ਸ਼ਾਂਤੀ -ਮੰਤਰ | shaanti mantar

ਔਰਤ ਜਦੋਂ ਵੀ ,ਖ਼ਾਸ ਕਰ ਪੇਕੇ ਘਰ ਦੇ ਕਿਸੇ ਜੀਅ ਵੱਲੋਂ ਅਣਗੌਲੀ ਕੀਤੀ ਗਈ ਹੋਵੇ ਤਾਂ ਉਹ ਬਹੁਤ ਟੁੱਟਦੀ ਆ ਕਿਉਂਕਿ ਉਥੋਂ ਉਸ ਨੂੰ ਕਦੇ ਵੀ ਦੁਰਕਾਰੇ ਜਾਣ ਦੀ ਆਸ ਨਹੀਂ ਹੁੰਦੀ ,,,ਉਸ ਸਥਿਤੀ ਵਿੱਚ ਉਸ ਨੂੰ ਸਭ ਤੋਂ ਵੱਧ ਨੇੜੇ ਆਪਣਾ ਪਤੀ ਹੀ ਲਗਦਾ ਆ ,,ਤੇ ਉਹ ਆਪਣੇ ਭਾਵਾਂ ਰਾਹੀਂ ਆਪਣੇ ਪਤੀ ਤੋਂ ਭਰੋਸੇ ਦੀ ਮੰਗ ਕਰਦੀ ਹੈ ,,,ਔਰਤ ਛੇਤੀ ਕੀਤੇ ਆਪਣੇ ਪੇਕੇ ਘਰ ਦੀ ਗੱਲ ਨਹੀਂ ਕਰਦੀਂ ਪਰ ਜੇਕਰ ਉਹ ਪੇਕਿਆਂ ਦੀ ਕੋਈ ਗੱਲ ਪਤੀ ਕੋਲ ਵਾਰ-ਵਾਰ ਕਰ ਰਹੀ ਆ ਤਾਂ ਸਮਝੋ ਉਹ ਇਸ ਮਾਮਲੇ ‘ਤੇ ਅੰਦਰੋਂ ਟੁੱਟੀ ਹੋਈ ਆ ,,,ਉਸ ਨੂੰ ਪਤਾ ਹੁੰਦਾ ਕਿ ਉਸ ਦਾ ਪਤੀ ਉਸ ਦਾ ਪਰਦਾ ਵੀ ਰੱਖੇਗਾ ,ਹੌਂਸਲਾ ਵੀ ਦੇਵੇਗਾ,,ਉਸ ਦੇ ਦੁੱਖ ਨੂੰ ਵੀ ਸਮਝੇਗਾ ਸੋ ਅਜਿਹੇ ਵਕਤ ਪਤੀ ਨੂੰ ਚਾਹੀਦਾ ਕਿ ਪਤਨੀ ਨੂੰ ਅਜਿਹੇ ਢੰਗ ਨਾਲ ਹੌਂਸਲਾ ਦੇਵੇ ,ਜਿਸ ਵਿੱਚ ਉਸਨੂੰ ਆਪਣੇ ਪੇਕਿਆਂ ਦੀ ਹੇਠੀ ਵੀ ਨਾ ਲੱਗੇ ਤੇ ਦਿਲ ਨੂੰ ਧਰਵਾਸ ਵੀ ਆ ਜਾਵੇ ।
ਔਰਤ ਆਪਣੇ ਮੂੰਹੋਂ ਪੇਕੇ ਘਰ ਦੀ ਲੱਖ ਬੁਰਾਈ ਕਰੇ ਪਰ ਓਹ ਆਪਣੇ ਪਤੀ ਦੇ ਮੂੰਹ ‘ਚੋਂ ਮਾਪਿਆਂ ਦੀ ਬੁਰਾਈ ਕਦੇ ਨਹੀਂ ਸੁਣ ਸਕਦੀ ,,,ਮਰਦ ਸਮਝਦਾ ਵੀ ਹੁੰਦਾ ਪਰ ਕਈ ਵਾਰ ਉਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ,,ਸਗੋਂ ਉਸਦਾ ਮਜ਼ਾਕ ਬਣਾਉਂਦਾ ਹੈ ਜੋ ਔਰਤ ਦੇ ਅੱਲੇ ਜਖਮਾਂ ‘ਤੇ ਲੂਣ ਦਾ ਕੰਮ ਕਰਦਾ ,,ਪਰ ਪਤੀ ਨੂੰ ਉਸ ਸਮੇਂ ਆਪਣੇ ਘਰ ਦੀ ਧੀ ਭੈਣ ਨੂੰ ਮੁੱਖ ਰੱਖ ਕੇ ਸੋਚਣਾ ਚਾਹੀਦਾ ਹੈ ਕਿ ਜੇ ਇਹ ਗੱਲ ਉਸ ਨਾਲ ਵਾਪਰੀ ਹੋਵੇ ,,,?? ਇਸ ਸੋਚ ਨਾਲ ਹੀ ਪਤੀ ਦਾ ਵਿਵੇਕ ਜਾਗ ਪਵੇਗਾ ,ਉਸਨੂੰ ਆਪਣੀ ਪਤਨੀ ਨਾਲ ਹਮਦਰਦੀ ਹੋਣ ਲੱਗੇਗੀ, ਉਹ ਉਸਦੇ ਪੇਕਿਆਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ,ਉਸਦੇ ਦੁੱਖ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰਦਾ ਕਹੇਗਾ ,, ,,,ਹੋ ਸਕਦਾ ਉਨ੍ਹਾਂ ਦੀ ਕੋਈ ਮਜ਼ਬੂਰੀ ਹੋਵੇ ,,,ਉਹ ਆਪਣੀ ਧੀ ਨੂੰ ਤਾਂ ਇਹ ਗੱਲ ਕਹਿ ਹੀ ਸਕਦੇ ਸੀ ,,,ਕਿਉਂਕਿ ਤੂੰ ਉਨ੍ਹਾਂ ਦੀ ਆਪਣੀ ਏਂ ,,,ਚੱਲ ਛੱਡ ,,,ਕੋਈ ਗੱਲ ਨੀ, ਆਪਣੇ ਘਰ ਕਿਸ ਚੀਜ਼ ਦਾ ਘਾਟਾ ,,ਜਦੋਂ ਮੈਂ ਤੇਰੇ ਨਾਲ ਆਂ ,,,ਫ਼ਿਕਰ ਨਾ ਕਰ ,,,
ਇਹ ਗੱਲ ਔਰਤ ਨੂੰ ਬਹੁਤ ਸਕੂਨ ਦਿੰਦੀ ਹੈ ,,ਏਨੇ ਨਾਲ ਹੀ ਪਤਨੀ ਦਾ ਗਮ ਬਹੁਤ ਘਟ ਜਾਂਦਾ ,,ਉਸ ਨੂੰ ਲੱਗਦਾ ਕਿ ਮੇਰਾ ਪਤੀ ਦੁਨੀਆਂ ਦਾ ਸਭ ਤੋਂ ਚੰਗਾ ਤੇ ਬਾਦਸ਼ਾਹ ਮਰਦ ਆ ,,,ਉਹ ਖੁਸ਼ੀ -ਖੁਸ਼ੀ ਉਦਾਸੀ ਭੁਲਾ ਕੇ ਘਰ ਦਾ ਕੰਮ ਕਰਨ ਲੱਗ ਜਾਵੇਗੀ ,, ਔਰਤ ਤੇ ਮਰਦ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ ,ਉਨ੍ਹਾਂ ਦੇ ਦੁੱਖ ,ਸੁਖ ਸਾਂਝੇ ਹੋਣੇ ਚਾਹੀਦੇ ਆ ,,ਔਰਤ ਬੜੀ ਕੋਮਲ ਭਾਵੀ ਹੁੰਦੀ ਹੈ ,,ਨਿੱਕਾ ਜਿਹਾ ਦੁੱਖ ਵੀ ਉਸ ਲਈ ਬਹੁਤ ਵੱਡਾ ਹੁੰਦਾ ਹੈ ਤੇ ਨਿੱਕੀ ਜਿੰਨ੍ਹੀ ਖੁਸ਼ੀ ਵੀ ਉਸ ਲਈ ਬਹੁਤ ਵੱਡੀ ਹੁੰਦੀ ਹੈ ,,,ਪੇਕਿਆਂ ਦਾ ਦੁੱਖ ਔਰਤ ਨੂੰ ਅੰਦਰੋ -ਅੰਦਰੀ ਘੁਣ ਵਾਂਗ ਖਾ ਜਾਂਦਾ ਹੈ ,,ਸਿਆਣੇ ਪਤੀ ਇਸ ਦੁੱਖ ਨੂੰ ਸਮਝ ਕੇ ,, ਪਤਨੀ ਨੂੰ ਪਿਆਰ ਭਰਿਆ ਹੌਂਸਲਾ ਦੇ ਕੇ ਆਪਣਾ ਘਰ ਬਚਾ ਲੈਂਦੇ ਨੇ ,,,, ,ਕਿਸੇ ਵੀ ਔਰਤ ਦੇ ਪੇਕੇ ਘਰ ਦੀ ਗੱਲ ਨੂੰ ਜਿਹੜਾ ਮਰਦ ਗੰਭੀਰ ਹੋ ਕੇ ਸੁਣਦਾ ਹੈ ਤੇ ਉਸਦੇ ਫ਼ਿਕਰ ਵਿੱਚ ਸ਼ਾਮਲ ਹੋ ਕੇ ਸਹੀ ਸਲਾਹ ਵੀ ਦਿੰਦਾ ਹੈ ਤਾਂ ਉਸ ਦਾ ਘਰ ਸਵਰਗ ਬਣਿਆ ਰਹਿੰਦਾ ਤੇ ਹਮੇਸ਼ਾ ਸੁਖੀ ਵਸਦਾ ਹੈ ,,,🙏
(ਅੰਮ੍ਰਿਤਾ ਸਰਾਂ) 5 ਅਗਸਤ,2023

One comment

Leave a Reply

Your email address will not be published. Required fields are marked *