ਕੱਲ ਦਿਵਾਲੀ ਸੀ। ਅਕਸਰ ਹੁੰਦਾ ਇਉਂ ਸੀ ਕਿ ਦਿਵਾਲੀ ਤੋ ਪਹਿਲਾਂ ਮੇਰੀ ਮਾਂ ਦੀਵੇ ਖਰੀਦ ਲੈਂਦੀ ਦੋਨਾਂ ਘਰਾਂ ਲਈ। ਫਿਰ ਸਨੇਹਾ ਭੇਜ ਦਿੰਦੀ ।
ਸਰੋਜ ਨੂੰ ਕਿਹ ਦਿਓ ਕਿ ਮੈ ਦੀਵੇ ਲੈ ਲਏ ਹਨ । ਬੱਤੀਆਂ ਵੱਟ ਕੇ ਭੇਜ ਦਿੰਦੀ। ਪਰ ਇਸ ਸਾਲ ਤੇ ਚੇਤਾ ਵੀ ਨਹੀ ਸੀ ਕੀ ਦੀਵੇ ਵੀ ਖਰੀਦਣੇ ਹਨ। ਸ਼ਾਮ ਨੂੰ ਬਜ਼ਾਰ ਗਏ ਤਾ ਦੀਵੇ ਵੇਖ ਕੇ ਯਾਦ ਆਇਆ। ਕਿੰਨੇ ਕ਼ੁ ਖਰੀਦੀਏ ? ਸਾਨੂੰ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ। ਫੇਰ ਮਾਂ ਯਾਦ ਆਈ। ਬਸ ਇੱਕ ਰਸਮ ਹੀ ਪੂਰੀ ਕਰਨੀ ਸੀ। ਖਰੀਦ ਲਏ ਦੋਨਾ ਘਰਾਂ ਵਾਸਤੇ। ਚਲੋ ਘੱਟੋ ਘੱਟ ਓਹਨਾ ਨੂੰ ਤਾਂ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਬੱਤੀਆਂ ਵੱਟ ਕੇ ਪੰਦਰਾ ਦੀਵੇ ਜਗਾ ਦਿੱਤੇ। ਜਲਦੀ ਹੀ ਓਹ ਬੁੱਝ ਗਏ। ਮਾਂ ਰੂਪੀ ਦੀਪਕ ਤਾਂ ਪਿਛਲੇ ਸਾਲ ਹੀ ਬੁਝ ਗਿਆ ਸੀ। ਬਸ ਅਸੀਂ ਜਲਦੀ ਸੋ ਗਏ। ਲੋਕਾਂ ਦੀਆਂ ਵਧਾਈਆਂ ਖੁਸ਼ੀਆਂ ਤੋਂ ਬੇਖਬਰ। ਖੁਸ਼ੀ ਦਾ ਨਾਮ ਦਿਵਾਲੀ ਹੈ ਤੇ ਜੇ ਮਨ ਵਿਚ ਖੁਸ਼ੀ ਨਾ ਹੋਵੇ ਤਾਂ ਕਾਹਦੀ ਦਿਵਾਲੀ। ਮਾਂ ਦੇ ਨਾਲ ਕਈ ਹੋਰ ਖੁਸ਼ੀਆਂ ਵੀ ਚਲੀਆਂ ਗਈਆਂ। ਪਹਿਲਾ ਹਰ ਦੀਵੇ ਦੀ ਲੋ ਚੋ ਮਾਂ ਦਾ ਹੱਸਦਾ ਚੇਹਰਾ ਨਜਰ ਆਓਂਦਾ ਸੀ। ਖੁਸ਼ੀ ਚਮਕਦੀ ਸੀ। ਹੁਣ। ਰੱਬਾ ਕਿਸੇ ਦੀ ਮਾਂ ਨਾ ਮਾਰੀ। ਉਂਜ ਭਾਵੇ ਸਾਰੇ ਮਾਰ ਦੇਵੀ।
#ਰਮੇਸ਼ਸੇਠੀਬਾਦਲ