ਸਵੇਰ ਦੀ ਪਹਿਲੀ ਕਿਰਣ ਮੱਥੇ ਤੇ ਵੱਜੀ ਤਾਂ ਮੇਰੀ ਅੱਖ ਖੁੱਲ੍ਹੀ । ਸੁਨਸਾਨ ਜਗ੍ਹਾ ਮੇਰੇ ਆਸੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ । ਜੋ ਮੇਰੇ ਵਾਂਗੂੰ ਬੱਚ ਗਏ ਸੀ ਉਹ ਘਰ ਵਾਲਿਆ ਨੂੰ ਲੱਭ ਰਹੇ ਸਨ । ਮੇਰੀ ਸੁਰਤ ਜੀ ਬੌਂਦਲੀ ਹੋਈ ਸੀ । ਮੈਨੂੰ ਕੁੱਝ ਵੀ ਯਾਦ ਨਹੀਂ ਸੀ ਆ ਰਿਹਾ ਮੇਰੇ ਨਾਲ ਕੀ ਹੋਇਆ ਸੀ। ਦਿਮਾਗ ਤੇ ਜੋਰ ਦਿੱਤਾ ਤਾਂ ਕੁੱਝ ਯਾਦ ਆਇਆ।
ਮੇਰੇ ਕੋਲ ਰੇਡੀਓ ਤੇ ਖ਼ਬਰਾਂ ਵਾਲੀ ਭੈਣ ਜੀ ਕਹਿ ਰਹੀ ਸੀ ਕਿ ਭਾਰਤ ਦੇ ਦੋ ਟੋਟੇ ਕਰ ਦਿੱਤੇ ਗਏ ਸਨ। ਇੱਕ ਭਾਰਤ ਬਣ ਗਿਆ ਹੈ ਤੇ ਇੱਕ ਪਾਕਿਸਤਾਨ । ਗਲ਼ ਪੂਰੀ ਕਰਦੇ ਓਹਨੇ ਕਿਹਾ ਜੋ ਵੀ ਹਿੰਦੂ ਜਾਂ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਸ ਨੂੰ ਆਪਣੇ ਘਰ ਬਾਰ ਛੱਡ ਕੇ ਭਾਰਤ ਜਾਣਾ ਪਵੇਗਾ। ਐਨਾ ਸੁਣਦੇ ਹੀ ਮੈ ਖੇਤ ਚੋਂ ਘਰ ਵੱਲ ਨੂੰ ਭੱਜਿਆ ਪਰ ਘਰ ਮੈਨੂੰ ਕੋਈ ਨਾਂ ਮਿਲਿਆ ਸਭ ਪਿੰਡ ਦੀ ਸੱਥ ਚ ਇੱਕਠੇ ਹੋਏ ਸਨ । ਪਿੰਡ ਚ ਸਭ ਨੂੰ ਪਤਾ ਲੱਗ ਗਿਆ ਸੀ ਇਹ ਸਭ ਬਾਰੇ ।
ਚਰਚਾ ਹੋਈ ਤੇ ਪਿੰਡ ਦੇ ਸਰਪੰਚ ਨੇ ਕਿਹਾ ਆਪਾਂ ਪਿੰਡ ਛੱਡ ਕੇ ਨਹੀਂ ਜਾਵਾਂ ਗੇ। ਆਪਣੀ ਜ਼ਮੀਨ ਤੇ ਆਪਣੇ ਘਰ ਬਾਰ ਛੱਡ ਕੇ ਨਹੀਂ ਜਾਣਾ। ਚਰਚਾ ਹੋਈ ਤੇ ਸਭ ਘਰ ਨੂੰ ਚਲੇ ਗਏ । ਪਰ ਸਭ ਦੇ ਮਨ ਚ ਡਰ ਨੇ ਘਰ ਬਣਾ ਲਿਆ ਸੀ । ਸਭ ਡਰੇ ਹੋਏ ਸੀ । ਮੈਨੂੰ ਵੀ ਡਰ ਸੀ ਆਪਣਾ ਨਹੀਂ ਘਰ ਦਿਆਂ ਦਾ ।
ਕੁੱਝ ਲੋਕ ਪਹਿਲਾ ਹੀ ਮੌਕੇ ਦੀ ਭਾਲ ਚ ਸੀ । ਤੇ ਉਹਨਾਂ ਨੂੰ ਇਹ ਮੌਕਾ ਸਾਡੀ ਸਮੇਂ ਦੀ ਸਰਕਾਰ ਨੇ ਦੇ ਦਿੱਤਾ । ਰਾਤ ਦਾ ਸਮਾਂ ਸੀ ਸਭ ਸੁੱਤੇ ਪਏ ਸਨ । ਮੇਰੀ ਤੇ ਪਾਲੇ ਦੀ ਰਾਤ ਨੂੰ ਚੋਂਕੀਦਾਰੀ ਦੀ ਡਿਊਟੀ ਲੱਗੀ । ਮੈਂ ਤੇ ਪਾਲੇ ਨੇ ਸਮਾਂ ਵੰਡ ਲਿਆ ਸੀ । ਰਾਤ ਦੇ ਤਕਰੀਬਨ 12 ਵਜੇ ਹੋਏ ਸੀ । ਪਾਲੇ ਨੂੰ ਸੌਣ ਲਈ ਕਹਿ ਮੋਰਚਾ ਮੈਂ ਸਾਂਭ ਲਿਆ । ਪਰ ਮੈਨੂੰ ਕੁੱਝ ਕ ਲੋਕ ਹੱਥਾਂ ਚ ਤਲਵਾਰਾਂ ਲਈ ਸਾਡੇ ਵੱਲ ਆਉਂਦੇ ਦਿੱਖੇ । ਮੈਂ ਪਾਲੇ ਨੂੰ ਜਗਾਇਆ ਤੇ ਗੁਰੂਘਰ ਜਾਕੇ ਬੇਨਤੀ ਕਰਵਾਉਣ ਲਈ ਕਿਹਾ।
ਬੇਨਤੀ ਹੋਣ ਸਾਰ ਹੀ ਸਾਰੇ ਪਿੰਡ ਵਾਲਿਆਂ ਦੀ ਨੀਂਦ ਖੁੱਲ ਗਈ ਜੋ ਡਰਦੇ ਡਰਾਉਂਦੇ ਮਸਾਂ ਕੀਤੇ ਸੁੱਤੇ ਹੋਣੇ । ਨੀਂਦ ਖੁੱਲ੍ਹੀ ਅਸੀਂ ਸਾਰੇ ਪਿੰਡ ਵਾਲੇ ਗੁਰੂਘਰ ਇੱਕਠੇ ਹੋਏ ਤੇ ਉਹਨਾਂ ਦੇ ਜਾਣ ਦੀ ਉਡੀਕ ਕਰਨ ਲੱਗੇ । ਪਰ ਉਹਨਾਂ ਨੇ ਸਾਡੇ ਮਿਹਨਤਾਂ ਨਾਲ ਬਣਾਏ ਘਰ ਅੱਗ ਦੇ ਹਵਾਲੇ ਕਰ ਦਿੱਤੇ ਸਨ । ਅਸੀਂ ਕੁੱਝ ਕ ਦਿਨ ਗੁਰੂਘਰ ਹੀ ਲੁਕੇ ਰਹੇ । ਉਹ ਆਉਂਦੇ ਤੇ ਪਿੰਡ ਲੁੱਟ ਕੇ ਲੈ ਜਾਂਦੇ ।
ਸ਼ਾਮ ਵੇਲੇ ਚੰਦ ਉਤਰਨ ਸਾਰ ਅੱਜ ਫਿਰ ਪਿੰਡ ਤੇ ਹਮਲਾ ਹੋਇਆ ਤੇ ਉਹਨਾਂ ਨੇ ਅੱਜ ਗੁਰੂਘਰ ਨੂੰ ਢਾਉਣ ਦੀ ਯੋਜਨਾ ਬਣਾਈ ਹੋਈ ਸੀ । ਗੁਰੁਘਰ ਤੇ ਹਮਲਾ ਹੁੰਦੇ ਸਾਰ ਅਸੀਂ ਵੀ ਉਹਨਾਂ ਤੇ ਹਮਲਾ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਖਸ਼ਾ ਲਈ ਬਹੁਤ ਗੁਰਸਿੱਖਾਂ ਨੇ ਜਾਨਾ ਦੇ ਦਿੱਤੀਆਂ ।
ਚਾਰੇ ਪਾਸਿਓਂ ਘੇਰਾ ਪੇ ਜਾਣ ਕਰਕੇ ਸਾਨੂੰ ਉੱਥੋਂ ਸ਼ਭ ਕੁੱਝ ਛੱਡ ਕੇ ਭੱਜਣਾ ਪਿਆ । ਗੁਰੂ ਜੀ ਦਾ ਸਰੂਪ ਛੁਪਾ ਕੇ ਅਸੀਂ ਪਿੰਡ ਛੱਡ ਤਾ । ਪਰ ਸਾਡੇ ਪਿੱਛੇ ਹਮਲਾਵਰ ਸਨ ਜਾਨਾ ਬਚਾਉਂਦੇ ਅਸੀਂ ਮਸਾਂ ਰੇਲਵੇ ਸਟੇਸ਼ਨ ਪਹੁੰਚੇ। ਸਟੇਸ਼ਨ ਤਕ ਆਉਂਦੇ ਆਉਂਦੇ ਕਈਆਂ ਦਾ ਪਰਿਵਾਰ ਖੱਤਮ ਹੋ ਚੁੱਕਾ ਸੀ । ਜੋ ਬੱਚੇ ਮਸਾਂ ਟਰੇਨ ਚ ਚੜੇ । ਟਰੇਨਾਂ ਵੀ ਲੋਕਾਂ ਨਾਲ ਭਰੀਆਂ ਹੋਈਆਂ ਸਨ । ਜੋ ਟਰੇਨ ਭਾਰਤ ਤੋਂ ਆਈ ਸੀ ਉਸ ਨੂੰ ਦੇਖ ਕਿ ਹੀ ਰੂਹ ਕੰਬ ਗਈ । ਟਰੇਨ ਦੇ ਡਰਾਈਵਰ ਤੋਂ ਬਿਨਾਂ ਸਾਰੀ ਟਰੇਨ ਹੀ ਮੁਰਦਾ ਲਾਸ਼ਾਂ ਨਾਲ ਭਰੀ ਹੋਈ ਸੀ । ਨੀਲੇ ਰੰਗ ਦੀ ਟਰੇਨ ਲਾਲ ਸੂਹੀ ਹੋਈ ਪਈ ਸੀ । ਕਿਸੇ ਦੀ ਲੱਤ ਕਿੱਸੇ ਦੀ ਬਾਂਹ । ਜੋ ਜਿੰਦਾਂ ਸਨ ਉਹ ਤੜਫ ਰਹੇ ਸਨ ਆਪਣੇ ਪਰਿਵਾਰ ਨੂੰ ਲੱਭ ਰਹੇ ਸਨ । ਨਿਰਦਈ ਲੋਕਾਂ ਨੇਂ ਬੱਚਿਆਂ ਤਕ ਨੂੰ ਵੀ ਨੀ ਛੱਡਿਆ ।
ਸਾਡੀ ਟਰੇਨ ਆਈ । ਅਸੀਂ ਚੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਜਾਬ ਨਾ ਹੋ ਸਕੇ । ਅਗਲੀ ਟਰੇਨ ਸਵੇਰੇ 8 ਵਜੇ ਸੀ । ਮੇਰੇ ਨਾਲ ਮੇਰੀ ਪਤਨੀ ਤੇ ਦੋ ਪੁੱਤਰ ਸਨ । ਜਿੰਨਾ ਦੀ ਉਮਰ ਹਲੇ 15 ਤੇ 12 ਸਾਲ ਹੀ ਸੀ । ਸਵੇਰ ਦੀ ਟਰੇਨ ਦਾ ਸਮਾਂ ਹੋਇਆ ਪਰ ਭੀੜ ਪਹਿਲਾਂ ਨਾਲੋਂ ਵੱਧ ਗਈ ਸੀ । ਅਸੀਂ ਨੇੜੇ ਸੀ । ਟਰੇਨ ਆਈ ਮਸਾਂ ਧੱਕਾ ਮੁੱਕੀ ਕਰਦੇ ਅਸੀਂ ਚੜ ਤਾਂ ਗਏ ਪਰ ਵੱਖ ਹੋ ਗਏ ਮੈਨੂੰ ਲਗਾਇਆ ਮੇਰੀ ਪਤਨੀ ਤੇ ਛੋਟਾ ਬੇਟਾ ਰਹਿ ਗਏ । ਓਹਨਾਂ ਮੁਤਾਬਿਕ ਅਸੀਂ ਦੋਵੇਂ ਰਹਿ ਗਏ ਟਰੇਨ ਜਿਆਦਾ ਸਮਾਂ ਨਾਂ ਰੁਕੀ । ਟਰੇਨ ਤੁਰ ਪਈ ।
ਮੈਂ ਤੇ ਮੇਰਾ ਬੇਟਾ ਮੇਰੀ ਪਤਨੀ ਨੂੰ ਤੇ ਮੇਰੇ ਛੋਟੇ ਬੇਟੇ ਨੂੰ ਲੱਭਣ ਲੱਗ ਗਏ । ਪਰ ਸਾਨੂੰ ਉਹ ਕਿਤੇ ਨਾਂ ਦਿਖੇ । ਏਥੇ ਬਹੁਤ ਲੋਕ ਸਨ ਜੋ ਆਪਣੇ ਪਰਿਵਾਰ ਨੂੰ ਲੱਭ ਰਹੇ ਸਨ ਕਿੱਸੇ ਦਾ ਪਰਿਵਾਰ ਵੱਖ ਹੋ ਗਿਆ ਸੀ ਤੇ ਕਿੱਸੇ ਦਾ ਉਥੇ ਹੀ ਸਟੇਸ਼ਨ ਤੇ। ਮੈਂ ਤੇ ਮੇਰਾ ਬੇਟਾ ਮੇਰੀ ਪਤਨੀ ਤੇ ਛੋਟੇ ਬੇਟੇ ਨੂੰ ਲੱਭਦੇ ਲੱਭਦੇ ਅੱਗਲੇ ਡੱਬੇ ਚ ਚਲੇ ਗਏ ਲੋਕਾਂ ਦੀ ਭੀੜ ਹੋਣ ਕਰਕੇ ਲੰਘਣਾ ਮੁਸ਼ਕਿਲ ਹੋ ਰਿਹਾ ਸੀ । ਪਰ ਔਖੇ ਸੌਖੇ ਸਾਨੂੰ ਉਹ ਦੋਵੇਂ ਮਿਲ ਗਏ । ਰੋਂਦੇ ਕੁਰਲਾਉਂਦੇ ਅਸੀਂ ਇੱਕਠੇ ਹੋਏ । ਬਹੁਤ ਲੋਕ ਸਨ ਜੋ ਪਰਿਵਾਰ ਤੋਂ ਵੱਖ ਹੋ ਗਏ ਸਨ ਕਿੱਸੇ ਦਾ ਪਿਤਾ ਕਿਸੇ ਦਾ ਬੇਟਾ ਸਟੇਸ਼ਨ ਤੇ ਛੁੱਟ ਗਿਆ ਸੀ ।
ਡਰੇ ਸਹਿਮੇਂ ਅਸੀਂ ਆਪਣੀ ਮੰਜ਼ਿਲ ਵੱਲ ਵਧੇ । ਰਸਤੇ ਵਿੱਚ ਅਚਾਨਕ ਟਰੇਨ ਰੁੱਕ ਜੀ ਗਏ । ਤੇ ਅਚਾਨਕ ਹੀ ਸਾਡੀ ਟਰੇਨ ਤੇ ਹਮਲਾ ਹੋ ਗਿਆ । ਲੋਕਾਂ ਦੀਆਂ ਚੀਕਾਂ ਕੰਨਾਂ ਨੂੰ ਪਾੜ ਰਹੀਆਂ ਸਨ । ਉਥੇ ਹੀ ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਰਿਹਾ ਸੀ ਕਿ ਅਚਾਨਕ ਮੇਰੇ ਸਾਹਮਣੇ ਬੈਠੀ ਕੁੜੀ ਦੀ ਇੱਜਤ ਲੁੱਟਣ ਦੀ ਕੋਸ਼ਿਸ਼ ਇੱਕ ਹਮਲਾਵਰ ਕਰਨ ਲੱਗਾ । ਮੈਂ ਆਸਾ ਪਾਸਾ ਦੇਖ ਉਸ ਦੀ ਇਜ਼ਤ ਬਚਾਉਣ ਲਈ ਅੱਗੇ ਵਧਿਆ ਪਰ ਮੈਨੂੰ ਮੇਰੀ ਪਤਨੀ ਨੇ ਰੋਕ ਲਿਆ ।
ਉਸ ਲੜਕੀ ਦੀਆਂ ਨਾਮੀ ਤੇ ਤਰਸ ਨਾਲ ਭਰੀਆਂ ਅੱਖਾਂ ਮੇਰੇ ਤੋਂ ਮਦਦ ਦੀ ਗੁਆਹ ਲੱਗਾ ਰਹੀਆਂ ਸਨ । ਮੈਂ ਆਪਣੀ ਪਤਨੀ ਦੀ ਪਰਵਾਹ ਨਾਂ ਕੀਤੀ ਤੇ ਉਸ ਦੀ ਮਦਦ ਕਰਨ ਲਈ ਅੱਗੇ ਚਲਾ ਗਿਆ ਲੜ੍ਹਦੇ ਲੜ੍ਹਦੇ ਮੇਰੇ ਕਾਫੀ ਸਟਾਂ ਬਜੀਆਂ ਪਰ ਮੈਂ ਪਰਵਾਹ ਨਾਂ ਕੀਤੀ ਤੇ ਉਸ ਹਮਲਾਵਰ ਨੂੰ ਮਾਰ ਮੁਕਾਇਆ। ਪਰ ਮੈਂ ਬੇਹੋਸ਼ ਹੋ ਚੁੱਕਾ ਸੀ । ਉਸ ਤੋਂ ਬਾਅਦ ਕੀ ਹੋਇਆ ਮੈਨੂੰ ਕੁੱਝ ਵੀ ਯਾਦ ਨਹੀਂ ।
ਅੱਖ ਖੁੱਲ੍ਹੀ ਤਾਂ ਮੈਂ ਟਰੇਨ ਦੇ ਵਿੱਚ ਹੀ ਸੀ । ਮੇਰੇ ਆਸ ਪਾਸ ਲਾਸ਼ਾਂ ਹੀ ਲਾਸ਼ਾਂ । ਯਾਦ ਆਉਣ ਤੇ ਮੈਂ ਆਪਣੇ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ । ਪਰ ਜੋ ਮੇਰੀਆਂ ਅੱਖੀਆਂ ਨੇ ਦੇਖਿਆ ਮੇਰੀ ਹਿੰਮਤ ਨਾ ਪਈ ਓਹਨਾਂ ਕੋਲ ਜਾਣ ਦੀ । ਖੂਨ ਨਾਲ ਲੱਥਪੱਥ ਮੇਰੀ ਪਤਨੀ ਮੇਰੇ ਬੱਚਿਆਂ ਨੂੰ ਬੁੱਕਲ ਚ ਲਈ ਬੈਠੀ ਸੀ । ਮੈਂ ਹਿੰਮਤ ਕਰਕੇ ਕੋਲ ਗਿਆ ਤਾਂ ਦੇਖਿਆ । ਮੇਰੀ ਪਤਨੀ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ । ਮੇਰੇ ਬੱਚਿਆਂ ਚੋਂ ਸਿਰਫ ਛੋਟਾ ਬੱਚ ਸਕਿਆ । ਉਹ ਵੀ ਬੇਹੋਸ਼ ਪਿਆ ਸੀ । ਰੋਂਦੇ ਕੁਰਲਾਉਂਦੇ ਲੋਕਾਂ ਚ ਅਸੀਂ ਵੀ ਰੋਣ ਕਰਲਾਉਣ ਲੱਗੇ । ਹਰ ਪਾਸੇ ਲਾਸ਼ਾਂ ਦੇ ਢੇਰ । ਰੋਂਦੇ ਲੋਕ , ਦਿਲ ਦਹਿਲਾਉਣ ਵਾਲਾ ਦ੍ਰਿਸ਼ ਅੱਜ ਵੀ ਮੈਨੂੰ ਅੰਦਰੋ ਚਿੰਜੋੜ ਕੇ ਰੱਖ ਦਿੰਦਾ । ਅੱਜ ਵੀ ਜੱਦ ਯਾਦ ਆਉਂਦੀ ਆ ਤਾਂ ਅੱਖਾਂ ਭਰ ਆਉਂਦੀਆਂ ਨੇ । ਇਹ ਆਜ਼ਾਦੀ ਸਾਨੂੰ ਪਤਾ ਨੀਂ ਕਿੰਨੀਆਂ ਕ ਲਾਸ਼ਾਂ ਦੇ ਬਦਲੇ ਮਿਲੀ ਆ । ਆਜ਼ਾਦੀ ਤਾਂ ਭਾਰਤ ਨੂੰ ਮਿਲੀ ਸੀ ਪੰਜਾਬ ਦਾ ਤਾਂ ਉਜਾੜਾ ਹੋਇਆ ਸੀ।
ਪੰਜਾਬ ਨੂੰ ਅਜਾਦੀ ਕਦੇ ਮਿਲੀ ਹੀ ਨੀ ਅਸੀਂ ਤਾਂ ਅੱਜ ਵੀ ਸਰਕਾਰਾਂ ਦੇ ਗੁਲਾਮ ਆਂ । ਅੱਜ ਵੀ ਪੰਜਾਬ ਨਾਲ ਧੱਕੇ ਸ਼ਾਹੀ ਹੋ ਰਹੀ ਆ ………
ਦੀਪ ਵਿਹਾਨ