ਰਾਤ ਦੇ ਬਚੀ ਰੋਟੀ ਅਤੇ ਚੌਲ ਸਾਮਣੇ ਬੰਨੀ ਤੇ ਰੱਖ ਦਿਆ ਕਰਦੀ..ਸੁਵੇਰੇ ਰੌਣਕ ਲੱਗ ਜਾਂਦੀ..ਚਿੜੀਆਂ ਕਾਂ ਤੋਤੇ ਗਾਲੜ ਆਰਾਮ ਨਾਲ ਖਾ ਰਹੇ ਹੁੰਦੇ..ਹਰੇਕ ਆਪਣਾ ਹਿੱਸਾ ਖਾਂਦਾ ਤੇ ਓਥੋਂ ਉੱਡ ਜਾਂਦਾ..ਇੱਕ ਵੇਰ ਤੜਕੇ ਦੀ ਫਲਾਈਟ ਸੀ..ਰਾਤੀ ਦੋ ਦਿੰਨਾ ਜੋਗਾ ਕਿੰਨਾ ਕੁਝ ਖਿਲਾਰ ਗਈ..ਸੁਵੇਰੇ ਉੱਠੀ ਤਾਂ ਗੋਡੇ ਗੋਡੇ ਬਰਫ ਪਈ..ਸਭ ਕੁਝ ਢੱਕਿਆ ਹੀ ਗਿਆ..ਪੰਖੇਰੂਆਂ ਦਾ ਫਿਕਰ ਹੋਇਆ..ਕਿੱਦਾਂ ਲੱਭਣਗੇ ਦੱਬਿਆ ਹੋਇਆ..ਖੈਰ ਦੋ ਦਿਨਾਂ ਬਾਅਦ ਮੁੜੀ..ਜਿਥੇ ਜਿਥੇ ਰਖਿਆ ਸੀ ਓਥੋਂ ਓਥੋਂ ਫਰੋਲ ਕੇ ਸਭ ਕੁਝ ਮੁਕਾ ਗਏ ਸਨ ਤੇ ਅੱਜ ਲਈ ਇੰਤਜਾਰ ਕਰਦੇ ਮੇਰੀ ਬਾਰੀ ਵੱਲ ਵੇਖੀ ਜਾ ਰਹੇ ਸਨ..ਉਸ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ..ਕਿੰਨਾ ਸਰਲ ਅਤੇ ਸਪਸ਼ਟ ਜੀਵਨ ਹੈ..ਇੱਕਠਾ ਤਾਂ ਜਰੂਰ ਕਰਦੇ ਹੋਣੇ ਪਰ ਆਪਣੇ ਢੰਗ ਤਰੀਕੇ ਹੋਣੇ..!
ਪੰਜਾਬੋਂ ਭਣੇਵੀਂ ਆਈ ਹੋਈ ਸੀ..ਪ੍ਰੇਸ਼ਾਨ ਮਾਸੀ ਜੋਬ ਨਹੀਂ ਮਿਲਦੀ..ਕੋਲ ਸੱਦ ਲਿਆ..ਇਹ ਨਜਾਰਾ ਵਿਖਾਇਆ ਤੇ ਆਖਿਆ ਮਿਲ ਜਾਂਦੀ ਏ ਬੱਸ ਪਰਤਾਂ ਹਟਾਉਣੀਆਂ ਪੈਂਦੀਆਂ..ਕੁਝ ਜਮੀਨ ਦੀ ਤਹਿ ਤੋਂ ਅਤੇ ਕੁਝ ਮਨ ਦੀਆਂ ਤਹਿਆਂ ਤੋਂ..!
ਹਰਪ੍ਰੀਤ ਸਿੰਘ ਜਵੰਦਾ