25 ਅਕਤੂਬਰ 2020 ਨੂੰ ਮੇਰੇ ਛੋਟੇ ਬੇਟੇ NAVGEET ਸੇਠੀ ਦੀ ਤੇ Pratima Mureja ਦੀ ਸ਼ਾਦੀ ਸੀ। ਪੂਰੇ ਵਿਸ਼ਵ ਵਿਚ ਕਰੋਨਾ ਸੰਕਟ ਚੱਲ ਰਿਹਾ ਹੈ। ਮੇਰੇ ਲਈ ਸਭ ਤੋਂ ਵੱਡੀ ਸਮੱਸਿਆ ਮਹਿਮਾਨਾਂ ਦੀ ਗਿਣਤੀ ਨੂੰ 700 800 ਤੋਂ 100 ਤੱਕ ਸੀਮਤ ਕਰਨਾ ਸੀ। ਉਹ ਵੀ ਲੇਡੀਜ਼ ਸੰਗੀਤ ਲਈ ਤੇ ਬਰਾਤ ਲਈ ਤਾਂ ਲਿਮਿਟ ਹੀ 40 ਰੱਖੀ ਗਈ ਸੀ। ਮੇਰੇ ਨਾਨਕੇ ਪਰਿਵਾਰ ਦੇ ਵੱਡੇ ਕੁਨਬੇ ਦੇ ਹੀ ਬਹੁਤ ਘਰ ਹਨ ਜੋ ਲੋਕਲ ਹੀ ਰਹਿੰਦੇ ਹਨ। ਮੇਰੇ ਪੰਜ ਮਾਮਿਆਂ ਤੇ ਦੋ ਮਾਸੀਆਂ ਦੇ ਪਰਿਵਾਰਾਂ ਵਿਚੋਂ ਸਿਰਫ ਦੋ ਮਾਮਿਆਂ ਨੂੰ ਹੀ ਬੁਲਾਇਆ ਗਿਆ ਮਤੇ ਉਹ ਮਹਿਸੂਸ ਨਾ ਕਰਨ ਕਿ ਸਾਡੀ ਭੈਣ ਨਹੀਂ ਸੀ ਭਾਣਜੇ ਨੇ ਸਾਨੂੰ ਵਿਸਾਰ ਦਿੱਤਾ। ਬਾਕੀ ਦੇ ਕੋਈ 13 14 ਪਰਿਵਾਰਾਂ ਤੋਂ ਮਜਬੂਰੀ ਦੇ ਨਾਮ ਤੇ ਮਾਫ਼ੀ ਮੰਗੀ ਗਈ। ਜਿੰਨਾ ਨੂੰ ਵੀ ਬੁਲਾਇਆ ਗਿਆ ਓਹਨਾ ਤੇ ਵੀ ਇੱਕ ਘਰ ਇੱਕ ਜੀਅ ਦੀ ਸ਼ਰਤ ਲਾਈ ਗਈ। ਆਪਣੀ ਹੀ ਗਲੀ ਵਿਚੋਂ ਸਾਰੀ ਗਲੀ ਨੂੰ ਛੱਡ ਦਿੱਤਾ ਗਿਆ ਸਿਰਫ 6 ਘਰਾਂ ਨੂੰ ਹੀ ਕਾਰਡ ਦਿੱਤੇ ਗਏ।
ਫ਼ਿਰ ਵਾਰੀ ਆਈ ਮੇਰੀ ਮਿੱਤਰ ਮੰਡਲੀ ਦੀ। ਬਹੁਤ ਹੀ ਘੱਟ ਦੋਸਤ ਬੁਲਾਏ ਗਏ। ਬਹੁਤ ਸਾਰੇ ਕਰੀਬੀ ਸੱਜਣ ਮਿੱਤਰ ਹਨ ਜਿੰਨਾਂ ਕੋਲੋ ਮੈਂ ਬਾਅਦ ਵਿੱਚ ਮੁਆਫੀ ਮੰਗੀ ਤੇ ਆਪਣੀ ਮਜਬੂਰੀ ਦੱਸੀ। ਬਹੁਤੇ ਸਮਝ ਗਏ ਪਰ ਕੁਝ ਕ਼ੁ ਸੁੱਜ ਵੀ ਗਏ। ਜਿੰਨਾ ਨੂੰ ਮੈਂ ਚਾਹੁੰਦਾ ਹੋਇਆ ਵੀ ਕਾਰਡ ਨਹੀਂ ਦੇ ਸਕਿਆ ਓਹਨਾ ਵਿਚ ਮਸ਼ਹੂਰ ਸਰਜਨ Rs Agnihotri ਡਾਕਟਰ Madan Bagla ਡਾਕਟਰ Manmeet Gulati Rakhee Gulati Taranveer Singh Amit Sihag ਵਿਧਾਇਕ ਸ੍ਰੀ Anirudh Devilal Dev Kumar Sharma Pareek Rahul Dhamija Vandana Våâñi Jatinder Rishi Jagdeep Singh Manish Sharma Sunil Mehta Rajesh Jain Kala Dipti Divya Goyal Inder Sharma Ravi Monga Dheeraj Batra Naresh Sethi Manohar Lal Grover Harish Sethi Navdeep Chalana Kuldeep Mehra Khushi Quraishi Ashwani Bansal Angrej Singh Maan Sat Bhushan Grover Varinder Sharma Fateh Singh Azad Hardeep Singh Heartwarming parmjit singh lali badal mahesh kumar Babita Bansal Sonu Bajaj Bably Singh ਤੇ ਹੋਰ ਵੀ ਬਹੁਤ ਕਰੀਬੀ ਸੱਜਣ ਹਨ। ਭਾਵੇਂ ਇਹ੍ਹਨਾਂ ਵਿਚੋਂ ਬਹੁਤਿਆਂ ਕੋਲੋ ਨਿੱਜੀ ਰੂਪ ਵਿੱਚ ਮਾਫ਼ੀ ਮੰਗ ਲਈ ਹੈ ਫ਼ਿਰ ਵੀ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਦਾ ਹੈ। ਹੋਰ ਤਾਂ ਹੋਰ ਬਾਦਲ ਸਕੂਲ ਕਾਲਜ ਜਿੱਥੇ ਮੈਂ 37 ਸਾਲ ਨੌਕਰੀ ਕੀਤੀ ਤੋਂ ਵੀ ਬਹੁਤੇ ਸਹਿ ਕਰਮੀਆਂ ਨੂੰ ਨਹੀਂ ਬੁਲਾ ਸਕਿਆ। ਜਿੰਨਾ ਨੂੰ ਬੁਲਾਇਆ ਤੇ ਉਹ ਨਹੀਂ ਆ ਸਕੇ। ਮਜਬੂਰੀ ਸੀ। ਨੌਕਰੀ ਕਰਕੇ ਯ ਕਿਸੇ ਅਗਿਆਤ ਕਾਰਣ ਕਰਕੇ ਉਹਨਾਂ ਦੇ ਬਹਾਨਿਆਂ ਤੇ ਵੀ ਤਿੱਖੀ ਨਜ਼ਰ ਹੈ। ਕਾਰਣ ਉਹ ਵੀ ਜਾਣਦੇ ਹਨ ਤੇ ਮੈਂ ਵੀ। ਜਿਹੜੇ ਮਜਬੂਰੀਆਂ ਨੂੰ ਦਰਕਿਨਾਰ ਕਰਕੇ ਹੌਸਲੇ ਨਾਲ ਪੁੱਜੇ ਉਹਨਾਂ ਪ੍ਰਤੀ ਮੇਰੇ ਦਿਲ ਵਿਚ ਖਾਸ ਜਗ੍ਹਾ ਹੈ। ਕਰੋਨਾ ਦੇ ਕਾਰਣ ਹੋਏ ਹੋਰ ਕਿਸੇ ਨੁਕਸਾਨ ਦੀ ਭਰਪਾਈ ਮੁਸ਼ਕਿਲ ਹੈ ਪਰ ਇਹ੍ਹਨਾਂ ਦੋਸਤਾਂ ਪ੍ਰਤੀ ਹੋਈ ਗੁਸਤਾਖੀ ਦੀ ਭਰਪਾਈ ਨਹੀਂ ਹੋ ਸਕਦੀ।
ਖਿਮਾਂ ਦਾ ਜਾਚਕ ਹਾਂ ਜੀ। ਬਾਕੀ ਹੁਣ ਤਾਂ ਸੌਰੀ ਤੇ ਸ਼ੁਕਰੀਆ ਹੀ ਰਹਿ ਗਿਆ ਕਹਿਣ ਨੂੰ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ