ਅੱਜ ਤੋਂ ਮੈਂ ਲਗਭਗ ਛੇ ਸਾਲ ਪਹਿਲਾਂ ਇੱਕ ਚਮੜੀ ਦੇ ਭਿਆਨਕ ਰੋਗ ਦਾ ਸ਼ਿਕਾਰ ਹੋ ਗਿਆ ਸੀ ਉਸ ਸਮੇਂ ਮੇਰੀ ਉਮਰ ਛੱਬੀ ਸਾਲ ਤੇ ਮੈਂ ਐੱਮ ਏ ਪਾਸ ਕਰਕੇ ਬੱਚਿਆਂ ਨੂੰ ਆਪਣੇ ਨਾਨਕੇ ਘਰ ਟਿਊਸਨ ਪੜਾਇਆ ਕਰਦਾ ਸੀ | ਮੈਂ ਜਦੋਂ ਟਿਊਸਨ ਨਾ ਪੜਾਉਣਾ ਹੁੰਦਾ ਸੀ ਉਦੋਂ ਨਿਰਵਸਤਰ ਹੋ ਕਿ ਚਮੜੀ ਨੂੰ ਠੀਕ ਕਰਨ ਦਾ ਯਤਨ ਕਰਦਾ ਸੀ | ਰੋਗ ਕੁਝ ਇਸ ਪ੍ਰਕਾਰ ਦਾ ਸੀ ਕਿ ਪਹਿਲਾਂ ਇੱਕ ਫਿਨਸੀ ਹੋਣੀ ਫਿਰ ਉਸੇ ਫਿਨਸੀ ਤੋਂ ਰਾਊਡ ਬਣਦਾ ਜਾਣਾ ਇਸੇ ਤਰਾਂ ਲਗਭਗ 75% ਸਰੀਰ ਉਸੇ ਰੋਗ ਦੀ ਆੜ ਵਿਚ ਆ ਗਿਆ ਸੀ | ਮੈਂ ਦੇਸੀ ਅੰਗਰੇਜੀ ਸਰਕਾਰੀ ਹਸਪਤਾਲਾਂ ਚੋਂ ਬੜੀ ਦਵਾਈ ਖਾਧੀ ਪਰ ਉਨਾਂ ਚਿਰ ਥੋੜਾ ਠੀਕ ਰਹਿੰਦਾ ਜਿੰਨਾਂ ਚਿਰ ਦਵਾਈ ਖਾਧਾਂ ਬਾਦ ਵਿੱਚ ਫੇਰ ਉਹੀ ਹਾਲ ਹੋ ਜਾਂਦਾ | ਕਹਿੰਦੇ ਨੇ ਕੋਈ ਬਿਮਾਰੀ ਜਿਆਦਾ ਸਮਾਂ ਰਹੇ ਬੰਦਾ ਅਨੇਕਾਂ ਯਤਨ ਕਰੇ ਪਰ ਫੇਰ ਵੀ ਠੀਕ ਨਾ ਹੋਵੇ ਤਾਂ ਬਿਮਾਰੀ ਸਿੱਧਾ ਬੰਦੇ ਦੇ ਦਿਮਾਗ ਤੇ ਅਸਰ ਕਰਦੀ ਹੈ ਉਹ ਹੀ ਮੇਰੇ ਨਾਲ ਹੋਇਆ ਮੈਂ ਬਿਮਾਰੀ ਤੋਂ ਅੱਕ ਕਿ ਕਈ ਬਾਰੀ ਜਿੰਦਗੀ ਸਮਾਪਤ ਕਰਨੀ ਚਾਹੀ ਪਰ ਇੰਜ ਨਹੀ ਹੋਇਆ ਕਿਉਂਕਿ ਮੈਂ ਉਨਾਂ ਦਿਨਾਂ ਵਿੱਚ ਸਿੱਖ ਇਤਿਹਾਸ ਪੜਦਾ ਸੁਣਦਾ ਸੀ ਜਿਸ ਕਰਕੇ ਇੱਕ ਗੱਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਰ ਬਾਰ ਇੱਕ ਗੱਲ ਕੁਝ ਵੀ ਗਲਤ ਕਰਨ ਤੋਂ ਰੋਕਦੀ ਸੀ ਗੱਲ ਸੀ ਕਿ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਪੂਰਾ ਪਰਿਵਾਰ ਬਾਰ ਕਿ ਵੀ ਸਾਡੀ ਸੁੱਖ ਸਾਤੀ ਮੰਗਦਾ ਰਿਹਾ ਤੇ ਮੈਂ ਇੰਨੀ ਕੁ ਬਿਮਾਰੀ ਤੋਂ ਆਪਣੀ ਜਿੰਦਗੀ ਸਮਾਪਤ ਕਰ ਦਿਆ ,ਸੋ ਇੰਝ ਨਹੀ ਹੋਇਆ |
ਮੈਂ ਫੇਸਬੁੱਕ ਨਾਲ ਲਗਭਗ ਬਾਰਵੀਂ ਜਮਾਤ ਤੋਂ ਹੀ ਜੁੜ ਗਿਆ ਸੀ | ਇੰਨੀ ਦਿਨੀ ਮੇਰੀ ਫਿਕਰ ਕਰਨ ਵਾਲੇ ਮੇਰੇ ਵਿਦੇਸ ਵਸਦੇ ਮਿੱਤਰ ਨੇ ਸਲਾਹ ਦਿੱਤੀ ਕਿ ਮੈਂ ਇੱਕ ਕਿਤਾਬ ਭੇਜ ਰਿਹਾ ਉਹ ਜਰੂਰ ਪੜ| ਮੈਂ ਉਹ ਕਿਤਾਬ ਜਿਸਦਾ ਨਾਮ ਹੈ “ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ” ਪੜੀ ਮੈਨੂੰ ਉਸ ਕਿਤਾਬ ਨੇ ਬਹੁਤਾ ਹੀ ਬਦਲ ਕਿ ਰੱਖ ਦਿੱਤਾ | ਮੈਂ ਜਦੋਂ ਇਸ ਬਿਮਾਰੀ ਤੋਂ ਠੀਕ ਹੋਇਆ ਉਸ ਆਖਰੀ ਡਾਕਟਰ ਦੀ ਦਵਾਈ ਵੀ ਮਹਿੰਗੀ ਸੀ ਪਰ ਲਾਹੇਬੰਦ ਸੀ ਮੈਂ ਕਿਤਾਬ ਪੜਨੀ ਵੀ ਜਾਰੀ ਰੱਖੀ ਤੇ ਦਵਾਈ ਵੀ ਖਾਧਾਂ ਰਿਹਾ | ਕਿਤਾਬ ਦੇ ਮੁੱਖ ਬਚਨ ਇਹੀ ਸੀ ਕਿ ਜੋ ਤੁਸੀ ਫੁਰਨਾ ਆਪਣੇ ਮਨ ਨੂੰ ਦਿਉਗੇ ਇਸਨੇ ਉਵੇ ਹੀ ਕਰਨਾ ਸੋ ਮੈਂ ਇਕਾਂਤ ਵਿੱਚ ਵਹਿੰਦਾ ਤੇ ਕਹਿੰਦਾ “ਹੇ ਮੇਰੇ ਅਵਚੇਤਨ ਮਨ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਵੀ ਬਿਮਾਰੀ ਨਹੀ ” ਮੈਂ ਇੰਝ ਹੀ ਕਰਦਾ ਗਿਆ ਨਾਲ ਨਾਲ ਦਵਾਈ ਵੀ ਖਾਂਧਾ ਗਿਆ ਤੇ ਇੱਕ ਦਿਨ ਬਿਮਾਰੀ ਤੋਂ ਬਿਲਕੁਲ ਠੀਕ ਹੋ ਗਿਆ | ਮੈਂ ਹੁਣ ਇੱਕ ਅਯੁਰਵੈਦਿਕ ਕੰਪਨੀ ਵਿੱਚ ਕੰਮ ਕਰਦਾ ਜਿੱਥੇ ਮੇਰੀ ਨਿੱਤ ਹੀ ਮਰੀਜਾਂ ਨਾਲ ਵਾਰਤਾ ਹੁੰਦੀ ਆ| ਮੈਂ ਉਹਨਾਂ ਨੂੰ ਵੀ ਇਹੀ ਸਲਾਹ ਦਿੰਦਾ ਹਾਂ ਕਿ ਦਵਾਈ ਵੀ ਵਰਤੋਂ ਤੇ ਆਪਣੇ ਮਨ ਨੂੰ ਫੁਰਨਾ ਦਿਓ ਕਿ ਤੁਸੀ ਠੀਕ ਹੋ | ਬਿਮਾਰੀ ਤੋਂ ਅਜਾਦੀ ਮੇਰੀ ਪਹਿਲੀ ਕਾਮਯਾਬੀ ਸੀ ਉਸਤੋਂ ਕੁਝ ਸਾਲਾਂ ਬਾਦ ਘਰ ਦੇ ਹਾਲਾਤ ਵਿਗੜੇ ਘਰ ਦੀ ਹਾਲਤ ਬਿਲਕੁਲ ਬੇਕਾਰ ਜਿਹੀ ਹੋ ਗਈ ਸੀ| ਮੈਂ ਫੇਰ ਆਪਣੇ ਮਨ ਨੂੰ ਕਮਾਂਡ ਦੇਣੀ ਸ਼ੁਰੂ ਕੀਤੀ ਕਿ ਮੈਂ ਨਵਾਂ ਘਰ ਬਣਾਉਣਾ ਹੈ ਮਿਹਨਤ ਜਾਰੀ ਰੱਖੀ ਪੈਸੇ ਕਮਾਏ ਤੇ ਉਨਾਂ ਪੈਸਾ ਲਾ ਕਿ ਘਰ ਬਣਾਇਆ ਜਿੰਨੇ ਦੀ ਮੈਂ ਕਲਪਨਾ ਵੀ ਨਹੀ ਕੀਤੀ ਸੀ ਇਹ ਮੇਰੀ ਆਪਣੇ ਅਵਚੇਤਨ ਮਨ ਨੂੰ ਵਰਤ ਕਿ ਪ੍ਰਾਪਤ ਕੀਤੀ ਅਗਲੀ ਜਿੱਤ ਸੀ | ਫਿਰ ਘਰ ਪਾਉਣ ਤੋਂ ਬਾਦ ਰਿਸਤੇਦਾਰਾਂ ਤੇ ਪਿੰਡ ਆਲਿਆਂ ਨੂੰ ਪਤਾ ਲੱਗਿਆ ਕਿ ਮੁੰਡਾ ਕਮਾਊ ਤੇ ਸੂਝਵਾਨ ਆ ਇਸਦਾ ਰਿਸਤਾ ਕਰਵਾ ਦੇਈਏ | ਕੋਸਿਸਾਂ ਹੋਈਆਂ ਪਰ ਬਹੁਤੀਆਂ ਅਸਫਲ ਹੋਈਆਂ | ਮੇਰੇ ਘਰੋਂ ਬਾਹਰ ਨੌਕਰੀ ਕਰਨ ਕਰਕੇ ਮੇਰੀ ਇੱਕੋ ਮੰਗ ਸੀ ਕਿ ਕੁੜੀ ਪੜੀ ਲਿਖੀ ਹੋਵੇ ਪਰ ਸਾਨੂੰ ਕੜੀ ਤਾਂ ਮਿਲ ਜਾਇਆ ਕਰੇ ਪਰ ਕੁੜੀ ਆਲੇ ਘਰ ਛੋਟਾ ਵੇਖ ਕੇ ਨਾਂ ਕਰ ਜਾਇਆ ਕਰਨ | ਮੇਰੀ ਇੱਕ ਚੰਗੀ ਖੂਬੀ ਜੋ ਮੈਨੂੰ ਹਮੇਸਾ ਸਹਾਰਾ ਦਿੰਦੀ ਹੈ ਉਹ ਹੈ ਕੋਈ ਵੀ ਪਰੇਸਾਨੀ ਹੋਵੇ ਮੈਂ ਉਸ ਇਨਸਾਨ ਨਾਲ ਜਰੂਰ ਸਾਂਝੀ ਕਰਦਾ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਚੰਗੀ ਸਲਾਹ ਮਿਲ ਸਕਦੀ ਹੈ | ਮੈਂ ਇੰਨੀ ਦਿਨੀ ਉਸੇ ਬਾਹਰ ਵਸਦੇ ਮਿੱਤਰ ਨਾਲ ਗੱਲ ਸਾਂਝੀ ਕੀਤੀ ਕਿ ਮੈਂ ਵਿਚੋਲਿਆਂ ਤੋਂ ਵੀ ਅੱਕ ਗਿਆ ਹਾਂ ਤੇ ਘਰਦੇ ਮੈਨੂੰ ਅੰਧ ਵਿਸ਼ਵਾਸ ਆਲੇ ਪਾਸੇ ਲਿਜਾਣ ਨੂੰ ਫਿਰਦੇ ਨੇ | | ਉਸਨੇ ਮੈਨੂੰ ਫਿਰ ਉਹੀ ਸਲਾਹ ਦਿੱਤੀ ਕਿ ਮੈਨੂੰ ਪਤਾ ਤੂੰ ਵਿਕਾਰ ਦੀਆਂ ਗੱਲਾਂ ਤੋਂ ਦੂਰ ਏ ਘਰਦਿਆਂ ਨੂੰ ਸਮਝਾਉਣਾ ਮੁਸ਼ਕਿਲ ਹੈ ਪਰ ਤੂੰ ਆਪਣੇ ਮਨ ਨੂੰ ਫੁਰਨਾ ਦੇਣਾ ਸੁਰੂ ਕਰ ਕਿ ਮੈਨੂੰ ਚੰਗੀ ਪੜੀ ਲਿਖੀ ਜੀਵਨਸਾਥਣ ਦੀ ਲੋੜ ਹੈ | ਮੈਂ ਇੰਝ ਹੀ ਸੁਰੂ ਕੀਤਾ ਜਿੱਥੇ ਮੈਂ ਅੱਕ ਕਿ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੇਰੇ ਨਾਲ ਰਿਸਤੇ ਲਈ ਬਾਰਵੀ ਪਾਸ ਕੁੜੀ ਵੀ ਸਹੀ ਉਸਦੀ ਜਗਾ ਹੁਣ ਮੇਰਾ ਰਿਸਤਾ ਐੱਮ ਏ ਬੀ ਐੱਡ ਪਾਸ ਕੁੜੀ ਨਾਲ ਹੋਇਆ |
ਜ਼ਿੰਦਗੀ ਵਿੱਚ ਤੁਹਾਡਾ ਅਵਚੇਤਨ ਮਨ ਤੁਹਾਨੂੰ ਸਭ ਕੁਝ ਲੈ ਕਿ ਦੇ ਸਕਦਾ ਬੱਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀ ਆਪਣੀ ਸੋਚੀ ਹੋਈ ਮੰਜਿਲ ਨੂੰ ਪਾਉਣਾ ਕਿਵੇਂ ਆ ਬਾਕੀ ਕੰਮ ਆਪਣੇ ਮਨ ਤੇ ਛੱਡ ਦੇਵੋ ਉਹ ਤੁਹਾਨੂੰ ਸਬਰ ਦੇ ਫਲ ਦੀ ਜਗਾ ਤੇ ਫਲ ਦਾ ਜੂਸ ਕੱਢ ਕਿ ਵੀ ਦੇ ਸਕਦਾ ਹੈ |
ਜਸਵੰਤ ਸਿੰਘ ਜੋਗਾ
ਫੋਨ ਨੰ-6239643306
ਕਿਤਾਬ ਕਿਥੋਂ ਮਿਲੇਗੀ ਪੰਜਾਬੀ ਵਿੱਚ