ਸਾਡੇ ਨੰਦ ਰਾਮ ਨਾ ਦਾ ਇੱਕ ਡਰਾਈਵਰ ਹੁੰਦਾ ਸੀ।ਓਦੋਂ ਘਰ ਦਾ ਕੋਈ ਹੋਰ ਜੀਅ ਕਾਰ ਚਲਾਉਣ ਨਹੀਂ ਸੀ ਜਾਣਦਾ। ਸੋ ਬਾਹਰ ਉਹ ਹੀ ਜਾਂਦਾ ਸਾਡੇ ਨਾਲ । ਅਸੀਂ ਸੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਾਂ।ਭਾਵੇਂ ਉਹ ਸਭ ਕੁਝ ਛਕ ਲੈਂਦਾ ਸੀ। ਪਰ ਸਾਨੂੰ ਸ਼ਾਕਾਹਾਰੀ ਯਾਨੀ ਵੈਸ਼ਨੂੰ ਖਾਣਾ ਖਿਵਾਉਣ ਲਈ ਗੱਡੀ ਵੈਸ਼ਨੂੰ ਢਾਬੇ ਤੇ ਹੀ ਰੋਕਦਾ। ਜਾਣ ਸਾਰ ਓਹ ਵੈਸ਼ਨੂੰ ਢਾਬੇ ਦੇ ਕਾਊਂਟਰ ਤੇ ਜਾਕੇ ਦੋ ਅੰਡਿਆ ਦੀ ਭੁਰਜੀ ਦਾ ਆਰਡਰ ਦਿੰਦਾ। ਤਾਂਕਿ ਢਾਬੇ ਦੇ ਨਾਮ ਨਾਲ ਲਿਖੇ ਵੈਸ਼ਨੂੰ ਸ਼ਬਦ ਦੀ ਤਸੱਲੀ ਹੋ ਸਕੇ। ਜਿਥੇ ਉਹ ਭੁਰਜੀ ਬਣਾਉਣ ਲਈ ਤਿਆਰ ਹੋ ਜਾਂਦੇ ਓਥੋਂ ਉਹ ਗੱਡੀ ਅੱਗੇ ਤੋਰ ਲੈਂਦਾ। ਪਰ ਅਜਿਹਾ ਘੱਟ ਹੀ ਹੁੰਦਾ ਵੈਸ਼ਨੂੰ ਮਤਲਬ ਸੁੱਧ ਸ਼ਾਕਾਹਾਰੀ। ਇੱਕ ਦੋ ਵਾਰੀ ਸਾਨੂੰ ਉਸਦਾ ਸਾਡੇ ਤੋਂ ਪਹਿਲਾਂ ਜਾ ਕੇ ਅੰਡਿਆ ਦੀ ਭੁਰਜੀ ਦਾ ਆਰਡਰ ਦੇਣਾ ਚੰਗਾ ਨਾ ਲੱਗਿਆ ਪਰ ਜਦੋਂ ਉਸਨੇ ਵੈਸ਼ਨੂੰ ਵਾਲੀ ਗੱਲ ਦੱਸੀ ਤਾਂ ਖੁਸ਼ੀ ਹੋਈ ਕਿ ਵੈਸ਼ਨੂੰ ਲਿਖੇ ਢਾਬਿਆਂ ਤੇ ਵੀ ਨੋਨ ਵੇਜ ਵਗੈਰਾ ਮਿਲਦੇ ਹਨ। ਕਿਉਂਕਿ ਡਰਾਈਵਰ ਸਦਾ ਸਫ਼ਰ ਵਿੱਚ ਹੁੰਦੇ ਹਨ ਉਹਨਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਹੁੰਦਾ ਹੈ। ਉਹ ਇਸ ਤਰਾਂ ਦੇ ਢਾਬਿਆਂ ਦੀ ਰਗ ਰਗ ਤੋਂ ਵਾਕਿਫ ਹੁੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।