ਸਵੇਰੇ ਸਵੇਰੇ ਅਖਬਾਰ ਚੁੱਕੀ ਤਾਂ ਪਹਿਲੇ ਸਫ਼ੇ ਉੱਤੇ ਖਬਰ “ਇੱਕ ਮਾਂ ਨੇ ਅਪਣੇ ਪੁੱਤ ਨੂੰ ਗੋਲੀ ਮਾਰਕੇ ਅਪਣੇ ਭੀ ਗੋਲੀ ਮਾਰ ਲਈ।”ਉਤਸੁਕਤਾ ਵਸ ਬਹਿ ਕੇ ਮੈਂ ਖਬਰ ਨਾਲ ਛਪੀ ਮਾਂ ਪੁੱਤ ਦੀ ਫੋਟੋ ਦੇਖੀ ,ਔਰਤ ਕੁੱਝ ਜਾਣੀ ਪਹਿਚਾਨੀ ਲੱਗੀ। ਸਾਰੀ ਖਬਰ ਪੜੀ ਪਰ ਇਸ ਦੁਖਦਾਈ ਹਾਦਸੇ ਦੀ ਵਜ੍ਹਾ ਪਤਾ ਨਹੀਂ ਲੱਗੀ। ਬੱਸ ਇਹੋ ਪਤਾ ਲੱਗਿਆ ਕਿ ਔਰਤ ਦਿੱਲੀ ਰਹਿੰਦੀ ਸੀ ਤੇ ਉਸਦਾ ਪੁੱਤ ਮਹੇਸ਼ ਅਮਰੀਕਾ ਰਹਿੰਦਾ ਸੀ।ਛੇ ਸਾਲਾਂ ਬਾਅਦ ਮਿਲਣ ਆਇਆ ਸੀ।ਪੁਲਿਸ ਮੁਸਤੈਦੀ ਨਾਲ ਕੇਸ ਦੀ ਜਾਂਚ ਪੜਤਾਲ ਕਰਰਹੀ ਹੈ।
ਮੈਂ ਔਰਤ ਨੂੰ ਥੋੜਾ ਗੌਰ ਨਾਲ ਦੇਖਿਆ ,ਇਹ ਤਾਂ ਸੁਮਨ ਸੀ ਮੇਰੀ ਫੇਸਬੁਕ ਫਰੈਂਡ। ਮੇਰੀਆ ਕਹਾਣੀਆ ਪੜੵਦੀ ਸੀ ।ਕਹਾਣੀਆ ਦੀਆਂ ਤਾਰੀਫ਼ਾਂ ਕਰਦੇ ਕਰਦੇ ਕੁੱਝ ਜਿਆਦਾ ਖੁਲ ਗਈ।ਅਪਣੇ ਬਾਰੇ ਖੁਲ ਕੇ ਦੱਸਣ ਲੱਗੀ।
ਉਸਨੇ ਦੱਸਿਆ ਕਿ ਓਹ ਇੱਕ ਫੌਜੀ ਅਫ਼ਸਰ ਦੀ ਵਿਧਵਾ ਹੈ।ਬੇਟਾ ਅਮਰੀਕਾ ਗਿਆ ਹੋਇਆ ਹੈ। ਉਹ ਵੀ ਅਮਰੀਕਾ ਦਾ ਚੱਕਰ ਲਾ ਕੇ ਆਈ ਸੀ। ਅਮਰੀਕਾ ਵਿੱਚ ਜਿਆਦਾ ਉਮਰ ਦੀਆਂ ਅਧਖੜ ਔਰਤਾਂ ਦੇ ਬਾਰੇ ਦੱਸਣ ਲੱਗੀ। ਮੈਂ ਕਿਹਾ ਮੇਰੀ ਇਨ੍ਹਾਂ ਗੱਲਾ ਵਿੱਚ ਕੋਈ ਦਿਲਚਸਪੀ ਨਹੀਂ ।ਕਹਿੰਦੀ ਤੁਸੀਂ ਅਪਣੇ ਸਾਰੇ ਫਰਜ ਪੂਰੇ ਕਰ ਲਏ ਹਨ ਹੁਣ ਜਰਾ ਖੁਲ ਕੇ ਜਿੰਦਗੀ ਦਾ ਆਨੰਦ ਮਾਨਣਾ ਸਿਖੋ।ਮੈਂ ਕਿਹਾ ਕਿ ਮੇਰਾ ਅਪਣੇ ਪਰਿਵਾਰ ਵਿੱਚ ਸੋਹਣਾ ਵਕਤ ਬੀਤਦਾ ਹੈ ਤੇ ਮੈਂ ਅਪਣਾ ਸਾਹਿਤ ਦਾ ਸ਼ੌਕ ਵੀ ਪੂਰਾ ਕਰਦੀ ਹਾਂ। ਕਹਿੰਦੀ ਮੈਂ ਤੁਹਾਨੂੰ ਮੈਟਰ ਦਿਆ ਕਰਾਂਗੀ ,ਤੁਸੀਂ ਕੁੱਝ ਹੌਟ ਹੌਟ ਕਹਾਣੀਆਂ ਬਣਾ ਕੇ ਲਿਖਣਾ। ਮੈਂ ਕਿਹਾ ਨਹੀਂ ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ। ਫਿਰ ਉਸਨੇ ਇੱਕ ਦੋ ਅਸ਼ਲੀਲ ਵੀਡੀਓ ਭੇਜੀਆਂ। ਮੈਂਨੂੰ ਬਹੁਤ ਗੁੱਸਾ ਆਇਆ ਤੇ ਮੈਂ ਡਿਲੀਟ ਕਰ ਦਿੱਤੀਆਂ। ਉਸਨੂੰ ਬੁਰੀ ਤਰ੍ਹਾਂ ਡਾਂਟਿਆ ਕਿ ਦੁਬਾਰਾ ਇਹੋ ਜਿਹੀਆਂ ਵੀਡੀਓ ਨਹੀਂ ਭੇਜਣੀਆਂ। ਕਹਿੰਦੀ ਤੁਸੀਂ ਐਵੇਂ ਜਿੰਦਗੀ ਗੰਵਾ ਰਹੇ ਹੋ।ਅਮਰੀਕਾ ਹੀ ਨਹੀਂ ਇੱਥੇ ਦਿੱਲੀ, ਲੁਧਿਆਣਾ ਤੇ ਤੁਹਾਡੇ ਅਪਣੇ ਜੰਲਧਰ ਵਿੱਚ ਭੀ ਅਜਿਹੇ ਅਡਲਟ ਗਰੁੱਪ ਬਣੇ ਹੋਏ ਹਨ,ਤੁਸੀਂ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਵੱਸਦੇ ਹੋ।ਮੈਂ ਤੁਹਾਨੂੰ ਅਪਣੇ ਰੰਗ ਵਿੱਚ ਰੰਗ ਕੇ ਰਹਾਂਗੀ। ਮੇਰੀ ਤਾਂ ਗਈ ਖਾਨਿਂੳਂ।ਮੈਂ ਆਬ ਦੇਖਿਆ ਨਾ ਤਾਬ, ਫਟਾਫਟ ਉਸਨੂੰ ਬਲੌਕ ਕੀਤਾ।
ਕੋਈ ਚਾਰ ਪੰਜ ਮਹੀਨੇ ਬਾਦ ਅਖਬਾਰ ਵਿੱਚ ਫੋਟੋ ਦੇਖੀ ਤਾਂ ਇਹ ਸਭ ਯਾਦ ਆ ਗਿਆ। ਸ਼ੁਕਰ ਕਰੀਂ ਜਾਂਵਾ ,ਰੱਬਾ ਬਚਾ ਲਿਆ ਮੈਨੂੰ, ਪਤਾ ਨਹੀਂ ਕਿਹੜੇ ਰਫੜ ਵਿੱਚ ਫਸਨਾ ਸੀ।
ਦੋ ਤਿੰਨ ਦਿਨ ਬਾਅਦ ਖਬਰ ਛਪੀ । ਪੁਲਿਸ ਨੂੰ ਇਸ ਔਰਤ ਦੇ ਘਰੋਂ ਇੱਕ ਡਾਇਰੀ ਮਿਲੀ। ਇਹ ਇੱਕ ਗਰੁੱਪ ਦੀ ਮੈਬਰ ਸੀ।ਇਹ ਗਰੁੱਪ ਜਿਗਾਲੋ ਕਹੇ ਜਾਂਦੇ ਲੜਕੇ ਅਤੇ ਅੱਧਖੜ ਔਰਤਾਂ ਦਾ ਬਣਿਆ ਹੋਇਆ ਸੀ ।ਜਿਥੋਂ ਜਿਗਾਲੋ ਲੜਕੇ ਦੀ ਫੋਟੋ ਪਸੰਦ ਕਰਕੇ ਔਰਤਾਂ ਪਲੈਨ ਕਰਕੇ ਅਪਣੀ ਮਰਜੀ ਦੀ ਜਗ੍ਹਾ ਤੇ ਬੁਲਾ ਲੈਂਦੀਆਂ ਤੇ ਅਪਣੀ ਇੱਛਾ ਪੂਰਤੀ ਕਰਦੀਆਂ, ਪਹਿਲਾਂ ਤੋਂ ਹੀ ਫਿਕਸ ਕੀਤੇ ਹੋਏ ਪੈਸੇ ਦੇ ਦਿੰਦਿਆ।
ਬੜਾ ਸੀਕਰਿਟ ਪਰ ਭਰੋਸੇ ਵਾਲਾ ਚੱਕਰ ਚਲਦਾ ਰਹਿੰਦਾ। ਇਸਦਾ ਪੁੱਤ ਮਹੇਸ਼ ਅਮਰੀਕਾ ਤੋਂ ਚਾਂਈ ਚਾਂਈ ਬਿਨਾ ਦੱਸੇ ਮਾਂ ਨੂੰ ਸਰਪਰਾਈਜ਼ ਦੇਣ ਲਈ ਜਹਾਜ਼ੇ ਚੜ ਗਿਆ। ਹਵਾਈ ਅੱਡੇ ਤੇ ਉਤਰ ਕੇ ਕੁੱਝ ਖਾਣਪੀਣ ਲਈ ਬੈਠਿਆਂ ਤਾਂ ਇੱਕ ਲੜਕਾ ਜੋ ਬਹੁਤ ਸਮਾਰਟ ਮਾਡਰਨ ਜਿਹਾ ਸੀ ,ਉਸਦੇ ਨਾਲ ਦੋਸਤੀ ਕਰਨ ਲੱਗਿਆ। ਊਹ ਬਹੁਤ ਖੁਸ਼ ਮੂਡ ਵਿੱਚ ਸੀ ,ਸੋ ਗੱਲੀ ਪੈ ਗਿਆ। ਸਮਾਰਟ ਤਾਂ ਮਹੇਸ਼ ਵੀ ਬਹੁਤ ਸੀ।ਉਸ ਨਵੇਂ ਮੁੰਡੇ ਨੇ ਇਸ ਨੂੰ ਜਿਗਾਲੋ ਵਾਰੇ ਦੱਸਿਆ। ਉਸਨੇ ਇਹ ਵੀ ਦੱਸਿਆ ਕਿ ੳਸਦਾ ਨਾਂ ਨਰੇਸ਼ ਹੈ, ਅੱਜ ਉਸਦੀ ਬੁਕਿੰਗ ਹੈ ।20000/=ਰਾਤ ਦੇ ਸਿਰਫ ਦੋ ਘੰਟੇ।ਸਾਰੀ ਸਕੀਮ ਦੱਸੀ ਤਾਂ ਕਿ ਨਵਾਂ ਮੈਂਬਰ ਮਿਲ ਜਾਵੇ।ਨਾਲੇ ਸੁਆਦ ਲੈ ਲੈ ਕੇ ਪੁਰਾਣੀਆਂ ਕਹਾਣੀਆਂ ਦੱਸੀਆਂ। ਨਰੇਸ਼ ਨੇ ਅੱਜ ਦੀ ਬੁਕਿੰਗ ਵਾਲੀ ਫੋਟੋ ਵੀ ਦਿਖਾਈ। ਮਹੇਸ਼ ਪਹਿਲਾਂ ਤਾਂ ਤਰਵਕ ਗਿਆ ਫਿਰ ਸੰਭਲ ਗਿਆ। ਕਹਿੰਦਾ ਯਾਰ ਤੂੰ ਮੈਥੋਂ 50000/=ਹੁਣੇ ਲੈ ਤੇ ਇਹ ਬੁਕਿੰਗ ਮੈਨੂੰ ਦੇ ਦੇ।ਨਰੇਸ਼ ਨੇ ਪਹਿਲਾਂ ਨਾਂ ਨੁਕਰ ਕੀਤੀ ,ਕਿਉਂਕਿ ਇਹ ਉਨ੍ਹਾਂ ਦੇ ਗਰੁੱਪ ਦੇ ਅਸੂਲਾਂ ਵਿਰੁਧ ਸੀ,ਪਰ ਫਿਰ ਲਾਲਚ ਵਿੱਚ ਆ ਗਿਆ ।ਨਰੇਸ਼ ਨੇ ਮਹੇਸ਼ ਨੂੰ ਸਾਰਾ ਕੁੱਝ ਸਮੱਝਾ ਦਿੱਤਾ ਤੇ ਬੁਕਿੰਗ ਵਾਲੀ ਲੋਕੇਸ਼ਨ ਲਈ ਬੁੱਕ ਕੀਤੀ ਹੋਈ ਟੈਕਸੀ ਵਿੱਚ ਉਸਨੂੰ ਬਿਠਾ ਦਿੱਤਾ। ਗੁੱਸੇ ਨਾਲ ਭਰਿਆ ਹੋਇਆ ਮਹੇਸ਼ ਘਰ ਪਹੁੰਚਿਆ, ਗੇਟ ਖੁੱਲਾ ਸੀ ।ਬੈਡਰੂਮ ਦਾ ਦਰਵਾਜ਼ਾ ਖੁੱਲਾ ਸੀ।ਕਮਰੇ ਵਿਚੋਂ ਹਲਕਾ ਹਲਕਾ ਸੰਗੀਤ ਸੁਣਾਈ ਦੇ ਰਿਹਾ ਸੀ ।ਮਾਦਕ ਜਿਹੀ ਖੁਸ਼ਬੂ ਆਰਹੀ ਸੀ।ਮਹੇਸ਼ ਦੇ ਅੰਦਰ ਵੜਦਿਆਂ ਹੀ ਸੁਮਨ ਨੇ ਰੁਮਾਂਸ ਭਰੀ ਅਵਾਜ਼ ਵਿੱਚ ਕਿਹਾ, ਆਓ ਨਰੇਸ਼ ਆਜਾਓ ਤੇ ਮਦਹੋਸ਼ੀ ਵਿੱਚ ਮਹੇਸ਼ ਨੂੰ ਬਾਹੋਂ ਫੜ ਕੇ ਖਿੱਚ ਲਿਆ।
ਮਹੇਸ਼ ਨੇ ਮਾਂ ਨੂੰ ਧੱਕਾ ਮਾਰਿਆ ਤੇ ਪੁੱਛਿਆ ਇਹ ਨਰੇਸ਼ ਕੌਣ ਹੈ।ਮੇਰੇ ਭੇਜੇ ਹੋਏ ਪੈਸੇ ਇੰਝ ਉਜਾੜਦੀ ਰਹੀ। ਮਹੇਸ਼ ਨੂੰ ਦੇਖ ਕੇ ਸੁਮਨ ਦਾ ਦਿਮਾਗ ਘੁੰਮਿਆ ਤੇ ਬੋਲੀ ਮੇਰੀ ਜਾਸੂਸੀ ਕਰਦਾ ? ਉਸਨੇ ਫੌਜੀ ਦੀ ਬੰਦੂਕ ਜੋ ਉਹ ਸ਼ੋਕੀਆ ਭਰ ਕੇ ਰਖਦੀ ਸੀ ,ਚੁੱਕੀ ,ਜਦ ਤੱਕ ਮਹੇਸ਼ ਸੰਭਲਦਾ,ਉਸ ਦੇ ਸੀਨੇ ਵਿੱਚ ਗੋਲੀ ਮਾਰ ਦਿੱਤੀ ।ਮਹੇਸ਼ ਨੂੰ ਜਮੀਨ ਤੇ ਡਿੱਗਿਆ ਦੇਖ ਸੁਮਨ ਦੀ ਚੀਖ ਨਿਕਲ ਗਈ ਕਹਿੰਦੀ, ਮੇਰੇ ਪੁਤਰਾ ਇਹ ਕੀ ਹੋ ਗਿਆ, ਹੁਣ ਮੈਂ ਜੀ ਕੇ ਕੀ ਕਰਨਾ ਤੇ ਉਸਨੇ ਅਪਣੇ ਸਿਰ ਵਿੱਚ ਭੀ ਗੋਲੀ ਮਾਰ ਲਈ।
ਗੋਲੀਆਂ ਦੀ ਅਵਾਜ਼ ਸੁਣ ਕੇ ਲੋਕ ਇਕਠੇ ਹੋ ਗਏ ਤੇ ਪੁਲਿਸ ਪਹੁੰਚ ਗਈ।ਘਰ ਵਿਚੋਂ ਮਿਲੀ ਡਾਇਰੀ ਰਾਹੀਂ
ਨਰੇਸ਼ ਵੀ ਫੜਿਆ ਗਿਆ, ਜਿਸ ਤੋਂ ਪੁਲਿਸ ਨੇ ਲੋੜੀਂਦੀ ਜਾਨਕਾਰੀ ਹਾਸਿਲ ਕੀਤੀ।
ਮਾੜੀ ਸੋਚ ਦੇ ਮਾੜੇ ਕੰਮ।
*****************
ਬਲਰਾਜ ਚੰਦੇਲ ਜੰਲਧਰ ।