ਸਵੇਰੇ ਗਿਆਰਾਂ ਵਜੇ ਦੇ ਨੋਇਡਾ ਲਈ ਨਿਕਲੇ ਅਜੇ ਅਸੀਂ ਹਿਸਾਰ ਹੀ ਟੱਪੇ ਸੀ ਕਿ ਕਿਸੇ ਵਿਦੇਸ਼ੀ ਜਿਹੇ ਨੰਬਰ ਤੋਂ ਕਾਲ ਆਈ। ਫੋਨ ਵਿਚਲਾ ਟਰੂ ਕਾਲਰ ਕਿਸੇ ਸੁਰਿੰਦਰ ਪਾਲ ਸਿੰਘ ਔਲਖ ਯੂ ਐਸ ਏ ਦਾ ਨਾਮ ਦੱਸ ਰਿਹਾ ਸੀ। ਰਸਮੀ ਹੈਲੋ ਤੋਂ ਬਾਦ ਕਾਲਰ ਨੇ ਦੱਸਿਆ ਕਿ ਮੈਂ Surinderpal S Aulakh ਤੁਹਾਡਾ ਫਬ ਦੋਸਤ ਬੋਲ ਰਿਹਾ ਹਾਂ। ਮੈਂ ਬੜੀ ਮੁਸ਼ਕਿਲ ਨਾਲ ਤੁਹਾਡਾ ਨੰਬਰ ਲਿਆ ਹੈ। ਅੱਜ ਕੱਲ੍ਹ ਮੈਂ ਡੱਬਵਾਲੀ ਹੀ ਹਾਂ ਤੇ ਤੁਹਾਨੂੰ ਮਿਲਣ ਦੀ ਦਿਲੀ ਤਾਂਘ ਹੈ। ਉਸ ਆਖਿਆ।
ਪਰ ਮੈਂ ਤੇ ਨੋਇਡਾ ਲਈ ਨਿਕਲ ਚੁੱਕਿਆ ਹਾਂ। ਮੇਰੇ ਚੇਹਰੇ ਤੇ ਆਈ ਮੁਸਕਰਾਹਟ ਗਾਇਬ ਹੋ ਗਈ।ਓਹਨਾ ਦੀ ਵੀ ਆਵਾਜ਼ ਬਦਲ ਗਈ। ਕੋਈ ਸੀਨੀਅਰ ਅਮਰੀਕਾ ਤੋਂ ਮਿਲਣ ਦੀ ਇੱਛਾ ਲੈ ਕੇ ਆਇਆ ਪਰ ਮਿਲਣ ਸੰਭਵ ਨਾ ਹੋ ਸਕਿਆ। ਔਲਖ ਜੀ ਨੇ ਮੇਰਾ ਨੰਬਰ Jaspal Dhandaal ਜੀ ਤੋਂ ਲਿਆ। ਉਹ ਮੇਰੇ ਫਬ ਦੋਸਤ ਅਤੇ ਡੱਬਵਾਲੀ ਦੇ ਮਿੰਨੀ ਬਾਬਾ ਰਾਮਦੇਵ ਯਾਨੀ Viyogi Hari Sharma Pareek ਦੇ ਸਹਿਪਾਠੀ ਰਹੇ ਹਨ। ਮੇਰੇ ਤੋਂ ਬਹੁਤ ਸੀਨੀਅਰ ਹਨ। ਪਿਛਲੇ ਪੰਜਾਹ ਸਾਲਾਂ ਤੋਂ ਡੱਬਵਾਲੀ ਦੀ ਮਿੱਟੀ ਦਾ ਮੋਹ ਦਿਲ ਵਿੱਚ ਰੱਖੀ ਬੈਠੇ ਹਨ। ਗੁਰੂ ਨਾਨਕ ਕਾਲਜ ਦੇ ਪੁਰਾਣੇ ਵਿਦਿਆਰਥੀ ਹੋਣ ਕਰਕੇ ਉਹਨਾਂ ਦੀਆਂ ਯਾਦਾਂ ਵਿਚ ਪ੍ਰਿੰਸੀਪਲ ਜਗਰੂਪ ਸਿੰਘ ਸਿੱਧੂ ਪ੍ਰੋ ਵਰਮਾ ਪ੍ਰੋ ਨੰਦ ਕਿਸ਼ੋਰ ਸ਼ਰਮਾ ਸਮਾਏ ਹੋਏ ਹਨ। ਸਾਬਕਾ ਪ੍ਰਿੰਸੀਪਲ Atma Ram Arora ਜੀ ਦੇ ਹਰ ਡੱਬਵਾਲੀ ਨਿਵਾਸੀ ਵਾਂਗੂ ਪ੍ਰਸ਼ੰਸ਼ਕ ਹਨ। ਸੱਠ ਸੱਤਰ ਅੱਸੀ ਦੇ ਦਹਾਕੇ ਦੀਆਂ ਯਾਦਾਂ ਦੀ ਪਿਟਾਰੀ ਹੈ ਸ੍ਰੀ ਸੁਰਿੰਦਰਪਾਲ ਜੀ ਕੋਲ ਹੈ। ਫੋਨ ਤੇ ਕੁਝ ਕ਼ੁ ਗੱਲਾਂ ਸਾਂਝੀਆਂ ਕੀਤੀਆਂ। ਸਾਡੀ ਵਾਰਤਾਲਾਪ ਵਿਚ ਪ੍ਰੋ ਅਜਮੇਰ ਸਿੰਘ ਜੀ ਦਾ ਜ਼ਿਕਰ ਵੀ ਆਇਆ। ਪਰ ਫੋਨ ਤੇ ਮਾਨਸਿਕ ਤ੍ਰਿਪਤੀ ਨਹੀਂ ਹੋਈ। ਓਹਨਾ ਦੀ ਅਮਰੀਕਾ ਵਾਪੀਸੀ ਤੋਂ ਪਹਿਲਾਂ ਇੱਕ ਵਾਰੀ ਰੂ ਬ ਰੂ ਹੋਣ ਦੀ ਕੋਸ਼ਿਸ਼ ਕਰਾਂਗੇ। ਦਿਲੀ ਤਾਂਘ ਨੂੰ ਦੇਖਦੇ ਹੋਏ ਰੱਬ ਵੀ ਕੋਈ ਵਸੀਲਾ ਬਣਾਉਂ ਚਾਹੇ ਇਹ ਮੇਲ ਨੋਇਡਾ ਹੋਵੇ ਯ ਦਿੱਲੀ ਦੇ ਕਿਸੇ ਹਵਾਈ ਅੱਡੇ ਤੇ।
ਅਮੀਨ।
#ਰਮੇਸ਼ਸੇਠੀਬਾਦਲ