ਤਿਉਹਾਰਾਂ ਦੇ ਦਿਨ ਚਲ ਰਹੇ ਨੇ ਦਿਵਾਲੀ ਵੀ ਬੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ। ਬਚਪਨ ਦੀਆਂ ਗਲਾਂ ਵੀ ਚੇਤੇ ਆ ਰਹੀਆਂ ਨੇ। ਘਰਾਂ ਦਾ ਲਿਪਣਾ ਪੋਚਣਾਂ ਸੁਰੂ ਹੋ ਜਾਣਾਂ। ਮਾਵਾਂ ਨੇ ਪਾਂਡੂ ਫੇਰਨਾਂ ਘਰਾਂ ਦੀ ਸਫਾਈ ਹੋ ਜਾਣੀ। ਮਿਠਿਆਈ ਲਡੂ ਮਠੀਆਂ ਪਕੌੜੇ ਆਦਿ ਘਰ ਹੀ ਬਣਨੇ। ਖੇਲ ਖਿਲਾਂ ਲਿਆਉਣੀਆਂ ਸਹਿਰ ਤੋਂ ਘਮਾਰਾਂ (ਪਰਜਾਪਤ) ਦੇ ਘਰੋਂ ਜਾਂ ਰਸਤੇ ਤੇ ਕਪੜਾ ਬਿਛਾ ਰਹੇ ਤੋਂ ਕੁਜੀਆਂ ਭਰ ਕੇ ਤੇਲ ਦੇ ਦੀਵੇ ਵਾਲ ਲੈਣੇ ਤੋਪੜੇ ਵਿੱਚ ਗੰਧਕ ਪਟਾਸ ਪਾਕੇ ਪਟਾਕੇ ਚਲਾ ਲੈਣੇ। ਦੀਵਾਲੀ ਮਨਾ ਹੋ
ਜਾਣੀ।
ਫਿਰ ਜਮਾਨੇ ਨੇ ਥੋੜ੍ਹੀ ਕਰਵਟ ਲਈ
ਘਰ ਪੱਕੇ ਹੋਗੇ ਲੋਕ ਕੂਚੀਆਂ ਸਫੈਦੀ ਚ ਰੰਗ ਪਾ ਕੇ ਘਰ ਨੂੰ ਚਮਕਾਉਣ ਲਗ ਗਏ ।ਮੋਮਬੱਤੀਆਂ ਨਾਲ ਦੀਪ ਮਾਲਾ ਨਾਲ ਸਰੋਂ ਦੇ ਤੇਲ ਵਾਲੇ ਦੀਵੇ। ਲਡੂ ਬਜਾਰ ਤੋਂ ਦੀਵਾਲੀ ਮਨਾ ਹੋ ਜਾਣ ਲੱਗੀ। ਛੋਟੇ ਦੁਕਾਨਦਾਰਾਂ ਨੇ ਸਰੋਂ ਦਾ ਤੇਲ ਮੋਮਬੱਤੀ ਤੇ ਘਮਾਰਾਂ ਨੇ ਦੀਵੇ ਕੁਜੀਆਂ ਵੇਚ ਕੇ ਖੁਸ ਹੋ ਜਾਣਾਂ।
ਸਾਰੇ ਖੁਸ ਸਨ।
ਹੁਣ ਦੀਵਾਲੀ ਤੇ ਹਜਾਰਾਂ ਰੁਪਿਆ ਸਫੈਦੀ ਤੇ ਖਰਚ,ਲਖਾਂ ਰੁਪਿਆ ਆਤਸਵਾਜੀ-ਪਟਾਕਿਆਂ ਤੇ ਖਰਚ ਹੁੰਦਾ ਇਕ ਦੂਜੇ ਘਰਾਂ ਮਿਠਾਈਆਂ ਚੁੱਕੀ ਜਾ ਅਗੇ ਕੋਈ ਖਾਂਦਾ ਨਹੀਂ। ਘਰ ਦੇ ਸੂਗਰ ਤੋਂ ਡਰਦੇ ਕੰਮ ਵਾਲੀ ਨੂੰ ਚੁਕਾਈ ਜਾ ਰਹੇ ਨੇ। ਘਮਾਰਾਂ ਦਾ ਰੁਜ਼ਗਾਰ ਖੁੱਸ ਗਿਆ। ਚਾਈਨਾ ਦੀਆਂ ਲਾਈਟਾਂ ਨੇ ਲੈ ਲਈ। ਕੀ -ਕੀ
ਦਸਾਂ ਅਮੀਰਾਂ ਦੇ ਪਟਾਕੇ ਫੂਕ ਗੰਦ ਪਿਆ ਹੁੰਦਾ ਉਸ ਕੂੜੇ ਚੋਂ ਦੂਜੇ ਦਿਨ ਝੁੱਗੀ ਚੌਪੜੀ ਵਾਲਿਆਂ ਦੇ ਬੱਚੇ ਪਟਾਕੇ ਅਨਚਲੇ ਲਭ ਰਹੇ ਹੁੰਦੇ ਨੇ ।
ਜਮਾਨਾ ਕਿੱਧਰ ਨੂੰ ਜਾ ਰਿਹਾ। ਕਿੱਥੇ ਜਾ ਕੇ ਰੁਕੇਗਾ ਕੋਈ ਸਮਝ ਨਹੀਂ।
ਰਬ ਖੈਰ ਕਰੇ ਜੀ।
ਸੁਖਦੀਪ ਸਿੰਘ ਨਿਆਂ ਸਹਿਰ
ਨੇੜੇ ਖਰੜ
ਰਹਾਇਸ ਐਚ ਐਮ 130 ਫੇਸ ਚਾਰ ਮੁਹਾਲੀ 9417193501