“ਐਂਕਲ ਇਸ ਕ਼ਾ ਨਾਮ ਕਿਆ ਹੈ।” ਪਾਰਕ ਵਿੱਚ ਆਪਣੇ ਡੋਗੀ ਨੂੰ ਘੁਮਾਉਂਦੀ ਹੋਈ ਤਾਨਵੀ ਨੇ ਮੇਰੇ ਕੋਲੋ ਸਾਡੇ ਪੈਟ ਬਾਰੇ ਪੁੱਛਿਆ।
“ਇਸਕਾ ਨਾਮ ਵਿਸ਼ਕੀ ਹੈ। ਇਸਕਾ?” ਮੈਂ ਇਸ਼ਾਰੇ ਨਾਲ ਉਸਦੇ ਪੈਟ ਬਾਰੇ ਪੁੱਛਿਆ।
“ਇਸਕਾ ਨਾਮ ਕੋਕੋ ਹੈ।” ਉਸਨੇ ਦੱਸਿਆ।
“ਐਂਕਲ ਮੈਂ ਵਿਸ਼ਕੀ ਕੇ ਸਾਥ ਖੇਲ ਲੂਂ।”
ਮੇਰੇ ਹਾਂ ਕਹਿਣ ਤੇ ਉਹ ਵਿਸ਼ਕੀ ਤੇ ਆਪਣੀ ਕੋਕੋ ਨਾਲ ਖੇਡਣ ਵਿੱਚ ਮਸਤ ਹੋ ਗਈ।
“ਐਂਕਲ ਕੋਕੋ ਹਮੇ ਗਿਫਟ ਮੇੰ ਮਿਲੀ ਥੀ। ਮੰਮੀ ਕੀ ਬਹਿਨ ਨੇ ਦੀ ਹੈ।” ਉਸਨੇ ਗੱਲ ਬਾਤ ਜਾਰੀ ਰੱਖਦੀ ਹੋਈ ਨੇ ਦੱਸਿਆ।
“ਮੰਮੀ ਕੀ ਬਹਿਨ? ਤੁਮ੍ਹਾਰੀ ਕਿਆ ਲਗ਼ੀ।” ਮੈਂ ਆਪਣਾ ਸਵਾਲ ਦਾਗਿਆ।
“ਮੰਮੀ ਕੀ ਬਹਿਨ ਮੇਰੀ ……..?”
ਇਹ ਸਵਾਲ ਉਸ ਲਈ ਅਮਿਤਾਬ ਬਚਨ ਦੇ ਕੇ ਬੀ ਸੀ ਚ ਪੁੱਛੇ ਪੰਜਾਹ ਲੱਖ ਦੇ ਸਵਾਲ ਨਾਲੋਂ ਵੱਡਾ ਸੀ।
“ਮੰਮੀ ਕੀ ਬਹਿਨ ਮੇਰੀ ………. ਮਾ
………. ਸੀ ……. ਲਗੀ ।” ਉਸਨੇ ਲੰਬੀ ਸੋਚ ਤੋਂ ਬਾਦ ਕਿਹਾ।
ਸ਼ਾਇਦ ਉਸ ਨੂੰ ਆਪਣੇ ਜਬਾਬ ਦੇ ਸ਼ਹੀ ਹੋਣ ਤੇ ਯਕੀਨ ਨਹੀਂ ਸੀ।
“ਬਿਲਕੁਲ ਸਹੀ ਜਬਾਬ।” ਮੈਂ ਉੱਚੀ ਜਿਹੇ ਬੋਲਿਆ।
ਉਸਦੇ ਚੇਹਰੇ ਤ ਮੁਸਕਰਾਹਟ ਸੀ। ਮੈਂ ਅੱਜ ਦੀ ਪੀੜ੍ਹੀ ਦੀ ਰਿਸ਼ਤਿਆਂ ਪ੍ਰਤੀ ਜਾਣਕਾਰੀ ਤੇ ਹੈਰਾਨ ਸੀ। ਹੁਣ ਮਾਸੀ ਨਹੀਂ ਰਹਿ ਸਿਰਫ ਮੰਮੀ ਦੀ ਭੈਣ ਨਵਾਂ ਸ਼ਬਦ ਈਜਾਦ ਹੋਇਆ ਲਗਦਾ ਸੀ।
#ਰਮੇਸ਼ਸੇਠੀਬਾਦਲ