ਪੱਪੂ ਬਨਾਮ ਸੋਨ ਪਾਪੜੀ | pappu bnaam son papdi

ਕਹਿੰਦੇ ਹਨ ਮੋਦੀ ਸਰਕਾਰ ਨੇ ਕਾਂਗਰਸੀ ਨੇਤਾ ਸ੍ਰੀ ਰਾਹੁਲ ਗਾਂਧੀ ਨੂੰ #ਪੱਪੂ ਦਾ ਨਾਮ ਦਿੱਤਾ। ਉਸ ਨੂੰ ਪੱਪੂ ਪ੍ਰਚਾਰਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ। ਆਪਣੇ ਗੋਦੀ ਮੀਡੀਆ ਨੂੰ ਇਹ ਕੰਮ ਸੌਂਪਿਆ। ਇਹ ਗੱਲ ਸ਼ਾਇਦ ਬਾਹਲੇ ਲੋਕਾਂ ਦੇ ਹਜ਼ਮ ਨਾ ਆਵੇ।
ਇਸੇ ਤਰ੍ਹਾਂ #ਸੋਨ_ਪਾਪੜੀ ਵਧੀਆ ਮਿਠਾਈ ਹੈ ਜੋ ਕਈ ਮਹੀਨੇ ਤੱਕ ਖਰਾਬ ਨਹੀਂ ਹੁੰਦੀ। ਇਸ ਨੂੰ ਦੇਸ਼ ਦੀਆਂ ਨਾਮੀ ਕੰਪਨੀਆਂ ਵੀ ਬਣਾਉਂਦੀਆਂ ਹਨ। ਇਹ ਸੋਨ ਪਾਪੜੀ ਚਾਕਲੇਟ ਦਾ ਮੁਕਾਬਲਾ ਕਰਦੀ ਹੈ। ਉਸ ਨਾਲੋਂ ਕਿਤੇ ਸਸਤੀ ਹੈ। ਪਰ ਚਾਕਲੇਟ ਦੀਆਂ ਵਿਦੇਸ਼ੀ ਕੰਪਨੀਆਂ ਸੋਨ ਪਾਪੜੀ ਦੀ ਇਮੇਜ ਖਰਾਬ ਕਰਨ ਤੇ ਤੁਲੀਆਂ ਹੋਈਆਂ ਹਨ। ਸੋਨ ਪਾਪੜੀ ਨੂੰ ਬੇਕਾਰ ਸਿੱਧ ਕਰਨ ਤੇ ਜੋਰ ਲਗਾ ਰਹੀਆਂ ਹਨ। ਸੋਨ ਪਾਪੜੀ ਅਤੇ ਸੋਨ ਪਾਪੜੀ ਖਾਣ ਵਾਲਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਓਹਨਾ ਤੇ ਹੱਸਿਆ ਜਾਂਦਾ ਹੈ। ਸੋਨ ਪਾਪੜੀ ਨੂੰ ਗਿਫਟ ਨਹੀਂ ਮੰਨਿਆ ਜਾਂਦਾ। ਤਾਂਕਿ ਇਹ ਬਾਜ਼ਾਰ ਵਿਚੋਂ ਗਾਇਬ ਹੋ ਜਾਂਵੇ। ਤੇ ਮਿੱਠੇ ਦਾ ਮਤਲਬ ਚੋਕਲੇਟ ਹੀ ਬਣ ਜਾਂਵੇ। ਜਿਵੇਂ ਕਈ ਭਗਤ ਪ੍ਰਚਾਰ ਕਰਦੇ ਹਨ ਕਿ “ਆਊ ਤਾਂ ਮੋਦੀ ਹੀ।”
ਮੈਂ ਨਹੀਂ ਕਹਿੰਦਾ ਕਿ ਚੋਕਲੇਟ ਨਾ ਖਾਉਂ ਪਰ ਚੋਕਲੇਟ ਦੀ ਮਨਮਾਨੀ ਰੋਕਣ ਲਈ ਬਜ਼ਾਰ ਵਿੱਚ ਚੋਕਲੇਟ ਦਾ ਮੁਕਾਬਲਾ ਕਰਨ ਲਈ ਸੋਨ ਪਾਪੜੀ ਦਾ ਮਜਬੂਤ ਹੋਣਾ ਲਾਜ਼ਮੀ ਹੈ। ਜਿਵੇਂ ਲੋਕਤੰਤਰ ਵਿੱਚ ਮਜਬੂਤ ਵਿਰੋਧੀ ਧਿਰ ਦਾ ਹੋਣਾ ਫਾਇਦੇਮੰਦ ਹੁੰਦਾ ਹੈ।
ਫੈਸਲਾ ਤੁਹਾਡੇ ਹੱਥ ਹੈ। ਇਸ ਦੀਵਾਲੀ ਤੇ ਹੋਰ ਮਿਠਾਈਆਂ ਦੇ ਨਾਲ haldiram ਦੀ ਸੋਨ ਪਾਪੜੀ ਦੇਣਾ ਨਾ ਭੁਲਿਓ ਤੇ ਇਸੇ ਤਰਾਂ ਹੀ 2024 ਵਿੱਚ ਚਾਕਲੇਟ ਵੱਲ ….।
ਊਂ ਗੱਲ ਆ ਇਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *