ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਨ ਬਠਿੰਡਵੀ ਜੀ ਦਾ ਜਨਮ ਦਿਨ ਹੈ। ਦੂਜੇ ਪਾਸੇ ਅੱਜ ਔਰਤਾਂ ਦਾ ਪ੍ਰਮੁੱਖ ਤਿਉਹਾਰ #ਕਰਵਾ_ਚੌਥ ਹੈ ਜਿਸ ਦਾ ਚੰਨ ਨਾਲ ਸਿੱਧਾ ਸਬੰਧ ਹੈ। ਚੰਨ ਬਠਿੰਦਵੀ ਇੱਕ ਕਵੀਆਂ ਵਰਗਾ ਨਾਮ ਹੈ। ਉਂਜ ਤਾਂ ਖੋਰੇ ਇਹਨਾਂ ਦਾ ਪੂਰਾ ਨਾਮ #ਅਤੁਲ_ਕੰਬੋਜ ਹੈ। ਪਰ ਜੋ ਚਾਂਦਨੀ ਇਸ ਚੰਨ ਵਿੱਚ ਹੈ ਉਹ ਅਤੁਲ ਵਿੱਚ ਨਹੀਂ। ਚੰਨ ਜੀ ਬਹੁਤ ਸੋਹਣੀ ਕਵਿਤਾ ਲਿਖਦੇ ਹਨ। ਲਿਖਦੇ ਨਹੀਂ, ਸੌਰੀ, ਕਵਿਤਾ ਤਾਂ ਇਹਨਾਂ ਦੇ ਅੰਦਰੋਂ ਨਿਕਲਦੀ ਹੈ। ਰੇਡੀਮੇਡ। ਇੱਕ ਦੋ ਤਿੰਨ ਨਹੀਂ ਸ਼ੈਕੜੇ ਕਵਿਤਾਵਾਂ ਲਿਖ ਚੁੱਕੇ ਹਨ। ਇਸ਼ਕ, ਮੋਹੱਬਤ, ਮਸ਼ੂਕ, ਬਿਰਹਾ, ਦਰਦ, ਤਨਹਾਈ ਇਹਨਾਂ ਦੀ ਕਵਿਤਾ ਦੇ ਮੁੱਖ ਵਿਸ਼ੇ ਹੁੰਦੇ ਹਨ। ਇਕੱਲਾ ਲਿਖਦੇ ਹੀ ਨਹੀਂ ਗਾਉਂਦੇ ਵੀ ਹਨ। ਬਹੁਤ ਸੁਰੀਲੀ ਆਵਾਜ਼ ਦੀ ਬਖਸ਼ਿਸ਼ ਹੋਈ ਹੈ ਇਹਨਾਂ ਨੂੰ। ਕਈ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਤੇ ਕਈ ਤਿਆਰ ਹਨ। ਇਹ ਵੀ ਬਹੁਤ ਸੋਹਣਾ ਇਤਫ਼ਾਕ ਹੈ ਕਿ ਕਰਵਾ ਚੌਥ ਵਾਲੇ ਦਿਨ ਇਹਨਾਂ ਦਾ ਜਨਮ ਦਿਨ ਹੈ।
ਕਵਿਤਾ ਲਿਖਣ ਦੀ ਚਿਣਗ ਕਿਥੋਂ ਤੇ ਕਿਵੇਂ ਲੱਗੀ ਇਹ ਤਾਂ ਨਹੀਂ ਪਤਾ। ਪਰ ਮੌਜੂਦਾ ਦੌਰ ਵਿੱਚ ਇਹਨਾਂ ਦੀ ਪ੍ਰੇਰਨਾ ਸਰੋਤ ਮੈਡਮ #ਮਨਦੀਪ ਹੈ। ਇਸ ਤੋਂ ਵੀ ਵੱਧ ਬੇਟੀ #ਇਬਾਦਤ ਵੀ ਇਹਨਾਂ ਨੂੰ ਬਹੁਤ ਹੱਲਾਸ਼ੇਰੀ ਦਿੰਦੀ ਹੈ। ਉਹ ਇਹਨਾਂ ਨੂੰ ਵਾਰਤਕ ਵੱਲ ਮੋੜਦੀ ਹੈ ਕਿਉਂਕਿ ਚੰਨ ਜੀ ਦੀ ਵਾਰਤਕ ਤੇ ਵੀ ਮਜਬੂਤ ਪਕੜ ਹੈ। ਬਾਪ ਬੇਟੀ ਦੇ ਕਿੱਸੇ ਵਾਰਤਾਲਾਪ ਬਹੁਤ ਵਧੀਆ ਹੁੰਦੀ ਹੈ।
ਜਨਮ ਦਿਨ ਦੀ ਵਧਾਈ ਦੇਣ ਦੇ ਨਾਲ ਨਾਲ ਇਹਨਾਂ ਦੀ ਕਲਮ ਨੂੰ ਵੀ ਸਲਾਮ ਕਰਦਾ ਹਾਂ।
ਇੱਕ ਗੱਲ ਹੋਰ ਇੱਕ ਕਵੀ ਹੋਣ ਦੇ ਨਾਲ ਨਾਲ ਇਹਨਾਂ ਦਾ ਗਲਬਾਤ ਕਰਨ ਦਾ ਤਰੀਕਾ ਤੇ ਸਲੀਕਾ ਵੀ ਲਾਜਵਾਬ ਹੈ। ਕੋਲੋਂ ਉੱਠਣ ਨੂੰ ਦਿਲ ਨਹੀਂ ਕਰਦਾ।
ਗੱਲਾਂ ਤਾਂ ਬਹੁਤ ਹਨ ਲਿਖਣ ਵਾਲੀਆਂ ਪਰ ਜਿਵੇਂ ਵਰਤ ਵਾਲੇ ਦਿਨ ਔਰਤਾਂ ਨੂੰ ਚੰਨ ਦੇ ਸੁਫ਼ਨੇ ਆਉਂਦੇ ਹਨ ਮੈਨੂੰ ਕੇਕ ਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
(ਅੱਜ ਇਹ ਵੀ ਨਹੀਂ ਪਤਾ ਕਿ ਅੱਜ ਚੰਨ ਪਟਿਆਲਵੀ ਹੈ ਯ ਮਾਨਸ਼ਾਹੀਆ)