ਜਦੋਂ ਉਹਨਾਂ ਦੇ ਘਰ ਦੂਜੀ ਧੀ ਆਈ ਤਾਂ ਕਮਲਾ ਬਹੁਤ ਦੁਖੀ ਹੋ ਗਈ। ਇੱਕ ਤਾਂ ਘਰ ਚ ਗਰੀਬੀ ਤੇ ਉਤੋਂ ਘਰ ਚ ਇਕੱਲਾ ਕਮਾਉਣ ਵਾਲਾ ਕਮਲਾ ਦਾ ਪਤੀ ਵੀ ਆਪਣੀ ਦੂਜੀ ਧੀ ਦੇ ਜਨਮ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਹੁਣ ਕਮਲਾ ਨੂੰ ਉਮੀਦ ਸੀ ਕਿ ਉਸਦੇ ਘਰ ਪੁੱਤਰ ਜਨਮ ਲਵੇਗਾ ਜੋ ਸਾਡੀ ਗਰੀਬੀ ਦੂਰ ਕਰੇਗਾ ਪਰ ਹੋਇਆ ਇਸਦੇ ਉਲਟ। ਅਤੇ ਨਾ ਹੀ ਹੁਣ ਕੋਈ ਉਮੀਦ ਸੀ। ਰਿਸ਼ਤੇਦਾਰਾਂ ਨੇ ਬਹੁਤ ਜ਼ੋਰ ਲਗਾਇਆ ਕਿ ਕਮਲਾ ਦਾ ਦੂਜਾ ਵਿਆਹ ਹੋ ਜਾਵੇ ਪਰ ਕਮਲਾ ਨਹੀਂ ਮੰਨੀ ਅਤੇ ਉਸਨੇ ਕਿਹਾ ਕਿ ਹੁਣ ਮੇਰੀਆਂ ਧੀਆਂ ਹੀ ਮੇਰੀ ਦੁਨੀਆ ਨੇ। ਕਮਲਾ ਨੇ ਜੋ ਘਰ ਵਿੱਚ ਥੋੜੇ ਬਹੁਤੇ ਪੈਸੇ ਸਨ ਉਸ ਨਾਲ ਇੱਕ ਹੱਟੀ ਖੋਲ ਲਈ ਅਤੇ ਉਸ ਨਾਲ ਘਰ ਦਾ ਗੁਜਾਰਾ ਕਰਨ ਲੱਗੀ। ਜਦੋਂ ਧੀਆਂ ਥੋੜੀਆਂ ਵੱਡੀਆਂ ਹੋਈਆਂ ਅਤੇ ਸਕੂਲ ਜਾਣ ਲੱਗੀਆਂ ਤਾਂ ਕਮਲਾ ਲੋਕਾਂ ਦੇ ਘਰਾਂ ਚ ਜਾ ਕੇ ਕੰਮ ਕਰ ਆਉਂਦੀ ਅਤੇ ਜੋ ਪੈਸੇ ਮਿਲਦੇ ਉਸ ਨਾਲ ਆਪਣੇ ਘਰ ਦਾ ਗੁਜਾਰਾ ਕਰਦੀ ਰਹੀ , ਹੋਲੀ ਹੋਲੀ ਵੱਡੀ ਧੀ ਨੇ 12ਵੀ ਪਾਸ ਕਰ ਲਈ ਅਤੇ ਛੋਟੀ 10ਵੀਂ ਚ ਪੜ੍ਹ ਦੀ ਸੀ। ਵੱਡੀ ਭੈਣ ਉਸੇ ਸਕੂਲ ਵਿੱਚ ਝਾੜੂ ਪੋਚਾ ਕਰਨ ਲੱਗ ਪਈ ਅਤੇ ਛੋਟੀ ਧੀ ਵੀ 12ਵੀਂ ਕਰਕੇ ਕਿਸੇ ਦੇ ਘਰ ਝਾੜੂ ਪੋਚਾ ਕਰਦੀ ਤਾਂ ਜੋ ਆਪਣੀ ਮਾਂ ਦੀ ਮਦਦ ਕਰ ਸਕਣ। ਇੱਕ ਦਿਨ ਜਿਥੇ ਛੋਟੀ ਧੀ ਕੰਮ ਕਰਦੀ ਸੀ ਉਥੇ ਅਮਰੀਕਾ ਤੋਂ ਕੁਝ ਪ੍ਰਾਹੁਣੇ ਆਏ ਹੋਏ ਸਨ। ਉਹਨਾਂ ਵਿਚੋਂ ਇੱਕ ਮੁੰਡਾ ਕੁਵਾਰਾ ਸੀ ਜਿਸਨੂੰ ਛੋਟੀ ਧੀ ਸੋਨੀਆ ਪਸੰਦ ਆ ਗਈ ਅਤੇ ਉਸਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗਾ। ਪਹਿਲਾਂ ਤਾਂ ਘਰਦਿਆਂ ਨੇ ਹੋਰ ਜਾਤ ਚ ਵਿਆਹ ਕਰਨ ਤੋਂ ਸਾਫ ਮਨਾ ਕਰ ਦਿੱਤਾ ਪਰ ਬਾਅਦ ਚ ਮੁੰਡੇ ਦੀ ਜ਼ਿਦ ਅੱਗੇ ਝੁਕ ਗਏ। ਕੁੜੀ ਦੇ ਮਾਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਅਤੇ ਜਲਦ ਹੀ ਵਿਆਹ ਹੋ ਗਿਆ। ਵਿਆਹ ਤੋਂ 6 ਮਹੀਨੇ ਬਾਅਦ ਮੁੰਡਾ ਕੁੜੀ ਨੂੰ ਅਮਰੀਕਾ ਲੈ ਗਿਆ ਅਤੇ ਬਾਅਦ ਚ ਕੁੜੀ ਨੇ ਆਪਣੀ ਮਾਂ ਅਤੇ ਭੈਣ ਨੂੰ ਵੀ ਅਮਰੀਕਾ ਬੁਲਾ ਲਿਆ। ਇਸੇ ਕਰਕੇ ਕਹਿੰਦੇ ਆ ਰੱਬ ਦੇ ਘਰ ਚ ਦੇਰ ਆ ਅੰਧੇਰ ਨਹੀਂ।
ਕੌਰ ਪ੍ਰੀਤ
very nice story