀ ਕਿੱਦਾਂ ਚਲਸੀ।” ਮੇਰੇ ਦੋਸਤ ਦੀ ਦੂਜੀ ਮਾਸੀ ਨੇ ਆਖਿਆ।
“ਲੈ ਮੁੜ ਫ਼ੋਟ ਇਹ ਤੈ ਮੈ ਸੋਚਿਆ ਕਾਈ ਨਾ। ਡਿਮਾਗ ਜੂ ਕੰਮ ਨਾ ਕਰੇਂਦਾ ਏ ਮੇਰਾ।”
ਸਾਰੇ ਹੱਸ ਹੱਸ ਦੂਹਰੇ ਹੋ ਗਏ। ਮਾਸੀ ਚ ਬੁਢੇਪਾ ਤੇ ਭੋਲਾਪਨ ਨਜ਼ਰ ਆਉਂਦਾ ਸੀ।
#ਰਮੇਸ਼ਸੇਠੀਬਾਦਲ