ਜਿੰਦਗੀ ਚ ਆਏ ਦੁੱਖ ਹਮੇਸ਼ਾ ਫੋੜੇ ਵਰਗੇ ਹੁੰਦੇ ਹਨ। ਤੇ ਉਸ ਫੋੜੇ ਤੇ ਸਮੇ ਦਾ ਖਰੀਂਡ ਹੋਲੀ ਹੋਲੀ ਆਉਂਦਾ ਹੈ। ਇਹ ਖਰੀੰਡ ਉਪਰੋਂ ਕਾਲਾ ਹੁੰਦਾ ਹੈ ਤੇ ਅੰਦਰ ਜ਼ਖਮ ਅਜੇ ਅੱਲਾ ਹੁੰਦਾ ਹੈ ਤੇ ਜਦੋਂ ਜ਼ਖਮ ਪੂਰੀ ਤਰਾਂ ਠੀਕ ਹੋ ਜਾਂਦਾ ਹੈ ਤਾਂ ਖਰੀੰਡ ਆਪਣੇ ਆਪ ਉਤਰ ਜਾਂਦਾ ਹੈ। ਪਰ ਅੱਲੇ ਜਖਮ ਦੇ ਖਰੀੰਡ ਨੂੰ ਕੁਰੇਦਨ ਦਾ ਵੀ ਮਜ਼ਾ ਵੱਖਰਾ ਹੀ ਹੁੰਦਾ ਹੈ। ਪਤਾ ਨਹੀ ਕਿਉਂ ਹਰ ਆਦਮੀ ਕੱਚੇ ਖਰੀੰਡ ਨੂੰ ਕਿਓਂ ਪੱਟ ਦਿੰਦਾ ਹੈ। ਖਰੀਂਡ ਪੱਟਣ ਤੇ ਕਈ ਵਾਰ ਖੂਨ ਵੀ ਨਿੱਕਲ ਆਉਂਦਾ ਹੈ। ਪਰ ਲੋਕ ਖਰੀਂਡ ਪੱਟਣੋਂ ਨਹੀਂ ਹੱਟਦੇ। ਬਹੁਤੇ ਲੋਕ ਬਾਰ ਬਾਰ ਆਕੇ ਤੁਹਾਡੇ ਜਖਮਾਂ ਨੂੰ ਕੁਰੇਦ ਦੇ ਹਨ। ਇਸ ਨਾਲ ਜ਼ਖਮ ਮੁੜ ਹਰੇ ਹੋ ਜਾਂਦੇ ਹਨ। ਲੋਕਾਂ ਨੂੰ ਦੂਸਰਿਆਂ ਦੇ ਦੁੱਖਾਂ ਦੇ ਜਖਮਾਂ ਨੂੰ ਕੁਰੇਦਨ ਦਾ ਸ਼ੋਂਕ ਹੁੰਦਾ ਹੈ। ਆਓ ਜਖਮਾਂ ਤੇ ਦੁੱਖਾਂ ਤੇ ਸਮੇ ਦਾ ਖਰੀਂਡ ਆਉਣ ਦਾ ਇੰਤਜ਼ਾਰ ਕਰੀਏ। ਤੇ ਜਦੋ ਦੁੱਖ ਦੇ ਜ਼ਖਮ ਸੁੱਕ ਜਾਣਗੇ ਤਾਂ ਇਹ ਖਰੀਂਡ ਆਪਣੇ ਆਪ ਉਤਰ ਜਾਣਗੇ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ